???? ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ
???? ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ
ਨਵੀਂ ਦਿੱਲੀ, 19 ਸਤੰਬਰ / ਨਿਊਜ਼ਲਾਈਨ ਐਕਸਪ੍ਰੈਸ – ਤਿਰੂਪਤੀ ਮੰਦਰ ਦੇ ਪ੍ਰਸ਼ਾਦ ਵਿੱਚ ਮੱਛੀ ਦਾ ਤੇਲ ਪਏ ਜਾਣ ਦੀ ਪੁਸ਼ਟੀ ਹੋਈ ਹੈ। ਤਿਰੁਮਾਲਾ ਤਿਰੂਪਤੀ ਦੇਵਸਥਾਨਮ ਤੋਂ ਵੀਰਵਾਰ ਨੂੰ ਭੇਜੇ ਗਏ ਨਮੂਨਿਆਂ ਦੀ ਲੈਬਾਰਟਰੀ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਤਿਰੂਪਤੀ ਮੰਦਰ ‘ਚ ਚੜ੍ਹਾਵੇ ‘ਚ ਮੱਛੀ ਦਾ ਤੇਲ ਮਿਲਾਇਆ ਗਿਆ ਸੀ। ਲੱਡੂਆਂ ਦੇ ਨਮੂਨੇ ਜਾਂਚ ਲਈ ਗੁਜਰਾਤ ਵਿੱਚ ਨੈਸ਼ਨਲ ਡੇਅਰੀ ਵਿਕਾਸ ਬੋਰਡ ਨੂੰ ਭੇਜੇ ਗਏ ਸਨ। ਟੀਡੀਪੀ ਦੇ ਬੁਲਾਰੇ ਅਨਮ ਵੈਂਕਟ ਰਮਨ ਰੈੱਡੀ ਨੇ ਕਿਹਾ ਕਿ ਨਮੂਨਿਆਂ ਦੀਆਂ ਲੈਬਾਰਟਰੀ ਰਿਪੋਰਟਾਂ ਨੇ ਪ੍ਰਮਾਣਿਤ ਕੀਤਾ ਹੈ ਕਿ ਬੀਫ ਟੇਲੋ ਅਤੇ ਜਾਨਵਰਾਂ ਦੀ ਚਰਬੀ – ਲਾਰਡ ਅਤੇ ਫਿਸ਼ ਆਇਲ – ਦੀ ਵਰਤੋਂ ਤਿਰੁਮਾਲਾ ਨੂੰ ਸਪਲਾਈ ਕੀਤੇ ਗਏ ਘਿਓ ਨੂੰ ਤਿਆਰ ਕਰਨ ਵਿੱਚ ਕੀਤੀ ਗਈ ਸੀ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਦੋਸ਼ ਲਾਇਆ ਸੀ ਕਿ ਤਿਰੂਪਤੀ ਮੰਦਰ ‘ਚ ਚੜ੍ਹਾਏ ਜਾਣ ਵਾਲੇ ਘਿਓ ‘ਚ ਜਾਨਵਰਾਂ ਦੀ ਚਰਬੀ ਮਿਲਾਈ ਜਾਂਦੀ ਹੈ। ਸੀਐਮ ਚੰਦਰਬਾਬੂ ਨਾਇਡੂ ਵੱਲੋਂ ਤਿਰੂਪਤੀ ਮੰਦਰ ਦੇ ਲੱਡੂਆਂ ਵਿੱਚ ਜਾਨਵਰਾਂ ਦੀ ਚਰਬੀ ਦੀ ਮਿਲਾਵਟ ਦੇ ਦੋਸ਼ ਲਾਏ ਜਾਣ ਤੋਂ ਬਾਅਦ ਮਾਮਲਾ ਤੇਜ਼ ਹੋ ਗਿਆ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਨੇ ਵੀਰਵਾਰ ਨੂੰ ਇਸ ਨੂੰ ਗੰਭੀਰ ਮਾਮਲਾ ਕਰਾਰ ਦਿੰਦਿਆਂ ਇਸ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
Newsline Express
