???? ਕੱਲ੍ਹ ਪੂਰੇ ਪੰਜਾਬ ਵਿਚ 2 ਘੰਟਿਆਂ ਲਈ ਬੰਦ ਰਹਿਣਗੇ ਬੱਸ ਸਟੈਂਡ
???? 10 ਤੋਂ 12 ਵਜੇ ਤੱਕ ਬੰਦ ਰਹਿਣਗੇ ਬੱਸ ਅੱਡੇ
ਚੰਡੀਗੜ੍ਹ, 22 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਪੀ.ਆਰ. ਟੀ. ਸੀ. ਅਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਦੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਬੈਠਕ ਹੋਣੀ ਸੀ ਪਰ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਆਪਣੇ ਹਲਕੇ ਵਿਚ ਹੋਣ ਕਾਰਨ ਬੈਠਕ, ਅਧਿਕਾਰੀਆਂ ਨਾਲ ਹੋਈ ਜੋ ਕਿ ਬੇਸਿੱਟਾ ਰਹੀ, ਜਿਸ ਦੇ ਚਲਦਿਆਂ ਹੁਣ ਕੱਲ ਪੂਰੇ ਪੰਜਾਬ ਭਰ ਵਿਚ 10 ਤੋਂ 12 ਵਜੇ ਤੱਕ ਬੱਸ ਸਟੈਂਡ ਬੰਦ ਰਹਿਣਗੇ। ਇਹ ਜਾਣਕਾਰੀ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਕੰਟਰੈਕਟ ਵਰਕਰ ਯੂਨੀਅਨ ਨੇ ਦਿੱਤੀ।
