???? ਐਨਸੀਸੀ ਏਅਰ ਵਿੰਗ ਦੇ ਸਿਖਲਾਈ ਕੈਂਪ ਦਾ ਉਦਘਾਟਨ
???? ਹਵਾਈ ਫੌਜ਼ ਦੇ 35 ਤਜ਼ੁਰਬੇਕਾਰ ਅਫਸਰਾਂ ਦੀ ਅਗਵਾਈ ਵਿੱਚ 600 ਕੈਡੇਟ ਲੈਣਗੇ ਭਾਗ
???? ਗਰੁੱਪ ਕੈਪਟਨ ਅਜੈ ਭਾਰਦਵਾਜ ਨੇ ਦਿੱਤਾ ਉਦਘਾਟਨੀ ਭਾਸ਼ਣ
ਪਟਿਆਲਾ, 2 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਐਨਸੀਸੀ ਏਅਰ ਵਿੰਗ ਨੰਬਰ 3 ਪੰਜ਼ਾਬ ਏਅਰ ਸਕੁਏਡਰਨ ਪਟਿਆਲਾ, ਐਨਸੀਸੀ ਗਰੁੱਪ ਹੈੱਡਕੁਆਰਟਰ ਪਟਿਆਲਾ ਦੀ ਅਗਵਾਈ ਹੇਠ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ, ਪੰਜਾਬ ਵਿਖੇ ਸਾਲਾਨਾ ਸਿਖਲਾਈ ਕੈਂਪ ਦਾ ਉਦਘਾਟਨ ਹੋਇਆ।
2 ਜੁਲਾਈ ਤੋਂ 11 ਜੁਲਾਈ 2025 ਤੱਕ ਨਿਰਧਾਰਤ ਇਸ ਕੈਂਪ ਵਿੱਚ 35 ਤਜ਼ੁਰਬੇਕਾਰ ਸਿਖਲਾਈ ਸਟਾਫ ਦੀ ਅਗਵਾਈ ਹੇਠ 600 ਕੈਡਿਟ ਬਹੁਤ ਉਤਸਾਹ ਨਾਲ ਭਾਗ ਲੈ ਰਹੇ ਹਨ।

ਇਸ 10-ਦਿਨਾਂ ਕੈਂਪ ਦੌਰਾਨ, ਕੈਡਿਟਾਂ ਨੂੰ ਫਸਟ-ਏਡ ਅਤੇ ਸੀਪੀਆਰ, ਬੁਨਿਆਦੀ ਫੌਜੀ ਹੁਨਰਾਂ ਦੀ ਸਿਖਲਾਈ ਦਿੱਤੀ ਜਾਵੇਗੀ, ਇਸਦੇ ਨਾਲ ਹੀ ਉਹ ਖੂਨਦਾਨ ਅਤੇ ਰੁੱਖ ਲਗਾਉਣ ਦੀਆਂ ਮੁਹਿੰਮਾਂ ਵਿੱਚ ਹਿੱਸਾ ਲੈਣ ਅਤੇ ਸਾਈਬਰ ਸੁਰੱਖਿਆ ਜਾਗਰੂਕਤਾ, ਪੋਕਸੋ ਐਕਟ, ਲੀਡਰਸ਼ਿਪ, ਸੰਚਾਰ ਹੁਨਰ ਅਤੇ ਸ਼ਖਸੀਅਤ ਵਿਕਾਸ ਦੇ ਸੈਸ਼ਨਾਂ ਵਿੱਚ ਵੀ ਸ਼ਾਮਲ ਹੋਣਗੇ।
ਕੈਂਪ ਕਮਾਂਡੈਂਟ ਗਰੁੱਪ ਕੈਪਟਨ ਅਜੈ ਭਾਰਦਵਾਜ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਅਨੁਸ਼ਾਸਨ, ਲੀਡਰਸ਼ਿਪ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਕੈਡਿਟਾਂ ਨੂੰ ਇਸ ਵਿਲੱਖਣ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ।
ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਦੀਆਂ ਵਿਸ਼ਵ ਪੱਧਰੀ ਸਹੂਲਤਾਂ ਦੇ ਨਾਲ ਇਹ ਕੈਂਪ ਕੈਡਿਟਾਂ ਨੂੰ ਮਹੱਤਵਪੂਰਨ ਜੀਵਨ ਹੁਨਰਾਂ ਨਾਲ ਲੈਸ ਕਰਨ ਦੇ ਨਾਲ ਨਾਲ, ਉਨ੍ਹਾਂ ਨੂੰ ਆਤਮਵਿਸ਼ਵਾਸੀ ਅਤੇ ਜ਼ਿੰਮੇਵਾਰ ਭਵਿੱਖ ਲੀਡਰਸ਼ਿਪ ਵਿੱਚ ਢਾਲਦਾ ਹੈ।
Newsline Express

