newslineexpres

Joe Rogan Podcasts You Must Listen
Home Chandigarh ???? ਸ਼੍ਰੀ ਰਾਮ ਹਨੁਮਾਨ ਸੇਵਾ ਦਲ ਦੇ 17ਵੇਂ ਸ੍ਰੀ ਹਨੁਮਾਨ ਚਾਲੀਸਾ ਜੀ ਦੇ ਪਾਠ ਸੰਬੰਧੀ ਸ਼ਿਵ ਸੈਨਾ ਹਿੰਦੁਸਤਾਨ ਨੇ ਕੀਤੀਆਂ ਤਿਆਰੀਆਂ ; 4 ਮਾਰਚ ਨੂੰ ਸਨਾਤਨੀ ਧਾਰਮਿਕ ਸੰਗਠਨ ਤੇ ਸੰਤ ਮਹਾਤਮਾ ਪਹੁੰਚਣਗੇ ਪਟਿਆਲਾ : ਪਵਨ ਗੁਪਤਾ

???? ਸ਼੍ਰੀ ਰਾਮ ਹਨੁਮਾਨ ਸੇਵਾ ਦਲ ਦੇ 17ਵੇਂ ਸ੍ਰੀ ਹਨੁਮਾਨ ਚਾਲੀਸਾ ਜੀ ਦੇ ਪਾਠ ਸੰਬੰਧੀ ਸ਼ਿਵ ਸੈਨਾ ਹਿੰਦੁਸਤਾਨ ਨੇ ਕੀਤੀਆਂ ਤਿਆਰੀਆਂ ; 4 ਮਾਰਚ ਨੂੰ ਸਨਾਤਨੀ ਧਾਰਮਿਕ ਸੰਗਠਨ ਤੇ ਸੰਤ ਮਹਾਤਮਾ ਪਹੁੰਚਣਗੇ ਪਟਿਆਲਾ : ਪਵਨ ਗੁਪਤਾ

by Newslineexpres@1

???? ਸ਼੍ਰੀ ਰਾਮ ਹਨੁਮਾਨ ਸੇਵਾ ਦਲ ਦੇ 17ਵੇਂ ਸ੍ਰੀ ਹਨੁਮਾਨ ਚਾਲੀਸਾ ਜੀ ਦੇ ਪਾਠ ਸੰਬੰਧੀ ਸ਼ਿਵ ਸੈਨਾ ਹਿੰਦੁਸਤਾਨ ਨੇ ਕੀਤੀਆਂ ਤਿਆਰੀਆਂ

???? 4 ਮਾਰਚ ਨੂੰ ਸਨਾਤਨੀ ਧਾਰਮਿਕ ਸੰਗਠਨ ਤੇ ਸੰਤ ਮਹਾਤਮਾ ਪਹੁੰਚਣਗੇ ਪਟਿਆਲਾ

ਪਟਿਆਲਾ, 15 ਫਰਵਰੀ – ਅਸ਼ੌਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ –  ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਦਫਤਰ ਵਿੱਚ ਅੱਜ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦਾ ਮੁੱਖ ਉਦੇਸ਼ ਸ਼੍ਰੀ ਰਾਮ ਹਨੁਮਾਨ ਸੇਵਾ ਦਲ ਵਲੋਂ ਆਯੋਜਿਤ ਕੀਤੇ ਜਾ ਰਹੇ 17ਵੇਂ ਸ਼੍ਰੀ ਹਨੁਮਾਨ ਚਾਲੀਸਾ ਜੀ ਪਾਠ ਪ੍ਰੋਗਰਾਮ ਦੀ ਤਿਆਰੀ ਬਾਰੇ ਵਿਚਾਰ-ਵਟਾਦਰਾ ਕਰਨਾ ਸੀ। ਇਹ ਪ੍ਰੋਗਰਾਮ 4 ਮਾਰਚ, 2025 ਨੂੰ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਪਰਮ ਪੂਜਨੀਯ ਸ਼ੰਕਰਾਚਾਰੀਆ ਜੀ ਮਹਾਰਾਜ, ਮਹਾਮੰਡਲੇਸ਼ਵਰ ਸਾਧੂ-ਸੰਤ, ਦੇਸ਼-ਵਿਦੇਸ਼ ਤੋਂ ਆਏ ਭਗਤ ਅਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਨੇਤਾਵਾਂ ਦੀ ਹਾਜਰੀ ਰਹੇਗੀ।

ਅੱਜ ਦੀ ਇਸ ਮੀਟਿੰਗ ਵਿੱਚ ਸ਼੍ਰੀ ਰਾਮ ਹਨੁਮਾਨ ਸੇਵਾ ਦਲ ਦੇ ਰਾਸ਼ਟਰੀ ਸੰਯੋਜਕ ਪਵਨ ਗੁਪਤਾ ਨੇ ਸ਼ਿਵ ਸੈਨਾ ਹਿੰਦੁਸਤਾਨ ਦੇ ਨੇਤਾਵਾਂ ਨੂੰ ਇਸ ਧਾਰਮਿਕ ਆਯੋਜਨ ਦੇ ਕਾਰਡ ਵੰਡ ਕੇ ਉਨ੍ਹਾਂ ਨੂੰ ਇਸ ਪਵਿੱਤਰ ਆਯੋਜਨ ਦੀ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਧਾਰਮਿਕ ਏਕਤਾ ਅਤੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਮੀਟਿੰਗ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਸੀਨੀਅਰ ਨੇਤਾ ਹੇਮਰਾਜ ਗੋਇਲ ਰਾਸ਼ਟਰੀ ਸਲਾਹਕਾਰ, ਸ਼੍ਰੀਮਤੀ ਸਵਰਾਜ ਘੁੰਮਣ ਭਾਟੀਆ ਮਹਿਲਾ ਸੈਨਾ ਉੱਤਰ ਭਾਰਤ ਪ੍ਰਮੁੱਖ, ਰਾਜੇਸ਼ ਕੌਸ਼ਿਕ ਗੱਗੀ, ਸ਼ਮਾਕਾਂਤ ਪਾਂਡੇ ਅਤੇ ਸ਼੍ਰੀਮਤੀ ਹਰਸ਼ ਬਜਾਜ ਜਿਲ੍ਹਾ ਪ੍ਰਧਾਨ ਮਹਿਲਾ ਸੈਨਾ ਪਟਿਆਲਾ, ਰਵੀ ਸੋਹਲ, ਰਿੰਕੂ ਸ਼ਰਮਾ ਪੰਜਾਬ ਪ੍ਰਧਾਨ ਆਈਟੀ ਸੈਨਾ, ਐਡਵੋਕੇਟ ਪੰਕਜ ਗੌੜ ਪੰਜਾਬ ਪ੍ਰਧਾਨ ਹਿੰਦੁਸਤਾਨ ਅਧਿਵਕਤਾ ਸੈਨਾ, ਪੁਰਸ਼ੋਤਮ ਗੋਸਵਾਮੀ ਸਾਬਕਾ ਜਿਲ੍ਹਾ ਪ੍ਰਧਾਨ ਦੇਹਾਤੀ ਪਟਿਆਲਾ, ਕ੍ਰਿਸ਼ਨ ਕੁਮਾਰ ਗਾਬਾ ਪੰਜਾਬ ਪ੍ਰਧਾਨ ਹਿੰਦੁਸਤਾਨ ਵਪਾਰ ਸੈਨਾ, ਰੋਹਿਤ ਅਟਵਾਲ ਜਿਲ੍ਹਾ ਪ੍ਰਧਾਨ ਯੁਵਾ ਸੈਨਾ ਪਟਿਆਲਾ, ਨੰਦ ਲਾਲ ਜਿਲ੍ਹਾ ਉਪ-ਪ੍ਰਧਾਨ ਪਟਿਆਲਾ, ਰਾਜਿੰਦਰ ਯਾਦਵ ਸਾਬਕਾ ਜਿਲ੍ਹਾ ਉਪ-ਪ੍ਰਧਾਨ ਪਟਿਆਲਾ ਸਮੇਤ ਕਈ ਹੋਰ ਵਿਸ਼ੇਸ਼ ਵਿਅਕਤੀ ਹਾਜ਼ਰ ਰਹੇ, ਜਿਨ੍ਹਾਂ ਨੇ ਇਸ ਆਯੋਜਨ ਨੂੰ ਸਫਲ ਬਣਾਉਣ ਲਈ ਆਪਣਾ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਇਸ ਵਿਸ਼ਾਲ ਧਾਰਮਿਕ ਪ੍ਰੋਗਰਾਮ ਦੇ ਮਹੱਤਵ ਬਾਰੇ ਦੱਸਦੇ ਹੋਏ ਸ਼੍ਰੀ ਰਾਮ ਹਨੁਮਾਨ ਸੇਵਾ ਦਲ ਦੇ ਬਾਨੀ ਰਾਸ਼ਟਰੀ ਸੰਯੋਜਕ ਸ਼੍ਰੀ ਪਵਨ ਗੁਪਤਾ ਨੇ ਦੱਸਿਆ ਕਿ 4 ਮਾਰਚ ਨੂੰ ਹੋਣ ਵਾਲੇ ਇਸ ਪਾਠ ਪ੍ਰੋਗਰਾਮ ਵਿੱਚ ਸ਼੍ਰੀ ਹਨੁਮਾਨ ਚਾਲੀਸਾ ਦਾ ਪਾਠ ਕੀਤਾ ਜਾਵੇਗਾ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਆਏ ਭਗਤ ਅਤੇ ਧਾਰਮਿਕ ਗੁਰੂ ਸ਼ਾਮਲ ਹੋਣਗੇ। ਇਹ ਆਯੋਜਨ ਨਾ ਸਿਰਫ਼ ਧਾਰਮਿਕ ਆਸਥਾ ਨੂੰ ਮਜ਼ਬੂਤ ਕਰੇਗਾ, ਬਲਕਿ ਸਮਾਜਿਕ ਏਕਤਾ ਅਤੇ ਰਾਸ਼ਟਰੀ ਏਕਤਾ ਦਾ ਸੰਦੇਸ਼ ਵੀ ਦੇਵੇਗਾ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਹਨੁਮਾਨ ਚਾਲੀਸਾ ਜੀ ਦੇ 17ਵੇਂ ਧਾਰਮਿਕ ਪਾਠ ਸਮਾਰੋਹ ਲਈ ਸਾਰੇ ਸਨਾਤਨੀ ਧਾਰਮਿਕ ਸੰਗਠਨ ਆਪਣਾ ਯੋਗਦਾਨ ਅਤੇ ਸਹਿਯੋਗ ਦੇਣਗੇ। ਉਨ੍ਹਾਂ ਨੇ ਦੱਸਿਆ ਕਿ 4 ਮਾਰਚ ਨੂੰ ਸਵੇਰ 7:00 ਤੋਂ ਲੈ ਕੇ ਸਵੇਰ 9:00 ਵਜੇ ਤੱਕ ਕਈ ਪਰਿਵਾਰ ਇਸ ਧਾਰਮਿਕ ਅਨੁਸ਼ਠਾਨ ਦੇ ਹਵਨ ਯੱਗ ਵਿੱਚ ਹਿੱਸਾ ਲੈਣਗੇ। ਇਸ ਧਾਰਮਿਕ ਅਨੁਸ਼ਠਾਨ ਵਿੱਚ ਹਿੱਸਾ ਲੈਣ ਲਈ ਸ਼੍ਰੀ ਰਾਮ ਹਨੁਮਾਨ ਸੇਵਾ ਦਲ ਦੇ ਸੇਵਾਦਾਰਾਂ ਕੋਲ ਜਾਂ ਇਸ ਸੰਗਠਨ ਦੀ ਵੈੱਬਸਾਈਟ ‘ਤੇ ਆਪਣੇ ਨਾਮ ਦਾ ਰਜਿਸਟ੍ਰੇਸ਼ਨ ਕਰਵਾਇਆ ਜਾ ਸਕਦਾ ਹੈ।

ਸ਼ਿਵ ਸੈਨਾ ਹਿੰਦੁਸਤਾਨ ਦੇ ਨੇਤਾਵਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਸਮਾਜ ਦੇ ਸਾਰੇ ਵਰਗਾਂ ਲਈ ਖੁੱਲ੍ਹਾ ਹੋਵੇਗਾ ਅਤੇ ਸਾਰੇ ਭਗਤ ਇਸ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈ ਸਕਣਗੇ।

ਜ਼ਿਕਰਯੋਗ ਹੈ ਕਿ 17 ਸਾਲ ਪਹਿਲਾਂ ਸ਼੍ਰੀ ਹਨੁਮਾਨ ਚਾਲੀਸਾ ਜੀ ਦੇ ਪਾਠ ਦਾ ਆਯੋਜਨ ਹਰ ਮੰਗਲਵਾਰ ਨੂੰ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਵਿੱਚ ਕਰਨ ਦਾ ਜੋ ਸੰਕਲਪ ਸ਼੍ਰੀ ਰਾਮ ਹਨੁਮਾਨ ਸੇਵਾ ਦਲ ਵਲੋਂ ਲਿਆ ਗਿਆ ਸੀ, ਉਹ ਸੰਕਲਪ ਸਨਾਤਨ ਹਿੰਦੂ ਧਰਮ ਦੇ ਜਾਗਰਣ ਲਈ ਪੂਰੇ ਦੇਸ਼ ਵਿੱਚ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਈ ਪ੍ਰਦੇਸ਼ਾਂ ਵਿੱਚ ਸ਼੍ਰੀ ਰਾਮ ਹਨੁਮਾਨ ਸੇਵਾ ਦਲ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਇਸ ਦੇ ਕਾਰਨ ਅੱਜ ਸਾਰੇ ਸਨਾਤਨੀ ਹਿੰਦੂ ਮੰਦਰਾਂ ਵਿੱਚ ਸ਼ਾਸਤਰ ਦੇ ਮਾਧਿਅਮ ਰਾਹੀਂ ਧਾਰਮਿਕ ਅਨੁਸ਼ਠਾਨ, ਹਵਨ, ਪ੍ਰਵਚਨ ਕਰਨ ਦੀ ਪ੍ਰਥਾ ਨੂੰ ਬਲ ਮਿਲ ਰਿਹਾ ਹੈ।
ਸ਼੍ਰੀ ਰਾਮ ਹਨੁਮਾਨ ਸੇਵਾ ਦਲ ਧਾਰਮਿਕ ਸ਼ਾਖਾ ਸ਼ਿਵ ਸੈਨਾ ਹਿੰਦੁਸਤਾਨ ਦੇਸ਼ ਭਰ ਵਿੱਚ ਇਸ ਦਿਸ਼ਾ ਵਿੱਚ ਸਨਾਤਨ ਹਿੰਦੂ ਧਰਮ ਵਿੱਚ ਜਾਗਰੂਕਤਾ ਲਿਆਉਣ ਦਾ ਯਤਨ ਕਰ ਰਿਹਾ ਹੈ।
Newsline Express

Related Articles

Leave a Comment