newslineexpres

Joe Rogan Podcasts You Must Listen
Home Information ???? ਵਣ ਮਹਾਂਉਤਸਵ ਮੌਕੇ ਉੱਤੇ ਮਾਡਲ ਸਕੂਲ ਦੇ ਵਿਦਿਆਰਥੀਆਂ ਨੂੰ ‘ਯੁੱਧ ਨਸ਼ਿਆ ਵਿਰੁੱਧ’ ਕੀਤਾ ਜਾਗਰੂਕ

???? ਵਣ ਮਹਾਂਉਤਸਵ ਮੌਕੇ ਉੱਤੇ ਮਾਡਲ ਸਕੂਲ ਦੇ ਵਿਦਿਆਰਥੀਆਂ ਨੂੰ ‘ਯੁੱਧ ਨਸ਼ਿਆ ਵਿਰੁੱਧ’ ਕੀਤਾ ਜਾਗਰੂਕ

by Newslineexpres@1

???? ਵਣ ਮਹਾਂਉਤਸਵ ਮੌਕੇ ਉੱਤੇ ਮਾਡਲ ਸਕੂਲ ਦੇ ਵਿਦਿਆਰਥੀਆਂ ਨੂੰ ‘ਯੁੱਧ ਨਸ਼ਿਆ ਵਿਰੁੱਧ’ ਕੀਤਾ ਜਾਗਰੂਕ

ਪਟਿਆਲਾ, 7 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬੂਟੇ ਲਗਾ ਕੇ ਵਣ ਮਹਾਂਉਤਸਵ ਹਫ਼ਤਾ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਮਹੱਤਵ ਵਿਦਿਆਰਥੀਆਂ ਅੰਦਰ ਰੁੱਖਾਂ ਪ੍ਰਤੀ ਪੇਮ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਵਣ ਮਹਾਂਉਤਸਵ ਪ੍ਰੋਗਰਾਮ ਦੀ ਸ਼ੁਰੂਆਤ ਜੁਲਾਈ 1950 ਵਿੱਚ ਉਸ ਸਮੇਂ ਦੇ ਭਾਰਤ ਦੇ ਯੂਨੀਅਨ ਮੰਤਰੀ ਸ੍ਰੀ ਕੇ.ਐਸ. ਮੁਨਸ਼ੀ ਨੇ ਕੀਤੀ ਸੀ ਤਾਂ ਕਿ ਲੋਕਾਂ ਅੰਦਰ ਜੰਗਲਾਂ ਅਤੇ ਰੁੱਖਾਂ ਦੀ ਮਹੱਤਤਾ ਅਤੇ ਸੰਭਾਲ ਪ੍ਰਤੀ ਜਾਗਰੁਕਤਾ ਪੈਦਾ ਕੀਤੀ ਜਾ ਸਕੇ।

ਸਕੂਲ ਇੰਚਾਰਜ ਸ੍ਰ. ਸਤਵੀਰ ਸਿੰਘ ਗਿੱਲ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਨੂੰ ਸੰਭਾਲ ਕੇ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਬੱਚਿਆਂ ਨੂੰ ਦੱਸਿਆ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਜਿੱਥੇ ਫਲ-ਫਰੂਟ ਖਰੀਦਣੇ ਔਖੇ ਹਨ, ਉੱਥੇ ਤੁਸੀਂ ਆਪਣੇ ਘਰ ਵਿੱਚ ਫਲਦਾਰ ਬੂਟੇ ਲਗਾ ਕੇ ਇਸ ਦਾ ਫਾਇਦਾ ਲੈ ਸਕਦੇ ਹੋ। ਇਸ ਤੋਂ ਇਲਾਵਾ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸੂਬਾ ਪੱਧਰੀ ਨਸ਼ਾ ਮੁਕਤ ਅਭਿਆਨ “ਯੁੱਧ ਨਸ਼ਿਆ ਵਿਰੁੱਧ” ਬਾਰੇ ਜਾਗਰੂਕਤਾ ਭਾਸ਼ਣ ਦਿੱਤਾ। ਇਸ ਮੈਕੇ ਸਕੂਲ ਦੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ।

Related Articles

Leave a Comment