newslineexpres

Breaking News
🚩चुनावी तैयारियों में जुटी शिव सेना हिंदुस्तान, पटियाला के 8 विधानसभा क्षेत्रों के लिए प्रभारी नियुक्त 🚩 ਐਡਵਾਇਜਰੀ ਕਮੇਟੀ ਵੱਲੋਂ ਮਾਤਾ ਸ਼੍ਰੀ ਕਾਲੀ ਦੇਵੀ ਮੰਦਰ ਦੇ ਪੁਨਰਨਿਰਮਾਣ ਤੇ ਸੁੰਦਰੀਕਰਨ ਕਾਰਜਾਂ ਦਾ ਜਾਇਜ਼ਾ 🚩 ਪਟਿਆਲਾ ਵਿਖੇ ਸਪੈਸ਼ਲ ਇੰਟੈਂਸਿਵ ਰਵੀਜਨ (ਐਸ.ਆਈ.ਆਰ.) ਸਬੰਧੀ ਸਿਖਲਾਈ ਸ਼ੁਰੂ 🚩 ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮਿਲ ਰਿਹਾ ਸਨਮਾਨ: ਡਾ. ਬਲਬੀਰ ਸਿੰਘ 🚩 ਪਟਿਆਲਾ ਦੇ ਪੀਲੀਆ ਪ੍ਰਭਾਵਿਤ ਖੇਤਰ ‘ਚ ਪੂਰੀ ਟੀਮ ਅਤੇ ਵਿਧਾਇਕ ਕੋਹਲੀ ਨਾਲ ਪਹੁੰਚੇ ਸਿਹਤ ਮੰਤਰੀ ਡਾ . ਬਲਬੀਰ ਸਿੰਘ 🚩स्वर्गीय श्री अर्जन दास जी की स्मृति में रक्तदान शिविर का आयोजन  ❤️रक्तदान मानवता की सबसे महान सेवाओं में से एक है : अश्वनी गोयल
Joe Rogan Podcasts You Must Listen
Home Information ????ਸ਼ਿਵ ਮੰਦਰ ਖੰਨਾ ਵਿੱਚ ਹੋਈ ਬੇਅਦਬੀ ਦੀ ਘਟਨਾ ਕਾਰਨ ਪੰਜਾਬ ਦੇ ਹਿੰਦੂਆਂ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ

????ਸ਼ਿਵ ਮੰਦਰ ਖੰਨਾ ਵਿੱਚ ਹੋਈ ਬੇਅਦਬੀ ਦੀ ਘਟਨਾ ਕਾਰਨ ਪੰਜਾਬ ਦੇ ਹਿੰਦੂਆਂ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ

by Newslineexpres@1

????ਸ਼ਿਵ ਮੰਦਰ ਖੰਨਾ ਵਿੱਚ ਹੋਈ ਬੇਅਦਬੀ ਦੀ ਘਟਨਾ ਕਾਰਨ ਪੰਜਾਬ ਦੇ ਹਿੰਦੂਆਂ ਵਿੱਚ ਗੁੱਸੇ ਅਤੇ ਰੋਸ ਦੀ ਲਹਿਰ

????ਪੁਲਿਸ ਪ੍ਰਸ਼ਾਸਨ ਜਲਦੀ ਕਰੇ ਸਖਤ ਕਾਰਵਾਈ : ਐਡਵੋਕੇਟ ਰਾਜਿੰਦਰ ਪਾਲ ਆਨੰਦ

ਪਟਿਆਲਾ – ਨਿਊਜ਼ ਲਾਈਨ ਐਕਸਪ੍ਰੈਸ – ਸ਼੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ, ਐਡਵੋਕੇਟ , ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਂ ਸਭਾ ਪੰਜਾਬ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਪਿਛਲੀ ਦਿਨੀ ਖੰਨਾ ਦੇ (ਸ਼ਿਪੁਰੀ) ਪੁਰਾਤਨ ਸ੍ਰੀ ਸ਼ਿਵ ਮੰਦਿਰ ਵਿੱਚ ਕੁਝ ਸਮਾਜ ਵਿਰੋਧੀ ਅੰਸਰਾਂ ਅਤੇ ਲੁਟੇਰਿਆਂ ਨੇ ਦਾਖਲ ਹੋ ਕੇ ਮੂਰਤੀਆਂ ਦੀ ਭੰਨ ਤੋੜ ਕੀਤੀ ਅਤੇ ਮੰਦਰ ਵਿੱਚ ਸਥਿਤ ਸ਼ਿਵਲਿੰਗ ਦੀ ਬੇਅਦਬੀ ਵੀ ਕੀਤੀ ਅਤੇ ਮੰਦਰ ਵਿੱਚੋਂ ਕਾਫੀ ਸੋਨਾ ਤੇ ਚਾਂਦੀ ਵੀ ਲੁੱਟ ਕੇ ਲੈ ਗਏ। ਸਿਵਲਿੰਗ ਅਤੇ ਮੂਰਤੀਆਂ ਦੀ ਬੇਅਦਬੀ ਹੋਣ ਕਾਰਨ ਪੰਜਾਬ ਦੇ ਹਿੰਦੂਆਂ ਵਿੱਚ ਇਸ ਮਾੜੀ ਅਤੇ ਘਿਨੌਣੀ ਘਟਨਾ ਨੂੰ ਲੈ ਕੇ ਬਹੁਤ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਘਟਨਾ ਕਰਕੇ ਹਿੰਦੂਆਂ ਦੇ ਦਿਲ ਵਲੂੰਦਰੇ ਗਏ ਹਨ। ਸ੍ਰੀ ਰਾਜਿੰਦਰ ਪਾਲ ਆਨੰਦ, ਸਾਬਕਾ ਡੀਐਸਪੀ, ਐਡਵੋਕੇਟ ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਸਭਾ ਪੰਜਾਬ ਜੋ ਕਿ ਪੰਜਾਬ ਦੇ 34 ਲੱਖ ਹਿੰਦੂਆਂ ਦੀ ਨੁਮਾਇੰਦਗੀ ਕਰਦੀ ਹੈ ਨੇ ਖੰਨਾ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਘਟਨਾ ਪਿੱਛੇ ਰਚੀ ਗਈ ਸਾਜਿਸ਼ ਨੂੰ ਨੰਗਾ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇੰਜ ਜਾਪਦਾ ਹੈ ਕਿ ਕੁਝ ਮਾੜੀਆਂ ਸ਼ਕਤੀਆਂ ਪੰਜਾਬ ਦੇ ਸ਼ਾਂਤ ਪਾਣੀਆਂ ਵਿੱਚ ਦੁਬਾਰਾ ਅੱਗ ਲਾਉਣਾ ਚਾਹੁੰਦੀਆਂ ਹਨ। ਇਸ ਘਟਨਾ ਪਿੱਛੇ ਰਚੀ ਗਈ ਸਾਜਿਸ਼ ਨੂੰ ਜਲਦੀ ਤੋਂ ਜਲਦੀ ਨੰਗਾ (ਬੇਨਕਾਬ) ਕੀਤਾ ਜਾਵੇ। ਮੰਦਰ ਵਿੱਚ ਹੋਈ ਇਸ ਬੇਅਦਬੀ ਅਤੇ ਚੋਰੀ ਦੀ ਘਟਨਾ ਸਬੰਧੀ ਜੇਕਰ ਪੁਲਿਸ ਪ੍ਰਸ਼ਾਸਨ ਨੇ ਕੋਈ ਸਖਤ ਐਕਸ਼ਨ ਜਲਦੀ ਨਾ ਕੀਤਾ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਢਿੱਲ ਮਸ ਦਿਖਾਈ ਤਾਂ ਪੰਜਾਬ ਦੀਆਂ ਸਮੁੱਚੀਆਂ ਹਿੰਦੂ ਜਥੇਬੰਦੀਆਂ ਨੂੰ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਏਗਾ। ਐਡਵੋਕੇਟ ਸ਼੍ਰੀ ਰਜਿੰਦਰ ਪਾਲ ਆਨੰਦ ਨੇ ਸਮੁੱਚੇ ਪੰਜਾਬ ਦੀਆਂ ਮੰਦਰ ਕਮੇਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਮੰਦਰਾਂ ਦੀ ਸੁਰੱਖਿਆ ਲਈ ਉਹ ਸਰਕਾਰ ਤੇ ਹੀ ਨਿਰਭਰ ਨਾ ਰਹਿਣ ਸਗੋਂ ਆਪਣੇ ਲੈਵਲ ਤੇ ਵੀ ਮੰਦਰਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਤਾਂ ਕਿ ਦੁਬਾਰਾ ਐਸੀ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ।

Related Articles

Leave a Comment