newslineexpres

Home Latest News ਮਹਾਂਕੁੰਭ ਦੇ ਮੇਲੇ ‘ਚ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਗਾਇਕ ਲਖਵਿੰਦਰ ਵਡਾਲੀ

ਮਹਾਂਕੁੰਭ ਦੇ ਮੇਲੇ ‘ਚ ਪੇਸ਼ਕਾਰੀ ਦੇਣ ਵਾਲੇ ਪਹਿਲੇ ਪੰਜਾਬੀ ਗਾਇਕ ਲਖਵਿੰਦਰ ਵਡਾਲੀ

by Newslineexpres@1

ਚੰਡੀਗੜ੍ਹ, 22 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਉੱਤਰ-ਪ੍ਰਦੇਸ਼ ਦੇ ਪ੍ਰਯਾਗਰਾਜ ਵਿਖੇ ਜਾਰੀ ਮੇਲੇ ਦਾ ਅਹਿਮ ਹਿੱਸਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹਨ ਸੂਫ਼ੀ ਗਾਇਕ ਲਖਵਿੰਦਰ ਵਡਾਲੀ, ਜੋ ਮਹਾਂਕੁੰਭ ਵਿੱਚ ਸ਼ਮੂਲੀਅਤ ਦਰਜ ਕਰਵਾਉਣ ਵਾਲੇ ਪਹਿਲੇ ਪੰਜਾਬੀ ਗਾਇਕ ਹੋਣ ਦਾ ਮਾਣ ਵੀ ਅਪਣੀ ਝੋਲੀ ਪਾਉਣ ਜਾ ਰਹੇ ਹਨ।
ਆਸਥਾ ਦੇ ਵੱਡੇ ਕੇਂਦਰ ਵਜੋਂ ਉਭਰ ਰਹੇ ਉਕਤ ਮੇਲੇ ਵਿੱਚ ਦੇਸ਼-ਭਰ ਦੀ ਸੰਸਕ੍ਰਿਤਕ ਅਤੇ ਰੀਤੀ ਰਿਵਾਜਾਂ ਦੇ ਅਜਬ ਮੰਜ਼ਰ ਵੇਖਣ ਨੂੰ ਮਿਲ ਰਹੇ ਹਨ, ਜਿੱਥੇ ਬਹੁ-ਕਲਾਵਾਂ ਦੀ ਹੋ ਰਹੀ ਪ੍ਰਫੁੱਲਤਾ ਦਰਮਿਆਨ ਹੀ ਸੂਫ਼ੀ ਗਾਇਕੀ ਦੀ ਅਨੂਠੀ ਧਮਕ ਦਾ ਇਜ਼ਹਾਰ ਕਰਵਾਉਣਗੇ ਲਖਵਿੰਦਰ ਵਡਾਲੀ, ਜੋ 23 ਜਨਵਰੀ ਨੂੰ ਸ਼ਾਮ 5.30 ਵਜੇ ਉੱਥੋ ਦੇ ਕਲਾ ਗ੍ਰਾਮ ਵਿੱਚ ਆਯੋਜਿਤ ਹੋਣ ਜਾ ਰਹੇ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਵਿੱਚ ਬਤੌਰ ਗਾਇਕ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾਉਣਗੇ। ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਉਕਤ ਸੱਭਿਆਚਾਰਕ ਸਮਾਗਮ ’ਚ ਦੇਸ਼ ਦੇ ਪ੍ਰਸਿੱਧ ਗਾਇਕ, ਸੰਗੀਤਕਾਰ ਅਤੇ ਨ੍ਰਿਤ ਕਲਾਕਾਰ ਆਪਣੀ ਪੇਸ਼ਕਾਰੀ ਦੇਣ ਜਾ ਰਹੇ ਹਨ, ਜੋ ਅਪਣੇ ਵੱਖ-ਵੱਖ ਰਾਜਾਂ ਨਾਲ ਸੰਬੰਧਤ ਕਲਾ ਵੰਨਗੀਆਂ ਦੀ ਨੁਮਾਇੰਦਗੀ ਵੀ ਕਰਨਗੇ।
ਉਕਤ ਕਲਾ ਸੰਗਮ ਦਰਮਿਆਨ ਪੇਸ਼ਕਾਰੀ ਦੇਣ ਜਾ ਰਹੇ ਲਖਵਿੰਦਰ ਵਡਾਲੀ ਪਹਿਲੇ ਅਜਿਹੇ ਪੰਜਾਬੀ ਫ਼ਨਕਾਰ ਹੋਣਗੇ, ਜੋ ਕੁੰਭ ਮੇਲੇ ਦੇ ਅੱਜ ਤੱਕ ਦੇ ਇਤਿਹਾਸ ਵਿੱਚ ਗਾਇਨ ਪੇਸ਼ਕਾਰੀ ਕਰਨ ਜਾ ਰਹੇ ਪਹਿਲੇ ਪੰਜਾਬੀ ਗਾਇਕ ਹੋਣਗੇ।

Related Articles

Leave a Comment