???? ਸੰਤ ਸਤਨਾਮ ਸਿੰਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਧਰਮਗੁਰੁ ਨਿਯੁਕਤ : ਹਰੀਸ਼ ਸਿੰਗਲਾ
ਪਟਿਆਲਾ / ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ – ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਪ੍ਰਧਾਨ ਹਰੀਸ਼ ਸਿੰਗਲਾ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਵੱਡੇ-ਵੱਡੇ ਆਗੂ, ਸੰਤ ਅਤੇ ਆਮ ਲੋਕ ਸ਼ਿਵ ਸੈਨਾ ਬਾਲ ਠਾਕਰੇ ਨਾਲ ਜੁੜਨ ਲਈ ਦਿਲਚਸਪੀ ਦਿਖਾ ਰਹੇ ਹਨ। ਇਸਦੇ ਚਲਦਿਆਂ ਅੱਜ ਸ਼ਿਵ ਸੈਨਾ ਸ਼ਿੰਦੇ ਗਰੁੱਪ ਨੂੰ ਉਸ ਵੇਲੇ ਭਾਰੀ ਹੁਲਾਰਾ ਮਿਲਿਆ ਜਦੋਂ ਨਿਰਸਵਾਰਥ ਲੋਕ ਸੇਵਾ ਵਾਲੇ ਫਕੀਰ ਸੰਤ ਸਤਨਾਮ ਸਿੰਘ ਜੋ ਕਿ ਪਵਿੱਤਰ ਵੇਦਾਂ ਦੇ ਮਾਹਿਰ ਹਨ ਤੇ ਡੇਰਾ ਅਮਰ ਸਾਈਂ ਦੇ ਮੁੱਖ ਸੇਵਾਦਾਰ ਹਨ ਅਤੇ ਜੋ ਦਰਗਾਹ ਫਤਿਹਪੁਰ ਰੋਡ ਸਨੌਰ ਪਟਿਆਲਾ ਸਥਾਪਿਤ ਹੈ, ਨੇ ਸ਼ਿਵ ਸੈਨਾ ਬਾਲ ਠਾਕਰੇ ਸੀ.ਐਮ.ਸ਼ਿੰਦੇ ਗਰੁੱਪ ਦੇ ਧਰਮਗੁਰੁ ਬਣਨ ਦੀ ਸਹਿਮਤੀ ਦੇ ਦਿੱਤੀ ਹੈ।
ਹਰੀਸ਼ ਸਿੰਗਲਾ ਨੇ ਕਿਹਾ ਕਿ ਸਾਨੂੰ ਸ਼ਿਵ ਸੈਨਿਕਾਂ ਨੂੰ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮਹਾਨ ਸੰਤ ਸਤਨਾਮ ਸਿੰਘ ਜੋ ਸਨੌਰ ਦੀ ਕਾਇਨਾਤ ਮਲਿਕ ਦਰਗਾਹ ਵਿਖੇ ਸਥਾਪਿਤ ਬਾਬਾ ਜੀ ਦੇ ਜਲ ਨਾਲ ਦੁਨੀਆਂ ਦੀ ਕਿਸੇ ਵੀ ਬੀਮਾਰੀ ਦਾ ਇਲਾਜ ਕਰ ਸਕਦੇ ਹਨ, ਉਹ ਸਾਡੇ ਨਾਲ ਜੁੜ ਕੇ ਸਮਾਜ ਦੀ ਸੇਵਾ ਦੇ ਨਾਲ ਨਾਲ ਦੇਸ਼ ਭਗਤੀ ਵੀ ਕਰਨਗੇ। ਸਿੰਗਲਾ ਨੇ ਕਿਹਾ ਕਿ ਸੰਤ ਸਤਨਾਮ ਸਿੰਘ ਵੱਲੋਂ ਧਰਮ ਦੇ ਪ੍ਰਚਾਰ, ਪ੍ਰਸਾਰ ਦਾ ਮਾਰਗ ਅਤੇ ਅਧਿਆਤਮਿਕ ਬਲ ਪ੍ਰਦਾਨ ਕੀਤਾ ਜਾਵੇਗਾ ਅਤੇ ਅਜਿਹੇ ਫਕੀਰਾਂ ਦੇ ਆਸ਼ੀਰਵਾਦ ਨਾਲ ਪਾਰਟੀ ਅਤੇ ਸਾਡਾ ਦੇਸ਼ ਭਾਰਤ ਵਿਸ਼ਵ ਦਾ ਨੰਬਰ 1 ਦੇਸ਼ ਬਣੇਗਾ।
ਇਸ ਮੌਕੇ ਸੰਤ ਸਤਨਾਮ ਸਿੰਘ ਜੀ ਨੇ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਹਰੀਸ਼ ਸਿੰਗਲਾ ਅਤੇ ਸ਼ਿਵ ਸੈਨਾ ਦੀ ਕਾਰਜਸ਼ੈਲੀ ‘ਤੇ ਨਜ਼ਰ ਰੱਖ ਰਹੇ ਸਨ ਅਤੇ ਹੁਣ ਸਮਾਂ ਆਉਣ ‘ਤੇ ਉਹ ਹਰੀਸ਼ ਸਿੰਗਲਾ ਅਤੇ ਸ਼ਿਵ ਸੈਨਾ ਸ਼ਿੰਦੇ ਗਰੁੱਪ ਵਿੱਚ ਉਸਦੀ ਟੀਮ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣਗੇ। Newsline Express