Skip to main content

newslineexpres

Breaking News
Joe Rogan Podcasts You Must Listen
Home Crime ???? ਅਦਾਲਤ ਨੇ ਕਤਲ ਕੇਸ ਵਿੱਚ ਦੋ ਵਿਅਕਤੀ ਕੀਤੇ ਬਰੀ

???? ਅਦਾਲਤ ਨੇ ਕਤਲ ਕੇਸ ਵਿੱਚ ਦੋ ਵਿਅਕਤੀ ਕੀਤੇ ਬਰੀ

by Newslineexpres@1

ਪਟਿਆਲਾ, 16 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸਮਾਨਯੋਗ ਅਦਾਲਤ ਸ੍ਰੀਮਤੀ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਵੱਲੋਂ ਹਰਪ੍ਰੀਤ ਸਿੰਘ ਅਤੇ ਅਮਰਿੰਦਰ ਸਿੰਘ ਨੂੰ ਕਤਲ ਕੇਸ ਵਿੱਚ ਬਰੀ ਕੀਤਾ ਗਿਆ। ਅਵਤਾਰ ਸਿੰਘ ਪੁੱਤਰ ਹਰੀ ਪਾਲ ਸਿੰਘ, ਵਾਸੀ ਪਿੰਡ ਅਬਲੋਵਾਲ ਜੋ ਕਿ ਗੁਰਪ੍ਰੀਤ ਸਿੰਘ ਦਾ ਮਾਮਾ ਲੱਗਦਾ ਸੀ ਦੇ ਬਿਆਨਾਂ ਉੱਤੇ 31 .10. 2018 ਨੂੰ ਇੱਕ ਮੁਕਦਮਾ ਨੰਬਰ 274 ਅਧੀਨ ਧਾਰਾ 302, 341 ,506 148, 149, ਆਈ ਪੀ ਸੀ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਗੁਰਪ੍ਰੀਤ ਸਿੰਘ ਉਫ ਗੁਰੀ ਦੇ ਕਤਲ ਦੇ ਸੰਬੰਧ ਵਿੱਚ ਦਰਜ ਕੀਤਾ ਗਿਆ ਸੀ। ਇਹ ਵਾਕਾਂ ਮਿਤੀ 31. 10. 2018 ਨੂੰ ਮਲਟੀ ਪਰਪਜ਼ ਸਕੂਲ ਦੇ ਕੋਲ ਵਾਪਰਿਆ ਸੀ। ਇਸ ਮੁਕਦਮੇ ਦੀ ਬਹਿਸ ਦੇ ਦੌਰਾਨ ਮਾਨਯੋਗ ਅਦਾਲਤ ਨੇ ਸੀਨੀਅਰ ਵਕੀਲ ਸ੍ਰੀ ਸੁਮੇਸ਼ ਜੈਨ, ਸ੍ਰੀ ਨਵੀਨ ਤਰੇਹਨ, ਸ੍ਰੀ ਵੈਭਵ ਜੈਨ ਅਤੇ ਸ੍ਰੀ ਸਿਮਰਤ ਜੀਤ ਸਿੰਘ ਸੱਗੂ ਵਕੀਲ ਸਾਹਿਬਾਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਦੋਸ਼ੀ ਹਰਪ੍ਰੀਤ ਸਿੰਘ ਅਤੇ ਅਮਰਿੰਦਰ ਸਿੰਘ ਨੂੰ ਬਰੀ ਕਰ ਦਿੱਤਾ।

Related Articles

Leave a Comment