Skip to main content

newslineexpres

Breaking News
Joe Rogan Podcasts You Must Listen
Home Education ???? ਵੀਰ ਹਕੀਕਤ ਰਾਏ ਸਕੂਲ ਵਿਖੇ ਜਨਰਲ ਬੈਡਨ ਪਾਵਲ ਦਾ ਜਨਮ ਦਿਵਸ ‘ਵਿਸ਼ਵ ਸੋਚ ਦਿਵਸ’ ਵਜੋਂ ਮਨਾਇਆ 

???? ਵੀਰ ਹਕੀਕਤ ਰਾਏ ਸਕੂਲ ਵਿਖੇ ਜਨਰਲ ਬੈਡਨ ਪਾਵਲ ਦਾ ਜਨਮ ਦਿਵਸ ‘ਵਿਸ਼ਵ ਸੋਚ ਦਿਵਸ’ ਵਜੋਂ ਮਨਾਇਆ 

by Newslineexpres@1

???? ਵੀਰ ਹਕੀਕਤ ਰਾਏ ਸਕੂਲ ਵਿਖੇ ਜਨਰਲ ਬੈਡਨ ਪਾਵਲ ਦਾ ਜਨਮ ਦਿਵਸ ‘ਵਿਸ਼ਵ ਸੋਚ ਦਿਵਸ’ ਵਜੋਂ ਮਨਾਇਆ 

ਪਟਿਆਲਾ, 22 ਫ਼ਰਵਰੀ – ਨਿਊਜ਼ਲਾਈਨ ਐਕਸਪ੍ਰੇਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਨਰਲ ਬੈਡਨ ਪਾਵਲ ਦੇ 168 ਵੇਂ ਜਨਮ ਦਿਹਾੜੇ ਮੌਕੇ ਅੰਤਰ ਸਕੂਲ ਪੇਪਰ ਰੀਡਿੰਗ ਮੁਕਾਬਲੇ ਜਨਰਲ ਬੈਡਨ ਪਾਵਲ, ਡਾਕਟਰ ਸੀ.ਵੀ ਰਮਨ , ਡਾਕਟਰ ਏ ਪੀ ਜੇ ਅਬਦੁਲ ਕਲਾਮ ਅਤੇ ਸਰ ਜੀਨ ਹੈਨਰੀ ਡਿਊਨਾ ਜਿਹੀਆਂ ਮਹਾਨ ਸ਼ਖਸ਼ੀਅਤਾਂ ਤੇ ਸਕੂਲ ਪ੍ਰਿੰਸੀਪਲ ਸਰਲਾ ਭੱਟਨਾਗਰ ਦੀ ਯੋਗ ਅਗਵਾਈ ਵਿੱਚ ਕਰਵਾਏ ਗਏ। ਇਹ ਮੁਕਾਬਲਾ ਜੂਨੀਅਰ ਤੇ ਸੀਨੀਅਰ ਦੋ ਵਰਗਾਂ ਵਿੱਚ ਕਰਵਾਇਆ ਗਿਆ। ਜੂਨੀਅਰ ਵਰਗ ਵਿੱਚ ਖੁਸ਼, ਡੇਲਿਜ਼ਾ,
ਤੇ ਦ੍ਰਿਸ਼ਟੀ ਨੇ ਭਾਗ ਲਿਆ। ਸੀਨੀਅਰ ਵਰਗ ਵਿੱਚ ਈਸ਼ਾ ਵਰਮਾ, ਵੰਸ਼ਿਕਾ ਦਿਉਰਾ ਤੇ ਪ੍ਰਸ਼ੰਸਾ ਨੇ ਭਾਗ ਲਿਆ। ਦੋਹਾਂ ਵਰਗਾਂ ਦੇ ਵਿਦਿਆਰਥੀਆਂ ਨੇ ਪਹਿਲੀ, ਦੂਜੀ ਪੁਜ਼ੀਸ਼ਨ ਹਾਸਿਲ ਕਰਕੇ ਓਵਰਆਲ ਟਰੋਫੀ ਆਪਣੇ ਨਾਂ ਕਰਕੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਰੌਸ਼ਨ ਕੀਤਾ।

ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਫਸਟ ਏਡ, ਸੇਫਟੀ ,ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਕਾਕਾ ਰਾਮ ਵਰਮਾ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਅਲਕਾ ਅਰੋੜਾ (ਸਮਾਜ ਸੇਵਿਕਾ), ਪ੍ਰੋਫੈਸਰ ਕੇ ਕੇ ਮੌਦਗਿਲ ਮੌਜੂਦ ਰਹੇ।

ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਮੁਕਾਬਲੇ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮਹਾਨ ਸ਼ਖਸ਼ੀਅਤਾਂ ਤੋਂ ਪ੍ਰੇਰਨਾ ਲੈ ਕੇ ਇੱਕ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਅਤੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Related Articles

Leave a Comment