newslineexpres

Joe Rogan Podcasts You Must Listen
Home Chandigarh ???? ਡਾ. ਨਾਨਕ ਸਿੰਘ ਨੇ ਬਤੌਰ ਐਸਐਸਪੀ ਪਟਿਆਲਾ ਦਾ ਚਾਰਜ ਸੰਭਾਲਿਆ

???? ਡਾ. ਨਾਨਕ ਸਿੰਘ ਨੇ ਬਤੌਰ ਐਸਐਸਪੀ ਪਟਿਆਲਾ ਦਾ ਚਾਰਜ ਸੰਭਾਲਿਆ

by Newslineexpres@1

???? ਡਾ. ਨਾਨਕ ਸਿੰਘ ਨੇ ਬਤੌਰ ਐਸਐਸਪੀ ਪਟਿਆਲਾ ਦਾ ਚਾਰਜ ਸੰਭਾਲਿਆ

???? ਸਾਡਾ ਮੁੱਖ ਉਦੇਸ਼ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਰੋਕਣਾ ਹੈ :  ਡਾ. ਨਾਨਕ ਸਿੰਘ

ਪਟਿਆਲਾ, 5 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਐਸ.ਐਸ.ਪੀ ਪਟਿਆਲਾ ਡਾ. ਨਾਨਕ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਡਾ. ਨਾਨਕ ਸਿੰਘ (ਆਈ.ਪੀ.ਐਸ) ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਸੀਂ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕ ਰਹੇ ਹਾਂ।

ਐਸ.ਐਸ.ਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਜਿੱਥੇ ਸਾਡਾ ਉਦੇਸ਼ ਨਸ਼ੇ ਦੀ ਤਸਕਰੀ ਨੂੰ ਰੋਕਣਾ ਹੈ, ਉੱਥੇ ਹੀ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ। ਐਸ.ਐਸ.ਪੀ ਨਾਨਕ ਸਿੰਘ ਨੇ ਕਿਹਾ ਕਿ ਅਸੀਂ ਪਹਿਲ ਦੇ ਆਧਾਰ ‘ਤੇ ਅਪਰਾਧ ਨੂੰ ਰੋਕਣਾ ਹੈ, ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਦੇਸ਼ ਵਾਸੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ। ਡਾ. ਨਾਨਕ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਇਸ ਲਈ ਢੁੱਕਵੇਂ ਕਦਮ ਚੁੱਕੇ ਜਾਣਗੇ।

Related Articles

Leave a Comment