newslineexpres

Breaking News
🚩IPL 2026 ‘सुपर संडे’: आज दो बड़े मुकाबलों का रोमांच, पंजाब किंग्स के घरेलू मैदान पर टिकीं नजरें 🚩महिला आरक्षण बिल पर देश को संबोधित करेंगे पीएम मोदी 🚩श्रद्धा और उत्साह से मनाई परशुराम जयंती ; दिखा प्रेरणादायक और आध्यात्मिक अनुभव 🚩आईपीएल 2026 (IPL 2026) का रोमांच अपने चरम पर है और आज, शनिवार 18 अप्रैल 2026, क्रिकेट प्रेमियों के लिए एक ‘डबल हेडर’ (Double Header) का दिन है। आज दो मैच होंगे 🚩हेटरो हेल्थकेयर मैनेजमेंट के खिलाफ जोरदार प्रदर्शन, कर्मचारी के समर्थन में पुतला फूंका; 20 साल से नौकरी, सिर्फ 8200 रुपये महीने सैलरी !? 🚩शिवसेना हिंदुस्तान द्वारा विधानसभा चुनाव के लिए तैयारियां तेज; जिला स्तर की कोर कमेटियों का गठन
Joe Rogan Podcasts You Must Listen
Home Elections ???? ਨਗਰ ਨਿਗਮ ਚੋਣਾਂ ਲਈ ਸ਼ਿਵ ਸੈਨਾ ਹਿੰਦੁਸਤਾਨ ਤਿਆਰ

???? ਨਗਰ ਨਿਗਮ ਚੋਣਾਂ ਲਈ ਸ਼ਿਵ ਸੈਨਾ ਹਿੰਦੁਸਤਾਨ ਤਿਆਰ

by Newslineexpres@1

???? ਨਗਰ ਨਿਗਮ ਚੋਣਾਂ ਲਈ ਸ਼ਿਵ ਸੈਨਾ ਹਿੰਦੁਸਤਾਨ ਤਿਆਰ
???? ਰਣਨੀਤੀ ਲਈ ਪਵਨ ਗੁਪਤਾ ਦੀ ਅਗਵਾਈ ਵਿੱਚ ਅਹੁਦੇਦਾਰਾਂ ਦੀ ਹੋਈ ਮੀਟਿੰਗ

ਪਟਿਆਲਾ, 24 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਨਗਰ ਨਿਗਮ ਚੋਣਾਂ ਦੀ ਤਿਆਰੀ ਲਈ ਸ਼ਿਵ ਸੈਨਾ ਹਿੰਦੁਸਤਾਨ ਜਿਲ੍ਹਾ ਪਟਿਆਲਾ ਦੇ ਸੀਨੀਅਰ ਆਗੂਆਂ ਦੇ ਅਧਾਰਿਤ ਬਣਾਈ ਗਈ ਕੋਰ ਕਮੇਟੀ ਦੇ ਅਹਿਮ ਮੈਬਰਾਂ ਦੀ ਮੀਟਿੰਗ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੇ ਨਿਵਾਸ ‘ਤੇ ਰਾਸ਼ਟਰੀ ਦਫਤਰ ਪਟਿਆਲਾ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਖੁਦ ਸ਼੍ਰੀ ਪਵਨ ਗੁਪਤਾ ਨੇ ਕੀਤੀ।
ਇਸ ਦੌਰਾਨ ਪਾਰਟੀ ਦੀ ਕੋਰ ਕਮੇਟੀ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਆਗੂ ਕ੍ਰਿਸ਼ਨ ਕੁਮਾਰ ਗਾਬਾ ਚੇਅਰਮੈਨ (ਪੰਜਾਬ ਪ੍ਰਧਾਨ ਹਿੰਦੁਸਤਾਨ ਵਪਾਰ ਸੈਨਾ), ਰਾਜੇਸ਼ ਕੌਸ਼ਿਕ ਗੱਗੀ (ਪ੍ਰਧਾਨ ਉੱਤਰੀ ਭਾਰਤ), ਹਿਤੇਸ਼ ਰਿੰਕੂ (ਪੰਜਾਬ ਪ੍ਰਧਾਨ ਆਈਟੀ ਸੈਨਾ), ਰਾਕੇਸ਼ ਕੁਮਾਰ (ਜ਼ਿਲ੍ਹਾ ਮੀਤ ਪ੍ਰਧਾਨ ਪਟਿਆਲਾ), ਰਵੀ ਸੋਹਲ (ਸ਼ਹਿਰੀ ਪ੍ਰਧਾਨ ਪਟਿਆਲਾ), ਦੀਪਕ ਕੁਮਾਰ (ਮੀਤ ਪ੍ਰਧਾਨ ਪਟਿਆਲਾ) ਆਦਿ ਮੈਂਬਰ ਹਾਜ਼ਰ ਹੋਏ।
ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਦੀ ਤਿਆਰੀ ਸਬੰਧੀ ਕੋਰ ਕਮੇਟੀ ਦੇ ਅਹਿਮ ਮੈਂਬਰਾਂ ਨੇ ਦੱਸਿਆ ਕਿ ਸ਼ਿਵ ਸੈਨਾ ਹਿੰਦੁਸਤਾਨ ਨਗਰ ਨਿਗਮ ਪਟਿਆਲਾ ਵੱਲੋਂ ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਵਿੱਚ ਭਾਗ ਲੈਣ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ। ਪਾਰਟੀ ਦੀ ਕੋਰ ਕਮੇਟੀ ਨੇ ਅੱਜ ਦੀ ਮੀਟਿੰਗ ਵਿੱਚ ਦੱਸਿਆ ਕਿ ਪਾਰਟੀ ਵੱਲੋਂ ਹੁਣ ਤੱਕ 30 ਵਾਰਡਾਂ ਵਿੱਚ ਉਮੀਦਵਾਰ ਖੜ੍ਹੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ ਦੋ ਦਿਨਾਂ ਵਿੱਚ ਮੁਕੰਮਲ ਕਰ ਲਈ ਜਾਵੇਗੀ। ਨਗਰ ਨਿਗਮ ਪਟਿਆਲਾ ਚੋਣ ਕੋਰ ਕਮੇਟੀ ਸ਼ਿਵ ਸੈਨਾ ਹਿੰਦੁਸਤਾਨ ਦੀ ਅਗਲੇ ਦਿਨਾਂ ਵਿੱਚ ਮੀਟਿੰਗ ਹੋਣ ਤੱਕ ਸਾਰੇ ਸੰਭਾਵੀ ਵਾਰਡਾਂ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਪੈਨਲ ਸੂਚੀ ਤਿਆਰ ਕਰ ਲਈ ਜਾਵੇਗੀ।
ਅੱਜ ਦੀ ਕੋਰ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਸਮੂਹ ਸੀਨੀਅਰ ਆਗੂਆਂ ਨੂੰ ਇਸ ਚੋਣ ਦੀ ਤਿਆਰੀ ਅਤੇ ਰਣਨੀਤੀ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਹਨਾਂ ਚੋਣਾਂ ਵਿੱਚ ਪਾਰਟੀ ਆਮ ਜਨਤਾ ਦੇ ਹਿੱਤਾਂ ਲਈ ਆਵਾਜ਼ ਉਠਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਧਾਨਕ ਸ਼ਕਤੀ ਪ੍ਰਾਪਤ ਕਰਨ ਲਈ ਗੰਭੀਰਤਾ ਨਾਲ ਚੋਣਾਂ ਲੜੇਗੀ। ਪਾਰਟੀ ਕਿਸੇ ਸੰਗਠਨ ਨਾਲ ਗਠਜੋੜ ਦੇ ਮੁੱਦੇ ‘ਤੇ ਵੀ ਵਿਚਾਰ ਕਰ ਸਕਦੀ ਹੈ।
Newsline Express

Related Articles

Leave a Comment