Skip to main content

newslineexpres

Home Chandigarh ???? ਹਾਈਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਸਖ਼ਤ ਫਿਟਕਾਰ: “ਖ਼ੁਦ ਅਦਾਲਤ ਬਣਨ ਦੀ ਕੋਸ਼ਿਸ਼ ਨਾ ਕਰੋ”

???? ਹਾਈਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਸਖ਼ਤ ਫਿਟਕਾਰ: “ਖ਼ੁਦ ਅਦਾਲਤ ਬਣਨ ਦੀ ਕੋਸ਼ਿਸ਼ ਨਾ ਕਰੋ”

by Newslineexpres@1

???? ਹਾਈਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਸਖ਼ਤ ਫਿਟਕਾਰ: “ਖ਼ੁਦ ਅਦਾਲਤ ਬਣਨ ਦੀ ਕੋਸ਼ਿਸ਼ ਨਾ ਕਰੋ”
???? ਗੁਰਦਾਸਪੁਰ ਐਨਕਾਉਂਟਰ 19 ਸਾਲਾ ਨੌਜਵਾਨ ਦੀ ਐਨਕਾਊਂਟਰ ‘ਚ ਮੌਤ ਦਾ ਮਾਮਲਾ
???? ਡੀ.ਜੀ.ਪੀ ਖੁਦ ਹੋਏ ਪੇਸ਼, 34 ਐਨਕਾਊਂਟਰਾਂ ਦੀ ਇੱਕੋ ਕਹਾਣੀ ‘ਤੇ ਅਦਾਲਤ ਦੇ ਤਿੱਖੇ ਸਵਾਲ
???? ਮਾਮਲੇ ਦੀ ਅਗਲੀ ਸੁਣਵਾਈ 17 ਮਾਰਚ ਨੂੰ ; ਡੀ.ਜੀ.ਪੀ. ਨੂੰ ਮੁੜ ਅਦਾਲਤ ਵਿੱਚ ਹੋਣਾ ਪਵੇਗਾ ਪੇਸ਼

ਚੰਡੀਗੜ੍ਹ, 5 ਮਾਰਚ – ਨਿਊਜ਼ਲਾਈਨ ਐਕਸਪ੍ਰੈਸ –             ਗੁਰਦਾਸਪੁਰ ਵਿੱਚ 19 ਸਾਲਾ ਨੌਜਵਾਨ ਰਣਜੀਤ ਸਿੰਘ ਦੇ ਕਥਿਤ ਪੁਲਿਸ ਐਨਕਾਊਂਟਰ ਮਾਮਲੇ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਗੰਭੀਰ ਸਵਾਲ ਖੜੇ ਕਰਦਿਆਂ ਸਖ਼ਤ ਟਿੱਪਣੀਆਂ ਕੀਤੀਆਂ ਹਨ। ਅਦਾਲਤ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੁਲਿਸ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਕਿਸੇ ਵੀ ਮੁਲਜ਼ਮ ਨੂੰ ਸਜ਼ਾ ਦੇਣਾ ਅਦਾਲਤ ਦਾ ਅਧਿਕਾਰ ਹੈ, ਪੁਲਿਸ ਖ਼ੁਦ ਜੱਜ ਬਣਨ ਦੀ ਕੋਸ਼ਿਸ਼ ਨਾ ਕਰੇ।
ਸੁਣਵਾਈ ਦੌਰਾਨ ਅਦਾਲਤ ਨੇ ਭਾਵੁਕ ਲਹਿਜ਼ੇ ਵਿੱਚ ਕਿਹਾ, “ਅਸੀਂ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ। ਮ੍ਰਿਤਕ ਸਿਰਫ਼ 18–19 ਸਾਲ ਦਾ ਨੌਜਵਾਨ ਸੀ।” ਅਦਾਲਤ ਨੇ ਇਹ ਵੀ ਹੈਰਾਨੀ ਜਤਾਈ ਕਿ ਬਹੁਤ ਸਾਰੇ ਪੁਲਿਸ ਐਨਕਾਊਂਟਰਾਂ ਦੀ ਕਹਾਣੀ ਇੱਕੋ ਜਿਹੀ ਕਿਉਂ ਦਿੱਖ ਰਹੀ ਹੈ।
ਮੁਕੱਦਮੇ ਦੌਰਾਨ ਪਟੀਸ਼ਨਰ ਪੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਨਵੰਬਰ ਤੋਂ ਜਨਵਰੀ ਤੱਕ ਹੋਏ ਲਗਭਗ 34 ਐਨਕਾਊਂਟਰਾਂ ਦੀ ਕਹਾਣੀ ਆਪਸ ਵਿੱਚ ਕਾਫ਼ੀ ਮਿਲਦੀ-ਜੁਲਦੀ ਹੈ, ਜਿਸ ਕਾਰਨ ਇਨ੍ਹਾਂ ਘਟਨਾਵਾਂ ਦੀ ਸਚਾਈ ‘ਤੇ ਸਵਾਲ ਉੱਠ ਰਹੇ ਹਨ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਨੂੰ ਅਦਾਲਤ ਵਿੱਚ ਖੁਦ ਪੇਸ਼ ਹੋਣਾ ਪਿਆ। DGP ਨੇ ਅਦਾਲਤ ਨੂੰ ਦੱਸਿਆ ਕਿ ਘਟਨਾ ਦੀ ਡੂੰਘੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ, ਘਟਨਾ ਸਮੇਂ ਪੁਲਿਸ ਟੀਮ ਹਥਿਆਰ ਬਰਾਮਦ ਕਰਨ ਗਈ ਸੀ ਅਤੇ ਮੌਕੇ ‘ਤੇ 3 ਤੋਂ 4 ਕਰਮਚਾਰੀ ਮੌਜੂਦ ਸਨ। ਇਹ ਮਾਮਲਾ ਇਸ ਵੇਲੇ ਗੁਰਦਾਸਪੁਰ ਦੇ ਸੀ.ਜੇ.ਐਮ. ਦੀ ਨਿਗਰਾਨੀ ਹੇਠ ਵੀ ਚੱਲ ਰਿਹਾ ਹੈ।
ਹਾਈਕੋਰਟ ਨੇ ਪੁਲਿਸ ਨੂੰ ਹੁਕਮ ਦਿੱਤਾ ਕਿ ਸਿਰਫ਼ ਘਟਨਾ ਦੀ ਜਾਂਚ ਹੀ ਨਹੀਂ, ਸਗੋਂ ਇਨ੍ਹਾਂ ਐਨਕਾਊਂਟਰਾਂ ਦੇ ਪਿੱਛੇ ਮੌਜੂਦ ਸੰਭਾਵਿਤ “ਮਾਸਟਰਮਾਈਂਡ” ਤੱਕ ਵੀ ਪਹੁੰਚਿਆ ਜਾਵੇ। ਅਦਾਲਤ ਨੇ DGP ਨੂੰ ਦੋ ਹਫ਼ਤਿਆਂ ਅੰਦਰ ਵਿਸਤ੍ਰਿਤ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।
ਮਾਮਲੇ ਦੀ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ, ਜਿਸ ਦੌਰਾਨ DGP ਨੂੰ ਮੁੜ ਅਦਾਲਤ ਵਿੱਚ ਹਾਜ਼ਰ ਹੋਣਾ ਪਵੇਗਾ।

Newsline Express

Related Articles

Leave a Comment