???? ਹਿੰਦੂ ਸਮਾਜ ਹਿੰਦੂ ਧਰਮ ਅਤੇ ਸਾਡੇ ਦੇਵੀ-ਦੇਵਤਿਆਂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ: ਭਵਿਆ ਭਾਰਦਵਾਜ
ਪਟਿਆਲਾ, 25 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਬਜਰੰਗ ਦਲ ਹਿੰਦ ਦੇ ਕੌਮੀ ਪ੍ਰਧਾਨ ਭਵਿਆ ਭਾਰਦਵਾਜ ਨੇ ਅੱਜ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਜਰੰਗ ਦਲ ਹਿੰਦ ਦੀ ਟੀਮ ਸਮੁੱਚੇ ਦੇਸ਼ ਵਾਸੀਆਂ ਅਤੇ ਪੰਜਾਬ ਦੇ ਸਮੂਹ ਵਾਸੀਆਂ ਨੂੰ ਬੇਨਤੀ ਕਰਦੀ ਹੈ ਕਿ ਜੇਕਰ ਤੁਸੀਂ ਕੋਈ ਅਜਿਹਾ ਉਤਪਾਦ ਦੇਖਦੇ ਹੋ ਜਿਸ ਨਾਲ ਸਾਡੇ ਹਿੰਦੂ ਧਰਮ, ਦੇਵੀ ਦੇਵਤਿਆਂ ਦਾ ਅਪਮਾਨ ਹੁੰਦਾ ਹੋਵੇ ਤਾਂ ਇਸਦੀ ਕੰਪਲੈਂਟ ਤੁਰੰਤ ਪ੍ਰਸ਼ਾਸਨ ਨੂੰ ਕਰੋ। ਬਜਰੰਗ ਦਲ ਹਿੰਦ ਦੀ ਟੀਮ ਇਸ ਧਰਮ ਦੀ ਲੜਾਈ ਵਿੱਚ ਤੁਹਾਡਾ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਹਿੰਦੂ ਦੇਵੀ ਦੇਵਤਾਵਾਂ ਦੀਆਂ ਫੋਟੋਆਂ ਦਾ ਇਸਤਮਾਲ ਆਪਣੇ ਉਤਪਾਦਾਂ ਵਿਚ ਕਰੇ, ਜਿਵੇਂ ਕਿ ਬੀੜੀ, ਗੁਟਕਾ, ਤੰਬਾਕੂ, ਦੀਵਾਲੀ ਦੇ ਪਟਾਕੇ, ਮੀਟ ਮਸਾਲੇ, ਕਪੂਰ ਆਦਿ ਬਣਾਉਣ ਵਾਲੇ ਕਿਸੇ ਵੀ ਵਪਾਰੀ ਜਾਂ ਕੰਪਨੀ ਵਿਰੁੱਧ ਹਿੰਦੂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਨ ਲਈ ਧਾਰਾ 295-ਏ ਆਦਿ ਤਹਿਤ ਐਫਆਈਆਰ ਦਰਜ ਕਰਵਾਈ ਜਾਵੇ, ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਨੂੰ ਹਿੰਦੂ ਸਮਾਜ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸਮਾਜ ਆਪਣੀ ਲੜਾਈ ਹਿੰਦੂ ਸਮਾਜ ਸਦਾ ਖੁਦ ਹੀ ਲੜਦਾ ਆਇਆ ਹੈ ਤੇ ਅੱਗੇ ਵੀ ਲੜਣ ਲਈ ਤਿਆਰ ਹੈ। Newsline Express
