newslineexpres

Home FesrivalFestival ???? ਸ਼੍ਰੀ ਰਾਮ ਲੀਲਾ ਦੇ ਨੌਵੇਂ ਦਿਨ, ਭਗਵਾਨ ਰਾਮ ਨੇ ਕੁੰਭਕਰਨ ਅਤੇ ਲਕਸ਼ਮਣ ਜੀ ਨੇ ਮੇਘਨਾਦ ਦਾ ਕੀਤਾ ਵਧ

???? ਸ਼੍ਰੀ ਰਾਮ ਲੀਲਾ ਦੇ ਨੌਵੇਂ ਦਿਨ, ਭਗਵਾਨ ਰਾਮ ਨੇ ਕੁੰਭਕਰਨ ਅਤੇ ਲਕਸ਼ਮਣ ਜੀ ਨੇ ਮੇਘਨਾਦ ਦਾ ਕੀਤਾ ਵਧ

by Newslineexpres@1

???? ਜੋੜੀਆਂ ਭੱਠੀਆਂ ਚੌਂਕ ਵਿੱਚ ਧੂਮਧਾਮ ਨਾਲ ਮਨਾਇਆ ਜਾਵੇਗਾ ਦਸ਼ਹਿਰਾ : ਵਰੁਣ ਜਿੰਦਲ

???? ਸ਼੍ਰੀ ਰਾਮ ਲੀਲਾ ਦੇ ਨੌਵੇਂ ਦਿਨ, ਭਗਵਾਨ ਰਾਮ ਨੇ ਕੁੰਭਕਰਨ ਅਤੇ ਲਕਸ਼ਮਣ ਜੀ ਨੇ ਮੇਘਨਾਦ ਦਾ ਕੀਤਾ ਵਧ

ਪਟਿਆਲਾ, 11 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਜੋੜੀਆਂ ਭੱਠੀਆਂ ਰੋਇਲ ਯੂਥ ਕਲੱਬ ਅਤੇ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖਰੇਖ ਹੇਠ ਜੋੜੀਆਂ ਭੱਠੀਆਂ ਚੌਂਕ ਵਿੱਚ ਆਯੋਜਿਤ ਸ਼੍ਰੀ ਰਾਮ ਲੀਲਾ ਦੇ ਨੌਵੇਂ ਦਿਨ ਸ਼੍ਰੀ ਰਾਮ ਅਤੇ ਰਾਵਣ ਦੀ ਸੈਨਾ ਵਿਚਕਾਰ ਯੁੱਧ ਦੇ ਦ੍ਰਿਸ਼ਿਆਂ ਦਾ ਮੰਚਨ ਕੀਤਾ ਗਿਆ। ਸਭ ਤੋਂ ਪਹਿਲਾਂ ਰਾਵਣ ਆਪਣੇ ਸੈਨਾਪਤੀ ਨੂੰ ਕੁੰਭਕਰਨ ਨੂੰ ਜਗਾਉਣ ਲਈ ਭੇਜਦਾ ਹੈ।

ਕੁੰਭਕਰਨ ਜਾਗਣ ਤੋਂ ਬਾਅਦ ਰਾਵਣ ਨੂੰ ਸਮਝਾਉਂਦਾ ਹੈ ਕਿ ਉਹ ਮਾਤਾ ਸੀਤਾ ਨੂੰ ਸ਼੍ਰੀ ਰਾਮ ਨੂੰ ਸੌਂਪ ਕੇ ਉਨ੍ਹਾਂ ਤੋਂ ਮਾਫੀ ਮੰਗ ਲਏ, ਪਰ ਰਾਵਣ ਉਸ ਦੀ ਗੱਲ ਨੂੰ ਨਹੀਂ ਮੰਨਦਾ ਅਤੇ ਕੁੰਭਕਰਨ ਨੂੰ ਯੁੱਧ ਕਰਨ ਦਾ ਹੁਕਮ ਦਿੰਦਾ ਹੈ। ਇਸ ਤੋਂ ਬਾਅਦ ਕੁੰਭਕਰਨ ਯੁੱਧ ਭੂਮਿ ‘ਚ ਮਾਰਿਆ ਜਾਂਦਾ ਹੈ। ਕੁੰਭਕਰਨ ਦੀ ਮੌਤ ਤੋਂ ਬਾਅਦ ਮੇਘਨਾਦ ਗੁੱਸੇ ਵਿੱਚ ਆ ਕੇ ਯੁੱਧ ਭੂਮਿ ਵਿੱਚ ਜਾਂਦਾ ਹੈ ਅਤੇ ਆਪਣੇ ਸ਼ਕਤੀ ਅਸਤ੍ਰ ਨਾਲ ਲਕਸ਼ਮਣ ਜੀ ਨੂੰ ਮੂਰਛਿਤ ਕਰ ਦਿੰਦਾ ਹੈ।

 

ਲਕਸ਼ਮਣ ਜੀ ਦੇ ਮੂਰਛਤ ਹੋਣ ‘ਤੇ ਸੁਸ਼ੈਨ ਵੈਦ ਦੇ ਕਹਿਣ ਤੇ ਹਨੁਮਾਨ ਜੀ ਸੰਜੀਵਨੀ ਬੂਟੀ ਲੈ ਕੇ ਆਉਂਦੇ ਹਨ ਅਤੇ ਫਿਰ ਲਕਸ਼ਮਣ ਜੀ ਦਾ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਲਕਸ਼ਮਣ ਜੀ ਮੇਘਨਾਦ ਦਾ ਵਧ ਕਰ ਦਿੰਦੇ ਹਨ ਅਤੇ ਸਾਰਾ ਪੰਡਾਲ ਰਾਮ ਨਾਮ ਦੇ ਜੈਕਾਰਿਆਂ ਨਾਲ ਗੂੰਜ ਉਠਦਾ ਹੈ। ਇਹਨਾਂ ਸਾਰੇ ਦ੍ਰਿਸ਼ਿਆਂ ਦਾ ਬਹੁਤ ਹੀ ਸੁੰਦਰ ਢੰਗ ਨਾਲ ਮੰਚਨ ਕੀਤਾ ਗਿਆ। ਪ੍ਰਧਾਨ ਵਰੁਣ ਜਿੰਦਲ ਨੇ ਦੱਸਿਆ ਕਿ 12 ਅਕਤੂਬਰ ਦਿਨ ਸ਼ਨੀਵਾਰ ਨੂੰ ਜੋੜੀਆਂ ਭੱਠੀਆਂ ਚੌਂਕ ਵਿੱਚ ਦਸ਼ਹਿਰੇ ਦਾ ਤਿਉਹਾਰ ਵੱਡੀ ਧੂਮਧਾਮ ਨਾਲ ਮਨਾਇਆ ਜਾਵੇਗਾ। ਸ਼ਾਮ 5:00 ਵਜੇ ਤੋਂ ਭਜਨ ਗਾਇਕਾ ਗੁਰਲੀਨ ਕੌਰ ਪ੍ਰਭੂ ਸ਼੍ਰੀ ਰਾਮ ਦਾ ਗੁਣਗਾਨ ਕਰਨਗੀ। ਇਸ ਤੋਂ ਬਾਅਦ ਰਾਵਣ ਦੇ ਪੁਤਲੇ ਦਾ ਦਹਨ ਕੀਤਾ ਜਾਵੇਗਾ ਅਤੇ ਪ੍ਰਭੂ ਸ਼੍ਰੀ ਰਾਮ ਦਾ ਰਾਜਯਭਿਸ਼ੇਕ ਵੀ ਕੀਤਾ ਜਾਵੇਗਾ।

ਸ਼੍ਰੀ ਰਾਮ ਲੀਲਾ ਵਿੱਚ ਸ਼੍ਰੀ ਰਾਮ ਦਾ ਕਿਰਦਾਰ ਨੀਰਜ ਸ਼ਰਮਾ, ਮਾਤਾ ਸੀਤਾ ਦਾ ਸੋਨਾਸ਼ੀ ਕੌਸ਼ਲ, ਲਕਸ਼ਮਣ ਦਾ ਗੌਰਵ ਗੋਯਲ, ਹਨੁਮਾਨ ਜੀ ਦਾ ਵਿਕਕੀ, ਰਾਵਣ ਦਾ ਦਕਸ਼ ਰਾਜਪੂਤ, ਕੁੰਭਕਰਨ ਦਾ ਅਨਮੋਲ, ਮੇਘਨਾਦ ਦਾ ਕਸ਼ੀਸ਼ ਕਪੂਰ, ਸੁਗਰੀਵ ਦਾ ਆਦਿਤਿਆ ਸ਼ਰਮਾ, ਵਿਭੀਸ਼ਣ ਦਾ ਰੋਹਿਤ ਗੁਪਤਾ ਰੌਕਸੀ, ਸਮੁੰਦਰ ਦੇਵ ਦਾ ਪ੍ਰਥਮ ਸ਼ਰਮਾ ਨੇ ਅਤੇ ਮੋਕਸ਼ਾ, ਕਨੁਪ੍ਰਿਆ, ਕਨਵ, ਪਾਰਥ ਭੱਲਾ, ਜਸ਼ਨ, ਦਕਸ਼ ਨੇ ਆਪਣੇ-ਆਪਣੇ ਕਿਰਦਾਰਾਂ ਵਿੱਚ ਅਦਾਕਾਰੀ ਕਰਕੇ ਸਭ ਦਾ ਮਨ ਮੋਹ ਲਿਆ।

Related Articles

Leave a Comment