newslineexpres

Home Chandigarh ???? ਚੰਡੀਗੜ੍ਹ ਯੂਨੀਵਰਸਿਟੀ ’ਚ ਖੇਡ ਮੁਕਾਬਲਿਆਂ ਦੌਰਾਨ ਰਿੰਗ ’ਚ ਖਿਡਾਰੀ ਨੂੰ ਆਇਆ ਹਾਰਟ ਅਟੈਕ, ਮੌਤ

???? ਚੰਡੀਗੜ੍ਹ ਯੂਨੀਵਰਸਿਟੀ ’ਚ ਖੇਡ ਮੁਕਾਬਲਿਆਂ ਦੌਰਾਨ ਰਿੰਗ ’ਚ ਖਿਡਾਰੀ ਨੂੰ ਆਇਆ ਹਾਰਟ ਅਟੈਕ, ਮੌਤ

by Newslineexpres@1

???? ਚੰਡੀਗੜ੍ਹ ਯੂਨੀਵਰਸਿਟੀ ’ਚ ਖੇਡ ਮੁਕਾਬਲਿਆਂ ਦੌਰਾਨ ਰਿੰਗ ’ਚ ਖਿਡਾਰੀ ਨੂੰ ਆਇਆ ਹਾਰਟ ਅਟੈਕ, ਮੌਤ 

ਐੱਸਏਐੱਸ ਨਗਰ, 25 ਫਰਵਰੀ : ਚੰਡੀਗੜ੍ਹ ਯੂਨੀਵਰਸਿਟੀ, ਘੜੂਆਂ ਵਿਖੇ ਇਕ ਰਾਸ਼ਟਰੀ ਸੰਸਥਾ ਵੱਲੋਂ ਆਯੋਜਿਤ ਆਲ-ਇੰਡੀਆ ਇੰਟਰ-ਯੂਨੀਵਰਸਿਟੀ ਵੁਸ਼ੂ ਚੈਂਪੀਅਨਸ਼ਿਪ ਦੌਰਾਨ ਰਾਜਸਥਾਨ ਦੇ ਰਹਿਣ ਵਾਲੇ ਇਕ ਵੁਸ਼ੂ ਖਿਡਾਰੀ ਦੀ ਮੌਤ ਹੋ ਗਈ। ਰਿੰਗ ’ਚ ਖੇਡਦੇ ਹੋਏ ਇਕ ਨੌਜਵਾਨ ਖਿਡਾਰੀ ਮੋਹਿਤ ਸ਼ਰਮਾ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ। ਮੋਹਿਤ ਰਾਜਸਥਾਨ ਯੂਨੀਵਰਸਿਟੀ ਦੀ ਟੀਮ ਤੋਂ ਖੇਡ ਰਹੇ ਸਨ। 85 ਕਿੱਲੋਗਰਾਮ ਵਰਗ ਦੇ ਮੁਕਾਬਲੇ ’ਚ ਮੋਹਿਤ ਦੂਜੇ ਖਿਡਾਰੀ ਨਾਲ ਮੁਕਾਬਲੇ ਲਈ ਰਿੰਗ ਵਿਚ ਉੱਤਰਿਆ ਸੀ। ਸ਼ੁਰੂਆਤੀ ਦੌਰੇ ’ਚ ਦੋਵੇਂ ਖਿਡਾਰੀਆਂ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਅਚਾਨਕ ਮੋਹਿਤ ਲੜਖੜਾ ਗਿਆ ਅਤੇ ਰਿੰਗ ’ਚ ਡਿੱਗ ਪਿਆ। ਇਸ ਦੌਰਾਨ ਰੈਫ਼ਰੀ ਅਤੇ ਹੋਰਨਾਂ ਨੇ ਰੋਹਿਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕੀਤਾ। ਡਾਕਟਰਾਂ ਦੀ ਮੁੱਢਲੀ ਜਾਂਚ ਅਨੁਸਾਰ ਮੋਹਿਤ ਦੀ ਮੌਤ ਦਾ ਕਾਰਨ ਹਾਰਟ ਅਟੈਕ ਸੀ। ਪੀੜਤ ਪਰਿਵਾਰ ਨੇ ਇਸ ਨੂੰ ਕੁਦਰਤੀ ਮੌਤ ਮੰਨਦੇ ਹੋਏ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਨਾਂਹ ਕਰ ਦਿਤੀ। ਇਸ ਤੋਂ ਬਾਅਦ ਪਰਿਵਾਰ ਦੇਹ ਲੈ ਕੇ ਵਾਪਸ ਰਾਜਸਥਾਨ ਚਲਾ ਗਿਆ।

Related Articles

Leave a Comment