newslineexpres

Home Information ???? ਆਫ਼ਤ ਪ੍ਰਬੰਧਨ ਦਾ ਗਿਆਨ ਬਹੁਤ ਜ਼ਿਆਦਾ ਜ਼ਰੂਰੀ : ਪ੍ਰਿੰ. ਸਰਲਾ ਭਟਨਾਗਰ 

???? ਆਫ਼ਤ ਪ੍ਰਬੰਧਨ ਦਾ ਗਿਆਨ ਬਹੁਤ ਜ਼ਿਆਦਾ ਜ਼ਰੂਰੀ : ਪ੍ਰਿੰ. ਸਰਲਾ ਭਟਨਾਗਰ 

by Newslineexpres@1

???? ਆਫ਼ਤ ਪ੍ਰਬੰਧਨ ਦਾ ਗਿਆਨ ਬਹੁਤ ਜ਼ਿਆਦਾ ਜ਼ਰੂਰੀ : ਪ੍ਰਿੰ. ਸਰਲਾ ਭਟਨਾਗਰ 

ਪਟਿਆਲਾ,  6 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਆਵਾਜਾਈ ਅਤੇ ਫਾਇਰ ਸੇਫਟੀ, ਪੀੜਤਾਂ ਨੂੰ ਬਚਾਉਣ ਦੇ ਢੰਗ ਤਰੀਕਿਆਂ ਦੀ ਟ੍ਰੇਨਿੰਗ ਅਤੇ ਅਭਿਆਸ ਸਾਰੇ ਨੋਜਵਾਨਾਂ ਅਤੇ ਐਨ ਐਸ ਐਸ ਵੰਲਟੀਅਰਾਂ ਲਈ ਬਹੁਤ ਲਾਭਦਾਇਕ ਸਿੱਧ ਹੋ ਰਹੇ ਹਨ। ਕਿਉਂਕਿ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਕਾਰਨ ਮੌਕੇ ਤੇ ਸਹਾਇਤਾ ਨਾ ਮਿਲਣ ਕਾਰਨ,ਲੱਖਾਂ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਭਾਰਤ ਅਤੇ ਪੰਜਾਬ ਸਰਕਾਰ ਵਲੋਂ ਸਿੱਖਿਆ ਸੰਸਥਾਵਾਂ ਵਿਖੇ ਐਨ ਐਸ ਐਸ ਕੈਂਪ ਲਗਾਉਣ ਲਈ ਫੰਡ ਅਤੇ ਗਾਈਡ ਲਾਈਨਾਂ ਦੇ ਕੇ ਨੋਜਵਾਨਾਂ ਨੂੰ ਮਾਨਵਤਾ, ਵਾਤਾਵਰਨ ਅਤੇ ਪੀੜਤਾਂ ਦੇ ਮਦਦਗਾਰ ਭਵਿੱਖ ਲਈ ਤਿਆਰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਐਨ ਐਸ ਐਸ ਪ੍ਰੋਗਰਾਮ ਮੌਕੇ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਦਿੱਤੀ। ਸਕੂਲ ਵਿਖੇ ਲਗੇ 7 ਰੋਜ਼ਾ ਕੈਂਪ ਵਿਖੇ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਕਲਚਰ ਪ੍ਰੋਗਰਾਮਾਂ ਨੂੰ ਛੱਡ ਕੇ ਦੇਸ਼ ਵਿਖੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਅਤੇ ਆਵਾਜਾਈ ਸੁਰੱਖਿਆ ਟ੍ਰੇਨਿੰਗ ਅਤੇ ਅਭਿਆਸ, ਵਿਦਿਆਰਥੀਆਂ ਲਈ ਲਾਜ਼ਮੀ ਬਣ ਗਏ ਹਨ ਤਾਂ ਜੋ ਬਾਲਗ਼ ਹੋਣ ਤੱਕ ਵਾਰ-ਵਾਰ ਟ੍ਰੇਨਿੰਗ ਲੈਕੇ ਬੱਚੇ ਪਰਿਵਾਰਿਕ ਮੈਂਬਰਾਂ ਅਤੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣ ਜਾਣ। ਇਸ ਮੌਕੇ ਵੰਲਟੀਅਰਾਂ ਦੀ 8 ਟੀਮਾਂ ਬਣਾ ਕੇ ਪੀੜਤਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਮੌਕ ਡਰਿੱਲ ਕਰਵਾਈ ਜਿਵੇਂ ਅੱਗ ਬੁਝਾਉਣ, ਫਸਟ ਏਡ ਕਰਨ, ਅਸੈਂਬਲੀ ਪੁਆਇੰਟ ਤੇ ਇਕਠੇ ਹੋਣਾ, ਗਿਣਤੀ ਕਰਨੀ, ਪੁਲਿਸ, ਐਂਬੁਲੈਂਸਾਂ ਫਾਇਰ ਬ੍ਰਿਗੇਡ, ਪ੍ਰਸ਼ਾਸਨ ਅਤੇ ਹਸਪਤਾਲਾਂ ਤੋਂ ਮਦਦ ਲੈਣ, ਪੀੜਤਾਂ ਨੂੰ ਰੈਸਕਿਯੂ/ਟਰਾਂਸਪੋਰਟ ਕਰਕੇ , ਠੀਕ ਸਹਾਇਤਾ ਕਰਨਾ ਆਦਿ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਅਤੇ ਦੂਜੇ ਵਿਦਿਆਰਥੀਆਂ ਨੇ ਮੌਕ ਡਰਿੱਲ ਦੌਰਾਨ ਵੰਲਟੀਅਰਾਂ ਦੇ ਪ੍ਰਦਰਸ਼ਨ, ਅਨੁਸ਼ਾਸਨ, ਪੱਕੇ ਇਰਾਦੇ, ਫੁਰਤੀਲੇ ਐਕਸ਼ਨਾਂ, ਦੀ ਦਿਲ ਖੋਲ੍ਹ ਕੇ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੌਕ ਡਰਿੱਲਾਂ ਲਗਾਤਾਰ ਕਰਵਾ ਕੇ ਵਿਦਿਆਰਥੀਆਂ ਨੂੰ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਫੋਰਸ ਵਾਂਗ ਤਿਆਰ ਕੀਤਾ ਜਾਵੇ ਕਿਉਂਕਿ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਦੌਰਾਨ ਸਿਖਿਅਤ ਵੰਲਟੀਅਰ ਤੁਰੰਤ ਇੱਕ ਦੋ ਮਿੰਟਾਂ ਵਿੱਚ ਹੀ ਮਦਦਗਾਰ ਫ਼ਰਿਸ਼ਤੇ ਵਜੋਂ ਮਦਦ ਕਰ ਸਕਦੇ ਹਨ।

Newsline Express 

Related Articles

Leave a Comment