ਪਟਿਆਲਾ ਵਿੱਚ ਡਾ. ਬੀ.ਆਰ.ਅੰਬੇਡਕਰ ਦੀ ਬਣੇਗੀ 51 ਫੁੱਟ ਉੱਚੀ ਪ੍ਰਤਿਮਾ
- ਅਜੀਤਪਾਲ ਸਿੰਘ ਕੋਹਲੀ ਨੇ ਪ੍ਰਤਿਮਾ ਲਈ 1 ਲੱਖ ਦਾ ਚੈੱਕ ਕੀਤਾ ਭੇਂਟ
ਪਟਿਆਲਾ, 1 ਮਾਰਚ: ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਪੁਰਾਣਾ ਬੱਸ ਅੱਡਾ ਨੇੜੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਉ ਅੰਬੇਡਕਰ ਦੀ 51 ਫੁੱਟ ਉੱਚੀ ਪ੍ਰਤਿਮਾ ਬਣੇਗੀ। ਇਸ ਸਬੰਧੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨੀਂਹ ਪੱਥਰ ਰੱਖਿਆ ਅਤੇ ਪ੍ਰਤਿਮਾ ਦੇ ਨਿਰਮਾਣ ਲਈ ਇੱਕ ਲੱਖ ਰੁਪਏ ਦਾ ਚੈੱਕ ਪ੍ਰਬੰਧਕਾਂ ਨੂੰ ਭੇਂਟ ਕੀਤਾ।
ਇਸ ਮੌਕੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ, ਨਗਰ ਨਿਗਮ ਮੇਅਰ ਕੁੰਦਨ ਗੋਗੀਆ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜਾ, ਸਾਬਕਾ ਸੀਨੀਅਰ ਡਿਪਟੀ ਮੇਅਰ ਕਬੀਰ ਦਾਸ, ਬੀਬਾ ਜੈ ਇੰਦਰ ਕੌਰ, ਸੋਨੂੰ ਸੰਗਰ, ਨਰੇਸ਼ ਕੁਮਾਰ ਬੌਬੀ, ਰਾਜੇਸ਼ ਘਾਰੂ, ਰਾਮ ਚੰਦਰ ਟਾਂਕ, ਜਤਿੰਦਰ ਕੁਮਾਰ ਪ੍ਰਿੰਸ, ਹੈਪੀ ਲੋਹਟ, ਪਵਨ ਧਾਰੀਵਾਲ, ਪ੍ਰੇਮ ਲਤਾ, ਵਿਜੈ ਸ਼ਾਹ, ਰਾਜੇਸ਼ ਕੁਮਾਰ, ਨੇਹਾ ਸੰਧੂ, ਸੋਨੀਆ ਦਾਸ, ਸਾਗਰ ਧਾਰੀਵਾਲ, ਜਗਮੋਹਨ ਸਿੰਘ, ਅਜੇ ਡਾਬੀ ਤੇ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ, ਸੈਂਟਰ ਵਾਲਮੀਕੀ ਸਭਾ ਅਤੇ ਵਾਲਮੀਕੀ ਧਰਮ ਸਭਾ ਦੇ ਵੱਡੀ ਗਿਣਤੀ ਅਹੁਦੇਦਾਰਮੌਜੂਦ ਸਨ।