Skip to main content

newslineexpres

Joe Rogan Podcasts You Must Listen
Home Cricket ???? IND vs AUS 5ਵਾਂ T20 : ਭਾਰਤ ਨੇ 2-1 ਨਾਲ ਜਿੱਤੀ ਸੀਰੀਜ਼, ਮੀਂਹ ਦੀ ਭੇਟ ਚੜ੍ਹਿਆਂ ਆਖਰੀ ਮੈਚ

???? IND vs AUS 5ਵਾਂ T20 : ਭਾਰਤ ਨੇ 2-1 ਨਾਲ ਜਿੱਤੀ ਸੀਰੀਜ਼, ਮੀਂਹ ਦੀ ਭੇਟ ਚੜ੍ਹਿਆਂ ਆਖਰੀ ਮੈਚ

by Newslineexpres@1

???? IND vs AUS 5ਵਾਂ T20 : ਭਾਰਤ ਨੇ 2-1 ਨਾਲ ਜਿੱਤੀ ਸੀਰੀਜ਼, ਮੀਂਹ ਦੀ ਭੇਟ ਚੜ੍ਹਿਆਂ ਆਖਰੀ ਮੈਚ

ਬ੍ਰਿਸਬੇਨ, 8 ਨਵੰਬਰ : ਨਿਊਜ਼ਲਾਈਨ ਐਕਸਪ੍ਰੈਸ  –    ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ T20 ਸੀਰੀਜ਼ ਦਾ ਆਖਰੀ (ਪੰਜਵਾਂ) ਮੁਕਾਬਲਾ ਬਾਰਿਸ਼ ਦੀ ਭੇਟ ਚੜ੍ਹ ਗਿਆ। ਬ੍ਰਿਸਬੇਨ ਦੇ ਗਾਬਾ ਸਟੇਡੀਅਮ ‘ਚ ਖਰਾਬ ਮੌਸਮ ਅਤੇ ਬਿਜਲੀ ਡਿੱਗਣ ਕਾਰਨ ਮੈਚ ਨੂੰ ਰੱਦ ਕਰ ਦਿੱਤਾ ਗਿਆ। ਇਸ ਦੇ ਚੱਲਦਿਆਂ ਟੀਮ ਇੰਡੀਆ ਨੇ ਇਹ T20 ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ ਹੈ।

ਇਸ ਮੈਚ ‘ਚ ਆਸਟ੍ਰੇਲੀਆਈ ਕਪਤਾਨ ਮਾਰਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਿਆ ਅਤੇ ਸਲਾਮੀ ਬੱਲੇਬਾਜ਼ਾਂ ਨੇ ਤੇਜ਼ ਸ਼ੁਰੂਆਤ ਕੀਤੀ। ਭਾਰਤ ਨੇ 4.5 ਓਵਰਾਂ ‘ਚ ਬਿਨਾਂ ਕੋਈ ਵਿਕਟ ਗੁਆਏ 52 ਦੌੜਾਂ ਬਣਾ ਲਈਆਂ ਸਨ, ਉਦੋਂ ਹੀ ਖਰਾਬ ਮੌਸਮ ਕਾਰਨ ਖੇਡ ਰੋਕ ਦਿੱਤਾ ਗਿਆ।

ਖਰਾਬ ਮੌਸਮ ਕਾਰਨ ਖਿਡਾਰੀਆਂ ਨੂੰ ਮੈਦਾਨ ਛੱਡਣਾ ਪਿਆ। ਮੀਂਹ ਇੰਨਾ ਤੇਜ਼ ਸੀ ਕਿ ਸਟੇਡੀਅਮ ਦੇ ਸਕੋਰਬੋਰਡ ‘ਤੇ ‘ਖਰਾਬ ਮੌਸਮ ਦੀ ਚੇਤਾਵਨੀ’ ਦਿਖਾਈ ਗਈ। ਚੇਤਾਵਨੀ ‘ਚ ਕਿਹਾ ਗਿਆ, “ਖੁੱਲ੍ਹੇ ਇਲਾਕਿਆਂ ‘ਚ ਰਹਿਣਾ ਅਸੁਰੱਖਿਅਤ ਹੈ। ਕਿਰਪਾ ਕਰਕੇ ਛੱਤ ਹੇਠਾਂ ਸ਼ਰਨ ਲਓ।” ਇਸ ਦੌਰਾਨ ਅੱਗੇ ਦੀਆਂ ਕਤਾਰਾਂ ‘ਚ ਬੈਠੇ ਦਰਸ਼ਕਾਂ ਨੂੰ ਵੀ ਉੱਪਰ ਵਾਲੇ ਸਟੈਂਡ ‘ਚ ਲਿਜਾਇਆ ਗਿਆ। ਬਾਅਦ ‘ਚ, ਖੇਡਣ ਯੋਗ ਸਥਿਤੀ ਨਾ ਬਣਦੀ ਦੇਖ ਅੰਪਾਇਰਾਂ ਨੇ ਮੈਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ।

Newsline Express

Related Articles

Leave a Comment