newslineexpres

Home Crime ???? “ਗਊ ਹੱਤਿਆਕਾਂਡ ਤੇ ਗਊ ਤਸਕਰੀ” ਦੇ ਵਿਰੁੱਧ ਹਿੰਦੂ ਸੰਗਠਨਾਂ ਦਾ ਵੱਡਾ ਰੋਸ ਪ੍ਰਦਰਸ਼ਨ

???? “ਗਊ ਹੱਤਿਆਕਾਂਡ ਤੇ ਗਊ ਤਸਕਰੀ” ਦੇ ਵਿਰੁੱਧ ਹਿੰਦੂ ਸੰਗਠਨਾਂ ਦਾ ਵੱਡਾ ਰੋਸ ਪ੍ਰਦਰਸ਼ਨ

by Newslineexpres@1

???? “ਗਊ ਹੱਤਿਆਕਾਂਡ ਤੇ ਗਊ ਤਸਕਰੀ” ਦੇ ਵਿਰੁੱਧ ਹਿੰਦੂ ਸੰਗਠਨਾਂ ਦਾ ਵੱਡਾ ਰੋਸ ਪ੍ਰਦਰਸ਼ਨ

???? ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ : ਸ਼ਿਵ ਸੈਨਾ ਹਿੰਦੁਸਤਾਨ 

   ਪਟਿਆਲਾ, 16 ਦਸੰਬਰ – ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ –  ਸਮੂਹ ਹਿੰਦੂ ਸੰਗਠਨਾਂ ਦੀ ਅਪੀਲ ‘ਤੇ ਪੰਜਾਬ ਭਰ ਵਿੱਚ ਡੀਸੀ ਦਫਤਰਾਂ ਵਿਖੇ “ਗਊ ਹੱਤਿਆਕਾਂਡ ਤੇ ਗਊ ਤਸਕਰੀ” ਦੇ ਖ਼ਿਲਾਫ਼ ਅਤੇ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਸੁਰੱਖਿਆ ਲਈ ਰੋਸ ਧਰਨਾ ਲਗਾਇਆ ਗਿਆ। ਇਸੇ ਅਭਿਆਨ ਦੇ ਤਹਿਤ ਪਟਿਆਲਾ ਦੇ ਸਮੂਹ ਹਿੰਦੂ ਸੰਗਠਨਾਂ ਵੱਲੋਂ ਪਟਿਆਲਾ ਸ਼ਹਿਰ ਦੇ ਸ੍ਰੀ ਪਰਸੂ ਰਾਮ ਚੌਂਕ ਸਰਹੱਦੀ ਗੇਟ ਤੋਂ ਵੱਖ ਵੱਖ ਇਲਾਕਿਆਂ ਰਾਹੀਂ ਲੰਘਦੇ ਹੋਏ ਮਿੰਨੀ ਸਕੱਤਰੇਤ ਦੇ ਡੀਸੀ ਦਫਤਰ ਪਟਿਆਲਾ ਤੱਕ ਵੱਡਾ ਰੋਸ ਮਾਰਚ ਕੱਢਿਆ ਗਿਆ।  ਭਗਵਾਨ ਸ਼੍ਰੀ ਪਰਸ਼ੁਰਾਮ ਚੌਕ ਵਿੱਚ ਸਮੂਹ ਹਿੰਦੂ ਸੰਗਠਨਾਂ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ ਹਿੰਦੂ ਸਮਾਜ ਅਤੇ ਮਹਿਲਾ ਸ਼ਕਤੀ ਨੇ ਭਾਰੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਜੋਕਿ ਡੀਸੀ ਦਫ਼ਤਰ ਤੱਕ ਜਾਰੀ ਰਿਹਾ।

  ਇਸ ਦੌਰਾਨ ਵੱਖ ਵੱਖ ਧਾਰਮਿਕ ਸੰਗਠਨਾਂ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ। ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਸਮੇਤ ਸਾਰੇ ਹਿੰਦੂ ਸਮਾਜ ਅਤੇ ਸਮੂਹ ਹਿੰਦੂ ਸੰਗਠਨਾਂ ਦੇ ਨੇਤਾਵਾਂ ਅਤੇ ਕਾਰਕੁਨਾਂ ਨੂੰ ਗਊਮਾਤਾ ਦੀ ਸੁਰੱਖਿਆ ਲਈ ਅਤੇ ਬੰਗਲਾਦੇਸ਼ ਦੇ ਹਿੰਦੂਆਂ ਦੀ ਸੁਰੱਖਿਆ ਲਈ ਇਕ ਝੰਡੇ ਹੇਠ ਇਕੱਠੇ ਹੋ ਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਅਤੇ ਡੀਸੀ ਦਫ਼ਤਰ ਵਿਖੇ ਧਰਨਾ ਦਿੱਤਾ। 

  ਸ਼ਿਵ ਸੈਨਾ ਮੁਖੀ ਪਵਨ ਗੁਪਤਾ ਨੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਦੇ ਪ੍ਰਦਰਸ਼ਨ ਵਿੱਚ ਜਿਸ ਤਰ੍ਹਾਂ ਸਾਰੇ ਸੰਗਠਨ ਇਕ ਝੰਡੇ ਹੇਠ ਆਏ ਹਨ, ਵਿਸ਼ੇਸ਼ ਕਰਕੇ ਆਰਐੱਸਐੱਸ ਜੋ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈ ਹੈ, ਇਹ ਹਿੰਦੂ ਏਕਤਾ ਦਾ ਬਹੁਤ ਵੱਡਾ ਪ੍ਰਮਾਣ ਹੈ ਅਤੇ ਅਸੀਂ ਸਾਰੇ ਜਦੋਂ ਇਕੱਠੇ ਹੋ ਕੇ ਯਤਨ ਕਰਾਂਗੇ ਤਾਂ ਸਾਡੇ ਸਨਾਤਨ ਦੇ ਜਿਹੜੇ ਦੁਸ਼ਮਣ ਹੋਣਗੇ, ਉਨ੍ਹਾਂ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਰੋਸ ਪ੍ਰਦਰਸ਼ਨ ਅਤੇ ਰੋਸ ਧਰਨਾ, ਸਿਰਫ਼ ਸੰਕੇਤ ਮਾਤਰ ਹੈ, ਅਗੇ ਅੰਦੋਲਨ ਨੂੰ ਹੋਰ ਵੱਡਾ ਕਰਨਾ ਪਵੇਗਾ। ਇਸ ਰੋਸ ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਸ਼ੰਕਾਰਾਨੰਦ ਗਿਰੀ ਨੇ ਵੀ ਸੰਬੋਧਿਤ ਕੀਤਾ ਅਤੇ ਕਿਹਾ ਕਿ ਗਊ ਮਾਤਾ ਲਈ ਸਾਡਾ ਸਭ ਕੁਝ ਸਮਰਪਿਤ ਹੈ। ਉਨ੍ਹਾਂ ਦੇ ਨਾਲ ਹਿੰਦੂ ਸੰਗਠਨ ਦੇ ਰਾਸ਼ਟਰੀ ਨੇਤਾ ਭਵਿਆ ਭਾਰਦਵਾਜ ਅਤੇ ਹਿੰਦੂ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਸਚਿਨ ਆਜ਼ਾਦ ਵੀ ਮੌਜੂਦ ਸਨ।  

   ਅੱਜ, ਜਦੋਂ ਸਾਰੇ ਹਿੰਦੂ ਸੰਗਠਨਾਂ ਦੇ ਨੇਤਾ ਅਤੇ ਵਰਕਰ ਭਗਵਾਨ ਸ਼੍ਰੀ ਪਰਸ਼ੁਰਾਮ ਚੌਕ ਵਿੱਚ ਇਕੱਠੇ ਹੋ ਗਏ ਤਾਂ ਇੱਕ ਬਹੁਤ ਵੱਡਾ ਕਾਫ਼ਲਾ ਰੋਸ ਪ੍ਰਦਰਸ਼ਨ ਦੇ ਰੂਪ ਵਿੱਚ ਪਟਿਆਲਾ ਸ਼ਹਿਰ ਵਿਚ ਦੇਖਿਆ ਗਿਆ। ਵੱਖ ਵੱਖ ਇਲਾਕਿਆਂ ਤੋਂ ਲੰਘਦੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਨੇ ਗਊ ਮਾਤਾ ਦੇ ਪੱਖ ਵਿੱਚ ਅਤੇ ਬੰਗਲਾਦੇਸ਼ ਦੇ ਹਿੰਦੂਆਂ ਦੀ ਸੁਰੱਖਿਆ ਲਈ ਆਕਾਸ਼ ਗੂੰਜਾਉਂਦੇ ਨਾਅਰੇ ਲਗਾਏ। ਇਸ ਦੌਰਾਨ ਸਨਾਤਨ ਹਿੰਦੂ ਸਮਾਜ ਦੇ ਬਹੁਤ ਸਾਰੇ ਲੋਕਾਂ ਨੇ ਹੱਥਾਂ ਵਿੱਚ ਗਊ ਮਾਤਾ ਦੇ ਪੱਖ ਵਿੱਚ ਲਿਖੇ ਨਾਰਿਆਂ ਦੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ। ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਕੁਝ ਮਹਿਲਾਵਾਂ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਨੂੰ ਬਚਾਉਣ ਲਈ ਤਖਤੀਆਂ ਚੁੱਕੀਆਂ ਹੋਈਆਂ ਸਨ ਅਤੇ ਗਊ ਮਾਤਾ ਦੇ ਕਾਤਲਾਂ ਨੂੰ ਫਾਂਸੀ ਦੇਣ ਦੀ ਮੰਗ ਦੇ ਪੱਖ ਵਿੱਚ ਨਾਅਰੇ ਲਗਾ ਰਹੀਆਂ ਸਨ।  

   ਇਸ ਧਰਨਾ ਪ੍ਰਦਰਸ਼ਨ ਵਿੱਚ ਪ੍ਰਸਿੱਧ ਭਜਨ ਗਾਇਕਾ ਸ਼੍ਰੀਮਤੀ ਬੀਨਾ ਬੰਸਲ ਨੇ ਭਜਨ ਦੇ ਨਾਲ-ਨਾਲ ਸ਼੍ਰੀ ਹਨੁਮਾਨ ਚਾਲੀਸਾ ਜੀ ਦਾ ਪਾਠ ਕੀਤਾ ਅਤੇ ਗਊ ਮਾਤਾ ਦੇ ਪ੍ਰਤੀ ਸਨਾਤਨ ਸਮਾਜ ਦੀ ਸਮਰਪਿਤ ਭਾਵਨਾ ਦੀ ਬਹੁਤ ਪ੍ਰਸ਼ੰਸਾ ਕੀਤੀ।  

  ਇਸ ਰੋਸ ਰੈਲੀ, ਪ੍ਰਦਰਸ਼ਨ ਤੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਜੇਕਰ ਇਸੇ ਤਰ੍ਹਾਂ ਹਿੰਦੂ ਸਮਾਜ ਗਊ ਮਾਤਾ ਦੀ ਸੁਰੱਖਿਆ ਲਈ ਇੱਕਜੁੱਟ ਹੋਵੇਗਾ, ਤਾਂ ਉਹ ਦਿਨ ਦੂਰ ਨਹੀਂ ਜਦੋਂ ਗਊ ਹੱਤਿਆ ਪੂਰੀ ਤਰ੍ਹਾਂ ਰੁਕ ਜਾਵੇਗੀ। ਭਾਜਪਾ ਦੇ ਸੀਨੀਅਰ ਨੇਤਾ ਅਤੇ ਸੰਗਠਨ ਦੀ ਪਿਛੋਕੜ ਵਾਲੇ ਡਾ.ਪਰਮਜੀਤ ਸਿੰਘ ਨੇ ਵੀ ਧਰਨੇ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਆਸ਼ਾ ਪ੍ਰਗਟ ਕੀਤੀ ਕਿ ਹਿੰਦੂ ਸਮਾਜ ਇਸੇ ਤਰ੍ਹਾਂ ਗਊ ਮਾਤਾ ਦੀ ਹੱਤਿਆ ਦੇ ਵਿਰੋਧ ਵਿੱਚ ਅਤੇ ਹਿੰਦੂ ਸਮਾਜ ਵਿਰੁੱਧ ਹੋ ਰਹੇ ਅਨਿਆਂ ਦੇ ਖ਼ਿਲਾਫ਼ ਆਪਣੀ ਆਵਾਜ਼ ਉਠਾਉਂਦਾ ਰਹੇਗਾ। 

  ਇਸ ਧਰਨੇ ਨੂੰ ਓਮ ਨਮੋ ਸੰਘ ਦੀ ਸਾਧਵੀ ਜੀ ਨੇ ਵੀ ਸੰਬੋਧਨ ਕੀਤਾ।

 ਇਸ ਮੌਕੇ ਹਿੰਦੂ ਸੁਰੱਖਿਆ ਸਮਿਤੀ ਦੇ ਆਗੂ ਤੇ ਸਨਾਤਨੀ ਯੋਧਾ ਐਡਵੋਕੇਟ ਦੇਵੇਂਦਰ ਰਾਜਪੂਤ ਨੇ ਵੀ ਸੰਬੌਧਨ ਕੀਤਾ।

   ਅੰਤ ਵਿੱਚ ਸ਼੍ਰੀ ਪਵਨ ਗੁਪਤਾ ਜੀ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਨੇ ਸਮੂਹ ਹਿੰਦੂ ਸੰਗਠਨਾਂ ਦੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਏਕਤਾ ਸਦਕਾ ਅੱਜ ਇਸ ਅੰਦੋਲਨ ਨੂੰ ਸ਼ੁਰੂਆਤੀ ਸਫਲਤਾ ਮਿਲੀ। ਉਨ੍ਹਾਂ ਕਿਹਾ ਕਿ ਗਊ ਮਾਤਾ ਦੀ ਸੁਰੱਖਿਆ ਅਤੇ ਹਿੰਦੂ ਸਮਾਜ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਦੀ ਲਹਿਰ ਨੂੰ ਮਜ਼ਬੂਤ ​​ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਨਾਤਨ ਹਿੰਦੂ ਸਮਾਜ ਦੀ ਮੰਗ ਹੈ ਕਿ ਗਊ ਮਾਤਾ ਨੂੰ ਰਾਜ ਦਾ ਦਰਜਾ ਦਿੱਤਾ ਜਾਵੇ।

 ਇਸ ਸੰਬੋਧਨ ਤੋਂ ਬਾਅਦ ਜਦੋਂ ਵਫ਼ਦ ਡੀ.ਸੀ.ਪਟਿਆਲਾ ਨੂੰ ਸਮੂਹ ਹਿੰਦੂ ਜਥੇਬੰਦੀਆਂ ਦੀ ਤਰਫ਼ੋਂ ਸਾਂਝੀ ਚਿਤਾਵਨੀ ਪੱਤਰ ਦੀਆਂ ਮੁੱਖ ਮੰਗਾਂ ਦਾ ਮੰਗ ਪੱਤਰ ਸੌਂਪਣ ਲਈ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਪਹੁੰਚਿਆ ਤਾਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਗਈ ਜਿਸ ਤੋਂ ਬਾਅਦ ਡੀਸੀ ਪਟਿਆਲਾ ਨੇ ਜਲਦੀ ਹੀ ਇਹ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਸੌਂਪਣ ਦਾ ਭਰੋਸਾ ਦਿੱਤਾ।

   ਇਸ ਰੋਸ ਮਾਰਚ ਅਤੇ ਧਰਨੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਉੱਤਰੀ ਭਾਰਤ ਤੋਂ ਰਾਜੇਸ਼ ਕੌਸ਼ਿਕ ਗੱਗੀ ਪ੍ਰਧਾਨ, ਹੇਮ ਰਾਜ ਗੋਇਲ ਰਾਸ਼ਟਰੀ ਸਲਾਹਕਾਰ, ਸਵਤੰਤਰ ਰਾਜ ਪਾਸੀ, ਸ਼ਿਵ ਸ਼ਕਤੀ ਸੇਵਾ ਦਲ ਨਗਰ ਕਮੇਟੀ ਦੇ ਚੇਅਰਮੈਨ ਸਮੇਤ ਵੱਖ-ਵੱਖ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸ਼ਰਮਾ ਸਵਦੇਸ਼ੀ ਜਾਗਰਣ ਮੰਚ ਪਟਿਆਲਾ, ਬੰਟੀ ਚੇਅਰਮੈਨ ਹਿੰਦੁਸਤਾਨ ਯੁਵਾ ਸੈਨਾ ਪੰਜਾਬ, ਰਵਿੰਦਰ ਸਿੰਗਲਾ ਪੰਜਾਬ ਚੇਅਰਮੈਨ, ਆਰ.ਐਸ.ਐਸ. ਦੀ ਤਰਫੋਂ ਰਾਜਿੰਦਰ, ਅਰਵਿੰਦ ਭਾਟੀਆ, ਸਨਾਤਨ ਧਰਮ ਜਾਗਰਣ ਮੰਚ ਤੋਂ ਪ੍ਰੇਮ ਜੀ, ਚਰਨਜੀਤ ਚੌਹਾਨ, ਨਵਦੀਪ ਢੀਂਗਰਾ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦੂ ਸੁਰੱਖਿਆ ਸਮਿਤੀ ਦੇ ਆਗੂ ਤੇ ਸਨਾਤਨੀ ਯੋਧਾ ਐਡਵੋਕੇਟ ਦੇਵੇਂਦਰ ਰਾਜਪੂਤ, ਸ਼੍ਰੀ ਹਿਤੇਸ਼ ਰਿੰਕੂ ਪ੍ਰਧਾਨ ਆਈ.ਟੀ ਸੈੱਲ ਨਾਭਾ ਆਪਣੇ ਸਾਥੀਆਂ ਸਮੇਤ ਹਾਜ਼ਰ ਸਨ।

   ਇਨ੍ਹਾਂ ਦੇ ਨਾਲ ਹੀ ਰਾਜੇਸ਼ ਕੇਹਰ, ਕੈਲਾਸ਼ ਸ਼ਰਮਾ, ਹਿਮਾਲੀਅਨ ਕੇਹਰ ਕੇਦਾਰ ਨਾਥ ਮੰਦਿਰ, ਭਾਵਲਪੁਰ ਸਭਾ, ਗੋਰੀ ਸ਼ੰਕਰ ਸ਼ੋਭਾ ਯਾਤਰਾ ਕਮੇਟੀ ਤ੍ਰਿਪੜੀ, ਰਾਸ਼ਟਰੀ ਸਵੈਮ ਸੇਵਕ ਸੰਘ, ਹਿੰਦੂ ਸਟੂਡੈਂਟ ਫੈਡਰੇਸ਼ਨ, ਸ਼੍ਰੀ ਸ਼ਿਵ ਸ਼ਕਤੀ ਸੇਵਾ ਦਲ ਲੰਗਰ ਕਮੇਟੀ, ਭਾਰਤੀ ਨਮੋ ਸੰਘ ਮਹਿਲਾ ਸ਼ਕਤੀ ਮੰਡਲ ਵੱਲੋਂ ਆਸ਼ਾ ਰਾਣੀ, ਸ਼ਾਲੂ ਰਾਣੀ, ਬੀਨਾ ਰਾਣੀ, ਸ਼੍ਰੀ ਰਾਮ ਹਨੂੰਮਾਨ ਸੇਵਾਦਲ ਦੀ ਤਰਫੋਂ ਸ਼੍ਰੀ ਜਗਦੀਸ਼ ਰਾਏਕਾ, ਸੁਮਨ ਗੁਪਤਾ, ਵੀਨਾ ਬਾਂਸਲ, ਨੀਲਮ ਸ਼ਰਮਾ, ਰੀਤਾ ਗੋਇਲ, ਸੁਨੀਤਾ ਗੁਪਤਾ, ਮੀਰਾ ਮਿਸ਼ਰਾ, ਸ਼ਕੁੰਤਲਾ ਦੇਵੀ, ਉਮਾ ਦੇਵੀ, ਸੁਨੀਤਾ ਤੇ ਹੋਰ ਵੱਡੀ ਗਿਣਤੀ ਵਿੱਚ ਨਾਰੀ ਸ਼ਕਤੀ ਮੌਜੂਦ ਸੀ।  ਇਨ੍ਹਾਂ ਤੋਂ ਇਲਾਵਾ ਹਿੰਦੂ ਸੁਰੱਖਿਆ ਸਮਿਤੀ ਦੇ ਨੌਜਵਾਨ ਆਗੂ ਕੁਸ਼ਲ ਚੋਪੜਾ, ਸ਼ਿਵ ਸੈਨਾ ਹਿੰਦੁਸਤਾਨ ਦੇ ਉੱਘੇ ਆਗੂ ਐਡਵੋਕੇਟ ਪੰਕਜ ਗੌੜ, ਐਡਵੋਕੇਟ ਰੌਨੀ, ਸ਼ਮਾ ਕਾਂਤ ਪਾਂਡੇ, ਨੰਦਲਾਲ ਸ਼ਰਮਾ (ਨਾਭਾ), ਰਵੀ ਸੋਹਲ, ਰੋਹਿਤ ਅਟਵਾਲ ਗੁਰਮੁੱਖ ਸ਼ਰਮਾ, ਡਾ. ਸੋਨੂੰ, ਹਿਮਾਂਸ਼ੂ, ਚਮਕੌਰ, ਰਿੰਕੂ ਸ਼ਰਮਾ ਸ਼੍ਰੀ ਰਿੰਕੂ ਸ਼ਰਮਾ, ਸ਼੍ਰੀ ਹਰਪ੍ਰੀਤ ਸ਼ਰਮਾ, ਸ਼੍ਰੀ ਮਨੋਜ ਛਾਬੜਾ, ਆਦਿ ਆਗੂ ਹਾਜ਼ਰ ਸਨ।      Newsline Express

Related Articles

Leave a Comment