newslineexpres

Home Information ???? ਦਿੱਲੀ ਚੋਣਾਂ ਤੋਂ 5 ਦਿਨ ਪਹਿਲਾਂ ਕੇਜਰੀਵਾਲ ਦੇ 7 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ, ਪਾਰਟੀ ਵੀ ਛੱਡੀ

???? ਦਿੱਲੀ ਚੋਣਾਂ ਤੋਂ 5 ਦਿਨ ਪਹਿਲਾਂ ਕੇਜਰੀਵਾਲ ਦੇ 7 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ, ਪਾਰਟੀ ਵੀ ਛੱਡੀ

by Newslineexpres@1

???? ਦਿੱਲੀ ਚੋਣਾਂ ਤੋਂ 5 ਦਿਨ ਪਹਿਲਾਂ ਕੇਜਰੀਵਾਲ ਦੇ 7 ਵਿਧਾਇਕਾਂ ਨੇ ਦਿੱਤਾ ਅਸਤੀਫ਼ਾ, ਪਾਰਟੀ ਵੀ ਛੱਡੀ

ਨਵੀਂ ਦਿੱਲੀ, 31 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪੰਜ ਦਿਨ ਪਹਿਲਾਂ, ਆਮ ਆਦਮੀ ਪਾਰਟੀ (ਆਪ) ਦੇ ਸੱਤ ਮੌਜੂਦਾ ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਸਾਰਿਆਂ ਨੇ ਅਸਤੀਫ਼ੇ ਦਾ ਕਾਰਨ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨਾ ਮਿਲਣਾ ਅਤੇ ‘ਆਪ’ ਵਿੱਚ ਭ੍ਰਿਸ਼ਟਾਚਾਰ ਦੱਸਿਆ।

ਮਹਿਰੌਲੀ ਤੋਂ ਦੋ ਵਾਰ ਪਾਰਟੀ ਦੇ ਵਿਧਾਇਕ ਰਹੇ ਨਰੇਸ਼ ਯਾਦਵ ਨੇ ਕਿਹਾ, ‘ਆਪ’ ਭਾਰਤੀ ਰਾਜਨੀਤੀ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਲਈ ਭ੍ਰਿਸ਼ਟਾਚਾਰ ਵਿਰੁੱਧ ਅੰਨਾ ਅੰਦੋਲਨ ਤੋਂ ਉੱਭਰੀ ਹੈ। ਪਰ ਹੁਣ ਮੈਨੂੰ ਬਹੁਤ ਦੁੱਖ ਹੈ ਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਘੱਟ ਨਹੀਂ ਕਰ ਸਕੀ, ਸਗੋਂ ‘ਆਪ’ ਖੁਦ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸ ਗਈ ਹੈ।

ਸਭ ਤੋਂ ਪਹਿਲਾਂ, ਮਹਿਰੌਲੀ ਦੇ ਵਿਧਾਇਕ ਨਰੇਸ਼ ਯਾਦਵ ਨੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਸੱਤ ਹੋਰ ਵਿਧਾਇਕਾਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ।  ਇਸ ਵਿਚ ਜਨਕਪੁਰੀ ਤੋਂ ਵਿਧਾਇਕ ਰਾਜੇਸ਼ ਰਿਸ਼ੀ, ਪਾਲਮ ਤੋਂ ਭਾਵਨਾ ਗੌੜ, ਬਿਜਵਾਸਨ ਤੋਂ ਬੀਐਸ ਜੂਲ, ਆਦਰਸ਼ ਨਗਰ ਤੋਂ ਪਵਨ ਸ਼ਰਮਾ, ਕਸਤੂਰਬਾ ਨਗਰ ਤੋਂ ਮਦਨਲਾਲ, ਤ੍ਰਿਲੋਕਪੁਰੀ ਤੋਂ ਰੋਹਿਤ ਮਹਿਰੌਲੀਆ ਸ਼ਾਮਲ ਹਨ। ਚੋਣਾਂ ‘ਚ ਟਿਕਟਾਂ ਨਾ ਮਿਲਣ ਕਾਰਨ ਇਹ ਵਿਧਾਇਕ ਨਾਰਾਜ਼ ਸਨ।

‘ਆਪ’ ਨੇ ਇਸ ਚੋਣ ਵਿੱਚ 17 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਸਨ। ਦਿੱਲੀ ਵਿੱਚ 5 ਫਰਵਰੀ ਨੂੰ ਵੋਟਿੰਗ ਹੋਣੀ ਹੈ। ਨਤੀਜਾ 8 ਫਰਵਰੀ ਨੂੰ ਆਵੇਗਾ।

Related Articles

Leave a Comment