???? ਵੀਰ ਹਕੀਕਤ ਰਾਏ ਸਕੂਲ ਦੇ ਬੱਚਿਆਂ ਨੇ ਮਾਣਿਆ ਹਵਾਈ ਜਹਾਜ਼ ਦਾ ਆਨੰਦ
???? ਗਰੁੱਪ ਕੈਪਟਨ ਅਜੈ ਭਾਰਦਵਾਜ ਨੇ ਐਨਸੀਸੀ ਕੈਡਿਟਸ ਨੂੰ ਕਾਰਵਾਈ ਫਲਾਇੰਗ
ਪਟਿਆਲਾ, 21 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਪ੍ਰਸਿੱਧ ਵੀਰ ਹਕੀਕਤ ਰਾਏ ਸਕੂਲ ਦੇ ਐਨਸੀਸੀ ਏਅਰ ਵਿੰਗ ਦੇ 8 ਵਿਦਿਆਰਥੀਆਂ ਨੇ ਪਟਿਆਲਾ ਦੇ ਹਵਾਈ ਅੱਡੇ ‘ਤੇ ਫਲਾਇੰਗ ਕਰਕੇ ਹਵਾਈ ਜਹਾਜ਼ ਉਡਾਉਣ ਦਾ ਅਨੰਦ ਮਾਣਿਆ।

ਫਲਾਇੰਗ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਏਅਰਕਰਾਫਟ ਤੇ ਉਸਦੇ ਪਾਰਟਸ ਬਾਰੇ ਜਾਣਕਾਰੀ ਦਿੱਤੀ ਗਈ। ਨੰਬਰ 3 ਪੰਜਾਬ ਏਅਰ ਸਕੁਐਡਰਨ ਐਨਸੀਸੀ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਅਜੇ ਭਾਰਦਵਾਜ ਨੇ ਵਿਦਿਆਰਥੀਆਂ ਨੂੰ ਫਲਾਇੰਗ ਕਰਵਾਈ।

ਇਸ ਮੌਕੇ ਵੀਰ ਹਕੀਕਤ ਰਾਏ ਸਕੂਲ ਦੀ ਏ.ਐਨ.ਓ ਸਚਨਾ ਸ਼ਰਮਾ ਵੀ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ। ਵਿਦਿਆਰਥੀਆਂ ਨੇ ਇਸ ਮੌਕੇ ਖੂਬ ਆਨੰਦ ਮਾਣਿਆ ਅਤੇ ਸਕੂਲ ਪਹੁੰਚ ਕੇ ਪ੍ਰਿੰਸੀਪਲ ਸਰਲਾ ਭਟਨਾਗਰ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਹਵਾਈ ਫੌਜ਼ ਵਿੱਚ ਭਰਤੀ ਹੋ ਕੇ ਦੇਸ਼ ਸੇਵਾ ਕਰਨ ਦੀ ਇੱਛਾ ਪ੍ਰਗਟ ਕੀਤੀ।
