newslineexpres

Joe Rogan Podcasts You Must Listen
Home Latest News ????ਸਰਕਾਰੀ ਮੁਲਾਜ਼ਮਾਂ ਵੱਲੋਂ ਪਟਿਆਲਾ ਵਿਖੇ “ਹੱਲਾ ਬੋਲ ਮਹਾਰੈਲੀ” ਦਾ ਆਯੋਜਨ

????ਸਰਕਾਰੀ ਮੁਲਾਜ਼ਮਾਂ ਵੱਲੋਂ ਪਟਿਆਲਾ ਵਿਖੇ “ਹੱਲਾ ਬੋਲ ਮਹਾਰੈਲੀ” ਦਾ ਆਯੋਜਨ

by Newslineexpres@1

????ਜਲ ਸਪਲਾਈ ਵਿਭਾਗ ਦੇ ਭਾਰੀ ਗਿਣਤੀ ਮੁਲਾਜ਼ਮਾਂ ਵੱਲੋਂ ਪਟਿਆਲਾ ਵਿਖੇ ਹੱਲਾ ਬੋਲ ਰੈਲੀ ‘ਚ ਸ਼ਮੂਲੀਅਤ

ਪਟਿਆਲਾ, 29 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਓਰੋ – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਹਲਕਾ ਪਟਿਆਲਾ ਦੇ ਪ੍ਰਧਾਨ ਸਤਨਾਮ ਸਿੰਘ ਲੁਬਾਣਾ ਦੀ ਅਗਵਾਈ ‘ਚ ਸਰਕਾਰ ਵੱਲੋਂ ਹੱਕੀ ਮੰਗਾਂ ਵਿਸਾਰਨ ਦੇ ਵਿਰੋਧ ਵਿਚ ਮੁਲਾਜਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਸਖ਼ਤ ਰੋਸ ਜ਼ਾਹਿਰ ਕੀਤਾ ਤੇ ਸ਼ਾਹੀ ਸ਼ਹਿਰ ਵਿੱਚ ਹੋਏ ਮੁਲਾਜ਼ਮਾਂ ਦੇ ਸਾਂਝੇ ਰੋਸ ਮੁਜ਼ਾਹਰਿਆਂ ਦਾ ਹਿੱਸਾ ਬਣੇ। ਪਟਿਆਲਾ ਵਿੱਚ ਹੋਈ ਇਸ ਮਹਾਂਰੈਲੀ ਵਿਚ ਉਹ ਸਮੂਹਿਕ ਛੁੱਟੀ ਲੈ ਕੇ ਯੁਨੀਅਨ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਮੁਲਾਜਮਾਂ ਨਾਲ ਪਟਿਆਲਾ ਦੇ ਸਰਹਿੰਦ ਰੋਡ ਵਿਖੇ ਸਥਿਤ ਦਾਣਾ ਮੰਡੀ ਵਿਖੇ ਇਕੱਤਰ ਹੋਏ ਜਿਸ ਤੋੋ ਬਾਅਦ ਸਭ ਨੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ ਅਤੇ ਵਿੱਤ ਵਿਭਾਗ ਰਾਹੀਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਸਦੇ ਖਿਲਾਫ ਅੱਜ ਸਾਰਾ ਪੰਜਾਬ ਇਕੱਠਾ ਹੋਇਆ ਹੈ। ਇਸ ਮੌਕੇ ਯੂਨੀਅਨ ਦੇ ਚੇਅਰਮੈਨ ਪ੍ਰਿੰਸ ਕੁਮਾਰ, ਜਨਰਲ ਸਕੱਤਰ ਕੁਲਬੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਲਖਬੀਰ ਸਿੰਘ, ਸੰਜੀਵ ਕੁਮਾਰ ਕੈਸ਼ੀਅਰ, ਹਿੰਮਾਸ਼ੂ ਸ਼ਰਮਾ ਪ੍ਰੈਸ ਸਕੱਤਰ, ਵਿਨੋਦ ਸਲਾਹਕਾਰ, ਜਗਤਾਰ ਸਿੰਘ, ਲਲਿਤ ਅਤੇ ਯੂਨੀਅਨ ਦੇ ਹੋਰ ਮੈਂਬਰ ਹਾਜਰ ਹੋਏ।ਪੰਜਾਬ ਭਰ ਦੇ ਸਰਕਾਰੀ ਮੁਲਾਜ਼ਮਾਂ ਦੀ ਸਾਂਝੀ ਜਥੇਬੰਦੀ ਵਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਅੱਜ ਪਟਿਆਲਾ ਵਿਚ ਕੀਤੀ ” ਹੱਲਾ ਬੋਲ ਮਹਾਰੈਲੀ ” ਇਤਿਹਾਸਕ ਹੋ ਨਿਬੜੀ।“Newsline Express*

Related Articles

Leave a Comment