newslineexpres

Home Information ????ਸ੍ਰੀ ਕੇਦਾਰਨਾਥ ਮੰਦਰ ਸੁਧਾਰ ਸਭਾ ਪਟਿਆਲਾ ਨੇ ਮਨਾਇਆ 78ਵਾਂ ਆਜ਼ਾਦੀ ਦਿਵਸ

????ਸ੍ਰੀ ਕੇਦਾਰਨਾਥ ਮੰਦਰ ਸੁਧਾਰ ਸਭਾ ਪਟਿਆਲਾ ਨੇ ਮਨਾਇਆ 78ਵਾਂ ਆਜ਼ਾਦੀ ਦਿਵਸ

by Newslineexpres@1

????ਸ੍ਰੀ ਕੇਦਾਰਨਾਥ ਮੰਦਰ ਸੁਧਾਰ ਸਭਾ ਪਟਿਆਲਾ ਨੇ ਮਨਾਇਆ 78ਵਾਂ ਆਜ਼ਾਦੀ ਦਿਵਸ

????ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸ਼੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ, ਐਡਵੋਕੇਟ ਤੇ ਝੁਲਾਇਆ ਰਾਸ਼ਟਰੀ ਝੰਡਾ

ਪਟਿਆਲਾ – ਨਿਊਜ਼ਲਾਈਨ ਐਕਸਪ੍ਰੈਸ – ਸ਼੍ਰੀ ਕੇਦਾਰਨਾਥ ਮੰਦਰ ਰਾਜਪੁਰਾ ਰੋਡ ਪਟਿਆਲਾ ਦੀ ਸੁਧਾਰ ਸਭਾ ਨੇ ਸ੍ਰੀ ਕੇਦਾਰਨਾਥ ਮੰਦਰ ਦੇ ਵਿਹੜੇ ਵਿੱਚ 78ਵੇਂ ਆਜ਼ਾਦੀ ਦਿਵਸ ਨੂੰ ਬੜੀ ਧੂਮ ਧਾਮ ਨਾਲ ਮਨਾਇਆ। ਇਸ ਪ੍ਰੋਗਰਾਮ ਵਿੱਚ ਸੁਧਾਰ ਸਭਾ ਵੱਲੋਂ ਸ੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ ,ਐਡਵੋਕੇਟ, ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ, ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਂ ਸਭਾ ਪੰਜਾਬ ਨੂੰ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਲਈ ਸੱਦਾ ਪੱਤਰ ਦਿੱਤਾ ਗਿਆ ਸੀ।

ਸ਼੍ਰੀ ਰਾਜਿੰਦਰ ਪਾਲ ਆਨੰਦ ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਪਰਿਵਾਰ ਸਮੇਤ ਸ਼ਾਮਲ ਹੋਏ ਅਤੇ ਰਾਸ਼ਟਰੀ ਝੰਡੇ ਨੂੰ ਚੜਾਉਣ ਦੀ ਰਸਮ ਅਦਾ ਕੀਤੀ। ਰਾਸ਼ਟਰੀ ਗੀਤ ਗਾਇਆ ਗਿਆ ਅਤੇ ਰਾਸ਼ਟਰੀ ਝੰਡਾ ਚੜਾਉਣ ਤੋਂ ਬਾਅਦ ਆਜ਼ਾਦੀ ਦਿਵਸ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਬਹੁਤ ਵੱਡੀ ਗਿਣਤੀ ਵਿੱਚ ਆਏ ਲੋਕਾਂ ਅਤੇ ਬੱਚਿਆਂ ਨੂੰ ਲੱਡੂ ਵੰਡ ਕੇ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਗਿਆ ਅਤੇ ਸਾਰਿਆਂ ਨੂੰ ਤੁਲਸੀ ਦੇ ਪੌਦੇ ਵੀ ਵੰਡੇ ਗਏ। ਝੰਡੇ ਦੀ ਰਸਮ ਅਦਾ ਕਰਨ ਤੋਂ ਪਹਿਲਾ ਸ੍ਰੀ ਰਾਜਿੰਦਰ ਪਾਲ ਆਨੰਦ ਨੇ ਪਰਿਵਾਰ ਸਮੇਤ ਸ੍ਰੀ ਕੇਦਾਰਨਾਥ ਮੰਦਰ ਵਿੱਚ ਪੂਜਾ ਅਰਚਨਾ ਕੀਤੀ । ਮੰਦਰ ਵਿੱਚ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਹਵਨ ਵੀ ਕੀਤਾ। ਸ੍ਰੀ ਰਾਜਿੰਦਰ ਪਾਲ ਆਨੰਦ ਨੇ ਇਸ ਮੌਕੇ ਆਪਣੇ ਭਾਸ਼ਣ ਵਿੱਚ ਹਾਜਰੀਨ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਅੰਗਰੇਜ਼ਾਂ ਦੀ 200 ਸਾਲ ਦੀ ਗੁਲਾਮੀ ਤੋਂ ਬਾਅਦ ਸਾਡੇ ਸ਼ਹੀਦਾਂ ਨੇ ਆਪਣੀਆਂ ਅਦੁਤੀ ਅਤੇ ਲਾਸਾਨੀ ਸ਼ਹਾਦਤਾਂ ਦਿੰਦੇ ਹੋਏ ਫਾਂਸੀ ਦੇ ਰੱਸਿਆ ਨੂੰ ਚੁੰਮਿਆ ਅਤੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ। ਆਜ਼ਾਦੀ ਦੇ ਪਰਵਾਨਿਆਂ ਵਿੱਚ ਉਹਨਾਂ ਨੇ ਵਿਸ਼ੇਸ਼ ਕਰਕੇ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਵੀ ਵਿਸ਼ੇਸ਼ ਕਰਕੇ ਜ਼ਿਕਰ ਕੀਤਾ। ਹਾਜ਼ਰੀਨ ਅਤੇ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹੋਏ ਸਾਰਿਆਂ ਨੂੰ ਏਕਤਾ ਅਤੇ ਅਖੰਡਤਾ ਬਣਾਏ ਰੱਖਣ ਲਈ ਅਤੇ ਆਪਸੀ ਭਾਈਚਾਰਾ ਬਣਾਏ ਰੱਖਣ ਲਈ ਸੰਦੇਸ਼ ਦਿੱਤਾ। ਮੰਦਰ ਸ਼੍ਰੀ ਕੇਦਾਰ ਨਾਥ ਸੁਧਾਰ ਸਭਾ ਨੂੰ ਇਹ ਵਿਸ਼ਵਾਸ ਵੀ ਦਵਾਇਆ ਕਿ ਉਹ ਤਨ ਮਨ ਧਨ ਨਾਲ ਹਰ ਸਮੇਂ ਉਹਨਾਂ ਦੇ ਨਾਲ ਖੜੇ ਰਹਿਣਗੇ, ਸੁਧਾਰ ਸਭਾ ਜੋ ਵੀ ਉਹਨਾਂ ਦੀ ਡਿਊਟੀ ਲਾਏਗੀ ਉਸ ਨੂੰ ਉਹ ਪੂਰਾ ਕਰਨ ਦੀ ਹਰ ਕੋਸ਼ਿਸ਼ ਕਰਨਗੇ। ਸੁਧਾਰ ਸਭਾ ਦੀ ਮੰਗ ਦੇ ਮੁਤਾਬਕ ਛੇਤੀ ਹੀ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਮੰਦਰ ਦੀ ਜਗ੍ਹਾ ਮੰਦਰ ਨੂੰ ਵਾਪਸ ਦਿਵਾਈ ਜਾਏਗੀ ਤਾਂ ਕਿ ਧਰਮਸ਼ਾਲਾ ਅਤੇ ਲੰਗਰ ਹਾਲ ਦਾ ਨਿਰਮਾਣ ਜਲਦੀ ਕੀਤਾ ਜਾ ਸਕੇ। ਇਸ ਮੌਕੇ ਤੇ ਮੰਦਰ ਸੁਧਾਰ ਸਭਾ ਦੇ ਸਰਪ੍ਰਸਤ ਸ੍ਰੀ ਸਤਨਾਮ ਹਸੀਜਾ ਜੀ ਦੀ ਰਹਿਨੁਮਾਈ ਵਿੱਚ ਸਾਰੀ ਸੁਧਾਰ ਸਭਾ ਵੱਲੋਂ ਸ੍ਰੀ ਰਾਜਿੰਦਰ ਪਾਲ ਆਨੰਦ ਜੀ ਨੂੰ ਪਰਿਵਾਰ ਸਮੇਤ ਬਤੌਰ ਮੁੱਖ ਮਹਿਮਾਨ ਵਜੋਂ ਸਰੋਪਾ ਪਾ ਕੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਅਤੇ ਕਾਵੜ ਸ਼ਿਵਰ ਦੌਰਾਨ ਜਿਹੜੇ ਨੌਜਵਾਨਾਂ ਨੇ ਕਾਵੜੀਆਂ ਦੀ ਸੇਵਾ ਕੀਤੀ ਸੀ ਉਹਨਾਂ ਸਾਰਿਆਂ ਦਾ ਵੀ ਮੰਦਰ ਸੁਧਾਰ ਸਭਾ ਕਮੇਟੀ ਵੱਲੋਂ ਤੁਲਸੀ ਦੇ ਪੌਦੇ ਦੇ ਕੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਮੰਦਰ ਸੁਧਾਰ ਸਭਾ ਦੇ ਸਰਪ੍ਰਸਤ ਸ੍ਰੀ ਸਤਨਾਮ ਹਸੀਜਾ ਜੀ ਤੋਂ ਇਲਾਵਾ ਅਧਿਅਕਸ਼ ਰਣਵੀਰ ਸਿੰਘ, ਉਪ ਪ੍ਰਧਾਨ ਹਰੀ ਸਿੰਘ, ਪ੍ਰਧਾਨ ਮਿਥੁਨ ਕੁਮਾਰ, ਜਨਲ ਸੈਕਟਰੀ ਦਲੀਪ ਕੁਮਾਰ ,ਖਜਾਨਚੀ ਪੂਰਨ ਚੰਦ, ਅਕਾਊਂਟ ਮੈਨੇਜਰ ਰਾਮ ਲਾਲ ਗੋਇਲ, ਮੁੱਖ ਸਲਾਹਕਾਰ ਸੁਰਿੰਦਰ ਪਾਠਕ ,ਦਾਨ ਕਲੈਕਟਰ ਸ੍ਰੀ ਮੁਕੇਸ਼ ਰਾਜਪੂਤ ਤੇ ਵਿਸ਼ੇਸ਼ ਪ੍ਰਬੰਧਕ ਸ੍ਰੀ ਵਿਜੇ ਕੁਮਾਰ ਸ਼ਰਮਾ ਜੀ ਹਾਜ਼ਰ ਸਨ।

Related Articles

Leave a Comment