ਨਵੀਂ ਦਿੱਲੀ, 22 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਮਹਾਰਾਸ਼ਟਰ ਦੇ ਜਲਗਾਓਂ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਪੁਸ਼ਪਕ ਐਕਸਪ੍ਰੈਸ ‘ਚ ਅੱਗ ਲੱਗਣ ਦੀ ਅਫਵਾਹ ਫੈਲ ਗਈ, ਜਿਸ ਤੋਂ ਬਾਅਦ ਯਾਤਰੀਆਂ ਨੇ ਚੱਲਦੀ ਟਰੇਨ ਤੋਂ ਹੇਠਾਂ ਛਾਲ ਮਾਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ‘ਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਹਾਦਸਾ ਜਲਗਾਓਂ ਦੇ ਪਰਾਂਡਾ ਸਟੇਸ਼ਨ ਨੇੜੇ ਵਾਪਰਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਟ੍ਰੈਕ ‘ਤੇ ਇਕ ਹੋਰ ਟਰੇਨ ਆ ਰਹੀ ਸੀ। ਪੁਸ਼ਪਕ ਐਕਸਪ੍ਰੈਸ ਤੋਂ ਹੇਠਾਂ ਛਾਲ ਮਾਰਨ ਵਾਲੇ ਲੋਕ ਇਸ ਦੀ ਲਪੇਟ ਵਿੱਚ ਆ ਗਏ।