newslineexpres

Home Information ???? ਬੰਗਲਾਦੇਸ਼ ਵਿੱਚ ਰਹਿੰਦੇ ਹਿੰਦੂਆਂ ਦੀ ਕੇਂਦਰ ਸਰਕਾਰ ਸੁਰੱਖਿਆ ਕਰੇ: ਵਿਜੇ ਕਪੂਰ

???? ਬੰਗਲਾਦੇਸ਼ ਵਿੱਚ ਰਹਿੰਦੇ ਹਿੰਦੂਆਂ ਦੀ ਕੇਂਦਰ ਸਰਕਾਰ ਸੁਰੱਖਿਆ ਕਰੇ: ਵਿਜੇ ਕਪੂਰ

by Newslineexpres@1

???? ਬੰਗਲਾਦੇਸ਼ ਵਿੱਚ ਰਹਿੰਦੇ ਹਿੰਦੂਆਂ ਦੀ ਕੇਂਦਰ ਸਰਕਾਰ ਸੁਰੱਖਿਆ ਕਰੇ: ਵਿਜੇ ਕਪੂਰ

???? ਬੰਗਲਾਦੇਸ਼ ਦੇ ਸੈਨਾਧਿਸ਼ ਨਾਲ ਕੜਾਈ ਨਾਲ ਗੱਲ ਕੀਤੀ ਜਾਵੇ।

???? ਇਸ ਮੁਸ਼ਕਲ ਸਮੇਂ ਵਿੱਚ ਬੰਗਲਾਦੇਸ਼ ਦੇ ਹਿੰਦੂ ਸਮੁਦਾਇ ਦੇ ਨਾਲ ਹੈ ਪਰਿਸ਼ਦ: ਵਿਜੈ ਕਪੂਰ

ਪਟਿਆਲਾ, 8 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਬੰਗਲਾਦੇਸ਼ ਤੋਂ ਸ਼ੇਖ ਹਸੀਨਾ ਦੇ ਭੱਜਣ ਤੋਂ ਬਾਅਦ ਹਿੰਦੂਆਂ ‘ਤੇ ਅਤਿਆਚਾਰ ਦੀਆਂ ਖ਼ਬਰਾਂ ਆ ਰਹੀਆਂ ਹਨ। ਹਿੰਦੂ ਮੰਦਰਾਂ ਅਤੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ISKCON ਅਤੇ ਕਾਲੀ ਮੰਦਰ ‘ਤੇ ਹਮਲੇ ਹੋਏ ਹਨ, ਜਿਸ ਨਾਲ ਹਿੰਦੂਆਂ ਨੂੰ ਆਪਣੀ ਜਾਨ ਬਚਾਉਣ ਲਈ ਲੁਕਣ ‘ਤੇ ਮਜਬੂਰ ਹੋਣਾ ਪਿਆ ਹੈ।

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਪਦ ਤੋਂ ਅਸਤੀਫ਼ਾ ਦੇ ਕੇ ਹੜਬੜੀ ਵਿੱਚ ਦੇਸ਼ ਛੱਡ ਕੇ ਭੱਜ ਗਈ ਹੈ ਅਤੇ ਬੰਗਲਾਦੇਸ਼ ਦੇ ਹਾਲਾਤ ਲਗਾਤਾਰ ਖਰਾਬ ਹੋ ਰਹੇ ਹਨ। ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿੱਚ ਰਾਖਵੇਂ ਪ੍ਰਣਾਲੀ ਦੇ ਖ਼ਿਲਾਫ਼ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਦੇਸ਼ ਭਰ ਵਿੱਚ ਭਿਆਨਕ ਲੁੱਟਮਾਰ ਅਤੇ ਦੰਗਿਆਂ ਵਿੱਚ ਬਦਲ ਗਿਆ ਹੈ। ਇਨ੍ਹਾਂ ਦੰਗਿਆਂ ਵਿੱਚ ਅਲਪਸੰਖਿਅਕ ਸਮੁਦਾਇ, ਖ਼ਾਸਕਰ ਹਿੰਦੂਆਂ ਨੂੰ ਪ੍ਰਦਰਸ਼ਨਕਾਰੀ ਨਿਸ਼ਾਨਾ ਬਣਾ ਰਹੇ ਹਨ। ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਅਤੇ ਧਾਰਮਿਕ ਆਜ਼ਾਦੀ ਖ਼ਤਰੇ ਵਿੱਚ ਪੈ ਗਈ ਹੈ।

ਅੰਤਰਰਾਸ਼ਟਰੀ ਹਿੰਦੂ ਪਰਿਸ਼ਦ, ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਵਿਜੈ ਕਪੂਰ ਨੇ ਇਸ ‘ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ, “ਬੰਗਲਾਦੇਸ਼ ਵਿੱਚ ਹੋ ਰਹੇ ਇਸ ਅਤਿਆਚਾਰ ਨੂੰ ਅਸੀਂ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰਾਂਗੇ। ਇਹ ਮਾਨਵਤਾ ਦੇ ਖ਼ਿਲਾਫ਼ ਹੈ ਅਤੇ ਧਾਰਮਿਕ ਅਸਹਿਸ਼ਣੁਤਾ ਦਾ ਪ੍ਰਤੱਖ ਪ੍ਰਮਾਣ ਹੈ।”

ਸ਼੍ਰੀ ਕਪੂਰ ਨੇ ਭਾਰਤੀ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਮੰਚਾਂ ‘ਤੇ ਚੁੱਕੇ ਅਤੇ ਬੰਗਲਾਦੇਸ਼ ‘ਤੇ ਦਬਾਅ ਬਣਾਏ ਕਿ ਉਹ ਆਪਣੇ ਦੇਸ਼ ਵਿੱਚ ਰਹਿ ਰਹੇ ਹਿੰਦੂ ਸਮੁਦਾਇ ਦੀ ਸੁਰੱਖਿਆ ਯਕੀਨੀ ਬਣਾਏ। ਨਾਲ ਹੀ, ਉਨ੍ਹਾਂ ਨੇ ਸਾਰੇ ਹਿੰਦੂ ਸੰਗਠਨਾਂ ਅਤੇ ਮਾਨਵ ਅਧਿਕਾਰ ਸੰਗਠਨਾਂ ਤੋਂ ਅਰਜ਼ੋਈ ਕੀਤੀ ਹੈ ਕਿ ਉਹ ਇਸ ਮੁੱਦੇ ‘ਤੇ ਅਵਾਜ਼ ਚੁੱਕਣ ਅਤੇ ਪੀੜਤਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ।

ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਸਾਰੀ ਮਾਨਵਤਾ ਪ੍ਰਤੀ ਸਹਾਨੁਭੂਤੀ ਅਤੇ ਕਰੁਣਾ ਰੱਖੀਏ। ਇਸ ਲਈ, ਸਾਨੂੰ ਇਸ ਮੁਸ਼ਕਲ ਸਮੇਂ ਵਿੱਚ ਬੰਗਲਾਦੇਸ਼ ਦੇ ਹਿੰਦੂ ਸਮੁਦਾਇ ਦੇ ਨਾਲ ਖੜਾ ਹੋਣਾ ਪਵੇਗਾ ਅਤੇ ਉਨ੍ਹਾਂ ਦੀ ਮਦਦ ਲਈ ਹਰ ਸੰਭਵ ਯਤਨ ਕਰਨੇ ਪੈਣਗੇ। ਇਸ ਮੌਕੇ ‘ਤੇ ਪੰਜਾਬ ਹਰਿਆਣਾ ਸੰਗਠਨ ਮੰਤਰੀ ਰਾਮਾਨੰਦ ਜੀ, ਪੰਜਾਬ ਜਨਰਲ ਸਕੱਤਰ ਵਿਮਲ ਮਿੱਤਲ, ਰਾਸ਼ਟਰੀ ਬਜਰੰਗ ਦਲ ਪੰਜਾਬ ਪ੍ਰਧਾਨ ਆਸ਼ੀਸ਼ ਕਪੂਰ, ਪਟਿਆਲਾ ਪ੍ਰਧਾਨ ਹਰਸ਼ ਸਿੰਗਲਾ, ਮਦਨ ਗੋਪਾਲ, ਰਿਸ਼ਵ ਅਗਰਵਾਲ, ਆਨੰਦ ਪ੍ਰਕਾਸ਼ ਗੁਪਤਾ, ਸਾਹਿਲ ਖੰਨਾ ਹਿਤੇਸ਼ ਪਾਂਧੀ ਪਰਿਸ਼ਦ ਦੇ ਨੇਤਾ ਮਜੂਦ ਸਨ।

Related Articles

Leave a Comment