newslineexpres

Home Hindu ???? ਪੰਜਾਬ ਦੇ ਇਤਿਹਾਸ ਵਿੱਚ ਸਨਾਤਨ ਧਰਮ ਵੱਲੋਂ ਸਭ ਤੋਂ ਵੱਡੀ ਭੁੱਖ ਹੜਤਾਲ

???? ਪੰਜਾਬ ਦੇ ਇਤਿਹਾਸ ਵਿੱਚ ਸਨਾਤਨ ਧਰਮ ਵੱਲੋਂ ਸਭ ਤੋਂ ਵੱਡੀ ਭੁੱਖ ਹੜਤਾਲ

by Newslineexpres@1

???? ਪੰਜਾਬ ਦੇ ਇਤਿਹਾਸ ਵਿੱਚ ਸਨਾਤਨ ਧਰਮ ਵੱਲੋਂ ਸਭ ਤੋਂ ਵੱਡੀ ਭੁੱਖ ਹੜਤਾਲ

???? ਪਵਿੱਤਰ ਗ੍ਰੰਥ ਸ੍ਰੀ ਰਾਮਾਇਣ ਜੀ ‘ਤੇ ਇਤਰਾਜ਼ਯੋਗ ਟਿੱਪਣੀਆਂ ਦੀ ਕਿਤਾਬ ਛਾਪਣ ਦੇ ਵਿਰੋਧ ਵਿੱਚ ਪ੍ਰਦਰਸ਼ਨ

???? ਪ੍ਰਸ਼ਾਸਨ ਇਸ ਦੋਸ਼ੀ ਨੂੰ ਦੇਵੇ ਸਜ਼ਾ ਨਹੀਂ ਤਾਂ ਉਤਰਨਾ ਪਏਗਾ ਸੜਕਾਂ ‘ਤੇ : ਸਨਾਤਨੀ ਭਾਈਚਾਰਾ

ਪਟਿਆਲਾ, 30 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਸ਼ਹਿਰ ਦੇ ਜੋੜੀਆਂ ਭੱਠੀਆਂ ਚੌਂਕ ਵਿੱਚ ਰਾਮਲੀਲਾ ਮੰਚ ਦੇ ਉੱਪਰ 51 ਦੇ ਕਰੀਬ ਸਨਾਤਨ ਧਰਮ ਵਿੱਚ ਆਸਥਾ ਰੱਖਣ ਵਾਲੇ ਪਟਿਆਲਾ ਦੇ ਸੱਜਣ ਪਤਵੰਤਿਆਂ ਵੱਲੋਂ ਸਵੇਰ ਤੋਂ ਹੀ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ। ਦੱਸ ਦਈਏ ਕਿ ਇੱਕ ਵਿਅਕਤੀ ਵੱਲੋਂ ਇੱਕ ਕਿਤਾਬ ਲਿਖੀ ਗਈ ਹੈ, ਜਿਸ ਦੀ ਉਹ ਆਨਲਾਈਨ ਸੇਲ ਕਰ ਰਿਹਾ ਹੈ। ਇਸ ਬੁੱਕ ਦਾ ਨਾਂ ਅਤੇ ਇਸ ਬੁੱਕ ਦੇ 261 ਪੰਨਿਆਂ ਦਾ ਹਰ ਸ਼ਬਦ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਇਸ ਤੋਂ ਦੁੱਖੀ ਹੋਏ ਧਰਮ ਵਿੱਚ ਵਿਸ਼ਵਾਸ ਅਤੇ ਆਸਥਾ ਰੱਖਣ ਵਾਲਿਆਂ ਵੱਲੋਂ ਦੋ ਸਾਲ ਪਹਿਲਾਂ ਉਸ ਵਿਅਕਤੀ ਉੱਤੇ ਐਫ ਆਈ ਆਰ ਦਰਜ ਕਰਵਾਈ ਗਈ, ਜੋ ਥਾਣਾ ਡਿਵੀਜ਼ਨ ਨੰਬਰ 4 ਦੇ ਵਿੱਚ ਐਫ ਆਈ ਆਰ ਨੰਬਰ 0051, ਧਾਰਾ 295 A ਦੇ ਤਹਿਤ 25 ਮਾਰਚ 2022 ਨੂੰ ਦਰਜ ਹੋਈ। ਪਰ ਬਾਰ-ਬਾਰ ਮੰਗ ਕਰਨ ‘ਤੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਤੱਕ ਉਸ ਵਿਅਕਤੀ ਨੂੰ ਨਾ ਗਿਰਫਤਾਰ ਕੀਤਾ ਗਿਆ ਅਤੇ ਨਾ ਹੀ ਚਲਾਨ ਪੇਸ਼ ਕੀਤਾ ਗਿਆ। ਇਸ ਤੋਂ ਦੁਖੀ ਹੋ ਕੇ ਰੋਸ਼ ਪ੍ਰਦਰਸ਼ਨ ਕਰਨ ਲਈ ਜੋੜੀਆਂ ਭਠੀਆਂ ਚੌਂਕ ਦੇ ਰਾਮਲੀਲਾ ਮੰਚ ਤੇ 51 ਹਿੰਦੂਆਂ ਵੱਲੋਂ ਆਪ ਮੁਹਾਰੇ ਹੋ ਕੇ ਭੁੱਖ ਹੜਤਾਲ ਕੀਤੀ ਗਈ ਅਤੇ ਉਸ ਕਿਤਾਬ ਦੇ ਲੇਖਕ ਸਰਬਜੀਤ ਔਖਲਾ ਨਾਂ ਦੇ ਵਿਅਕਤੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਡੀ ਐਸ ਪੀ ਸਿਟੀ, ਐਸ ਐਚ ਓ ਕੋਤਵਾਲੀ ਅਤੇ ਐਸ ਐਚ ਓ ਡਵੀਜ਼ਨ ਨੰਬਰ 4 ਪੁਹੰਚੇ ਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਆਸ਼ਵਾਸਨ ਦਵਾਇਆ ਕਿ ਤਿੰਨ ਦਿਨਾਂ ਦੇ ਅੰਦਰ-ਅੰਦਰ ਇਸ ਵਿਅਕਤੀ ਦੇ ਖਿਲਾਫ ਚਲਾਨ ਵੀ ਪੇਸ਼ ਕੀਤਾ ਜਾਵੇਗਾ ਅਤੇ ਇਸ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਤੋਂ ਸੰਤੁਸ਼ਟ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਸੰਕੇਤਿਕ ਅਤੇ ਸ਼ਾਂਤਮਈ ਪ੍ਰਰਸ਼ਨ ਹੈ, ਜੇਕਰ ਪ੍ਰਸ਼ਾਸਨ ਤਿੰਨ ਦਿਨਾਂ ਵਿੱਚ ਉਸ ਵਿਅਕਤੀ ਤੇ ਕੋਈ ਬਣਦੀ ਤਿੱਖੀ ਕਾਰਵਾਈ ਨਹੀਂ ਕਰਦਾ ਤਾਂ ਫਿਰ ਅਗਲੀ ਸੰਘਰਸ਼ ਦੀ ਨੀਤੀ ਹੋਰ ਤਿੱਖੀ ਹੋਵੇਗੀ ਅਤੇ ਉਸਦੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ ।

ਇਸ ਸਮੂਹਿਕ ਭੁੱਖ ਹੜਤਾਲ ਵਿੱਚਅ ਨੁਰਾਗ ਸ਼ਰਮਾ, ਅਸ਼ੋਕ ਵਰਮਾ, ਸੁਨੀਤਾ ਵਰਮਾ, ਜਤਿਨ ਸ਼ਰਮਾ, ਵਰੁਣ ਪੁਰੀ, ਤਨਵੀਰ ਧੀਮਾਨ, ਵਰੁਣ ਜਿੰਦਲ, ਗੌਰਵ ਸ਼ਰਮਾ, ਕੁਸ਼ਾਲ ਚੋਪੜਾ, ਸੁਸ਼ੀਲ ਨਈਅਰ, ਵਰਿੰਦਰ ਖੰਨਾ, ਨਿਖਿਲ ਕੁਮਾਰ ਕਾਕਾ, ਜੈ ਬੱਤਰਾ, ਦੇਵਾਂਸ਼ ਗਰਗ, ਮੋਨਿਕਾ ਸ਼ਰਮਾ, ਸੰਦੀਪ ਕੁਮਾਰ ਯਾਦਵ, ਅਮਰਦੀਪ ਭਾਟੀਆ, ਲਲਿਤ ਖੰਨਾ, ਸੰਦੀਪ ਬੰਧੂ, ਲੁਕੇਸ਼ ਸ਼ਰਮਾ, ਲਲਿਤ ਰਾਜਪੂਤ, ਰਵਿੰਦਰ ਸਿੰਘ ਸੋਲੰਕੀ, ਪਵਨ ਸਦਾਨਾ, ਆਸ਼ੂ ਸੁਖੀਜਾ, ਰੋਹਿਤ ਜਲੋਟਾ, ਰਾਮ ਕੁਮਾਰ ਟੰਡਨ, ਸੁਰੇਸ਼ ਪੰਡਿਤ, ਵਿਕਰਮ ਭੱਲਾ, ਬਬਲਾ, ਰਾਜੇਸ਼ਵਰ ਪੰਡਿਤ, ਵਰਿੰਦਰ ਗੁਪਤਾ, ਵਿਨੋਦ, ਸਚਗਿਰੀ ਜੀ ਮਹਾਰਾਜ, ਚਿਰਾਗ ਸਿੰਗਲਾ, ਸ਼ੰਕਰਾ ਨੰਦ ਗਿਰੀ ਜੀ ਮਹਾਰਾਜ, ਕੁਮਾਰ ਗੌਰਵ ਗੋਇਲ, ਰੇਤਾਸ਼, ਅਰਵਿੰਦਰ ਕੁਮਾਰ, ਰਾਜਿੰਦਰਪਾਲ ਸਿੰਘ, ਧਰਮਿੰਦਰ ਕੁਮਾਰ, ਨਵਦੀਪ ਗੁਪਤਾ, ਸਨੀ ਗੁਪਤਾ ਸ਼ਾਮਿਲ ਸਨ।

Newsline Express 

Related Articles

Leave a Comment