Skip to main content

newslineexpres

Joe Rogan Podcasts You Must Listen
Home Latest News ਵੱਡੀ ਖ਼ਬਰ ! ਪਟਿਆਲਾ ਨਗਰ ਨਿਗਮ ਚੋਣਾਂ – ਹਾਈ ਕੋਰਟ ਦੀ ਸਖ਼ਤੀ, ਕਿਹਾ-ਪੁਲਿਸ ਮੁਲਾਜ਼ਮਾਂ ‘ਤੇ ਘੰਟੇ ‘ਚ ਕਰੋ ਕਾਰਵਾਈ ਨਹੀਂ ਤਾਂ ਰੱਦ ਕਰ ਦਿਆਂਗੇ ਚੋਣਾਂ

ਵੱਡੀ ਖ਼ਬਰ ! ਪਟਿਆਲਾ ਨਗਰ ਨਿਗਮ ਚੋਣਾਂ – ਹਾਈ ਕੋਰਟ ਦੀ ਸਖ਼ਤੀ, ਕਿਹਾ-ਪੁਲਿਸ ਮੁਲਾਜ਼ਮਾਂ ‘ਤੇ ਘੰਟੇ ‘ਚ ਕਰੋ ਕਾਰਵਾਈ ਨਹੀਂ ਤਾਂ ਰੱਦ ਕਰ ਦਿਆਂਗੇ ਚੋਣਾਂ

by Newslineexpres@1

ਪਟਿਆਲਾ, 20 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੀਆਂ ਨਾਮਜ਼ਦੀਆਂ ਵੇਲੇ ਪਟਿਆਲਾ ਵਿੱਚ ਪਏ ਰੌਲੇ ਉੱਤੇ ਹੁਣ ਹਾਈਕਰੋਟ ਨੇ ਸਖ਼ਤੀ ਕੀਤੀ ਹੈ। ਪਟੀਸ਼ਨਰਾਂ ਨੇ ਕਿਹਾ ਸੀ ਕਿ ਨਾਮਜ਼ਦਗੀਆਂ ਵੇਲੇ ਉੱਥੇ ਔਰਤਾਂ ਦੇ ਕੱਪੜੇ ਪਾੜੇ ਗਏ ਹਨ ਜਿਸ ਦੀਆਂ ਵੀਡੀਓ ਵੀ ਦਿਖਾਈਆਂ ਗਈਆਂ, ਜਿਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਹਾਈਕੋਰਟ ਨੇ ਵੀਡੀਓ ਦੇਖਣ ਤੋਂ ਬਾਅਦ ਕਿਹਾ ਕਿ ਇਹ ਸਭ ਕੁਝ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੋ ਰਿਹਾ ਹੈ, ਹਾਲਾਂਕਿ ਇਸ ਮੌਕੇ ਐਡਵੋਕੇਟ ਜਨਰਲ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਨੇ ਝਾੜ ਲਾਉਂਦਿਆ ਪੁੱਛਿਆ ਕਿ ਤੁਸੀਂ ਕਿਸ ਦੇ ਪੱਖ ‘ਚ ਹੋ?
ਇਸ ਮੌਕੇ ਸਵਾਲ ਜਵਾਬ ਵਿੱਚ ਹਾਈਕੋਰਟ ਵੱਲੋਂ ਪੁੱਛਿਆ ਗਿਆ ਕਿ ਪੁਲਿਸ ਵਾਲਿਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਐਡਵੋਕੇਟ ਜਨਰਲ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਮਿਲੀ ਤਾਂ ਹਾਈਕੋਰਟ ਨੇ ਤਲਖ਼ ਰਵੱਈਏ ‘ਚ ਕਿਹਾ, ਤੁਹਾਡੀ ਪੁਲਿਸ ਦੇ ਸਾਹਮਣੇ ਅਪਰਾਧ ਹੋ ਰਿਹਾ ਹੈ ਅਤੇ ਤੁਸੀਂ ਸ਼ਿਕਾਇਤ ਦੀ ਉਡੀਕ ਕਰ ਰਹੇ ਹੋ।
ਇਸ ਤੋਂ ਬਾਅਦ ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਉੱਥੇ ਮੂਕ ਦਰਸ਼ਕ ਬਣੇ ਹੋਏ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਐਫਆਈਆਰ ਦਰਜ ਕਰੋ ਨਹੀਂ ਤਾਂ ਪੂਰੀ ਚੋਣ ‘ਤੇ ਪਾਬੰਦੀ ਲੱਗ ਸਕਦੀ ਹੈ। ਇਸ ਦੇ ਨਾਲ ਹੀ ਕਿਹਾ ਹਰ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਦੀ ਪਛਾਣ ਹੋਣੀ ਚਾਹੀਦੀ ਹੈ ਤੇ ਇਨ੍ਹਾਂ ਸਾਰਿਆਂ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਹਾਈਕੋਰਟ ਨੇ ਕਿਹਾ ਕਿ ਔਰਤ ਦੇ ਕੱਪੜੇ ਪਾੜੇ ਜਾ ਰਹੇ ਹਨ ਅਤੇ ਉਥੇ ਖੜ੍ਹੇ ਪੁਲਿਸ ਮੁਲਾਜ਼ਮ ਉਸ ਨੂੰ ਰੋਕਣ ਦੀ ਬਜਾਏ ਵੀਡੀਓ ਬਣਾ ਰਹੇ ਹਨ।

Related Articles

Leave a Comment