newslineexpres

Home Latest News Exclusive news Punjab ਧੁੰਦ ਕਾਰਨ ਦੋ ਬੱਸਾਂ ਵਿਚ ਟੱਕਰ, ਫਲਾਈਓਵਰ ਤੋਂ ਅੱਧੀ ਹੇਠਾਂ ਲਟਕੀ ਬੱਸ

Exclusive news Punjab ਧੁੰਦ ਕਾਰਨ ਦੋ ਬੱਸਾਂ ਵਿਚ ਟੱਕਰ, ਫਲਾਈਓਵਰ ਤੋਂ ਅੱਧੀ ਹੇਠਾਂ ਲਟਕੀ ਬੱਸ

by Newslineexpres@1

ਫਿਲੌਰ, 10 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਅੱਜ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਯੂਪੀ ਰੋਡਵੇਜ਼ ਬੱਸ ਅਤੇ ਪ੍ਰਾਈਵੇਟ ਸਲਿਪਰ ਬੱਸ ਵਿਚ ਅੰਬੇਡਕਰ ਚੌਕ ਕੌਮੀ ਮਾਰਗ ਉੱਤੇ ਫਲਾਈ ਓਵਰ ‘ਤੇ ਸੰਘਣੀ ਧੁੰਦ ਕਾਰਨ ਟੱਕਰ ਹੋ ਗਈ। ਦੋਵੇਂ ਬੱਸਾਂ ਦੀ ਆਪਸੀ ਟੱਕਰ ਕਾਰਨ ਸਵਾਰੀਆਂ ਵਿਚ ਚੀਕ ਚਿਹਾੜਾ ਪੈ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਯੂਪੀ ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਤਾਂ ਪ੍ਰਾਈਵੇਟ ਬੱਸ ਨਾਲ ਟਕਰਾ ਗਈ। ਟੱਕਰ ਵੱਜਣ ਨਾਲ ਸਲੀਪਰ ਬੱਸ ਬੇਕਾਬੂ ਹੋ ਕੇ ਹਾਈਵੇ ਦੇ ਫਲਾਈਓਵਰ ਦਾ ਕੰਢਾ ਤੋੜਦੀ ਹੋਈ ਅੱਧੀ ਲਟਕ ਗਈ। ਸਵਾਰੀਆਂ ਘੱਟ ਹੋਣ ਕਾਰਨ ਉਨ੍ਹਾਂ ਨੂੰ ਬਾਹਰ ਕੱਢ ਲਿਆ। ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਦੋਵੇਂ ਬੱਸਾਂ ਨੂੰ ਕਾਫ਼ੀ ਨੁਕਸਾਨ ਹੋਇਆ। ਖ਼ਬਰ ਲਿਖੇ ਜਾਣ ਤੱਕ ਬੱਸ ਫਲਾਈਓਵਰ ਉਤੇ ਲਟਕ ਰਹੀ ਸੀ। ਹਾਲਾਂਕਿ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।

Related Articles

Leave a Comment