???? ਹਿੰਦੂ ਸੰਗਠਨਾਂ ਦੇ ਪ੍ਰਮੁੱਖ ਨੇਤਾਵਾਂ ਨਾਲ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਕੀਤੀ ਸ਼੍ਰੀ ਕਾਲੀ ਮਾਤਾ ਮੰਦਰ ਦਾ ਨਿਰੀਖਣ
???? ਮੰਦਰ ਦੇ ਸੁੰਦਰੀਕਰਨ, ਸਰੋਵਰ ਦੀ ਸਫਾਈ ਅਤੇ ਪ੍ਰਬੰਧਨ ਵਿਵਸਥਾ ਵਿੱਚ ਸੁਧਾਰ ਲਈ ਠੋਸ ਕਦਮ ਚੁੱਕਣ ਦਾ ਦਿੱਤਾ ਭਰੋਸਾ : ਪਵਨ ਗੁਪਤਾ
ਪਟਿਆਲਾ, 21 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਪਿਛਲੇ ਕੁਝ ਸਮੇਂ ਤੋਂ ਪਟਿਆਲਾ ਸਥਿਤ ਸ਼੍ਰੀ ਕਾਲੀ ਮਾਤਾ ਮੰਦਰ ਦੀ ਪ੍ਰਬੰਧਨ ਵਿਵਸਥਾ, ਇਮਾਰਤ ਦੀ ਦੁਰਦਸ਼ਾ, ਫਰਸ਼ ਦੀ ਖਰਾਬ ਹਾਲਤ ਅਤੇ ਮੰਦਰ ਪਰਿਸਰ ਵਿੱਚ ਸਥਿਤ ਪ੍ਰਾਚੀਨ ਸਰੋਵਰ ਦੀ ਬਦਹਾਲੀ ਨੂੰ ਲੈ ਕੇ ਸਥਾਨਕ ਹਿੰਦੂ ਸੰਗਠਨਾਂ ਨੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਇਸ ਸੰਬੰਧੀ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਗੁਪਤਾ ਨੇ ਦੱਸਿਆ ਕਿ ਇਤਿਹਾਸ ਤੇ ਪਵਿੱਤਰ ਮੰਦਰ ਦੇ ਚਾਰੇ ਪਾਸੇ ਰੇਹੜੀ-ਪਟਰੀ ਲਗਾ ਕੇ ਇਸ ਦੀ ਸੁੰਦਰਤਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਮੰਦਰ ਦੇ ਪਿਛਲੇ ਹਿੱਸੇ ਵਿੱਚ ਮਾਤਾ ਦੀ ਫੋਟੋ, ਚੁੰਨੀ ਅਤੇ ਸਿੰਗਾਰ ਦੀਆਂ ਵਸਤੂਆਂ ਨੂੰ ਬੇਅਦਬੀ ਨਾਲ ਸੁੱਟਿਆ ਹੋਇਆ ਦੇਖ ਕੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।
ਇਸ ਸੰਬੰਧ ਵਿੱਚ ਹਿੰਦੂ ਸੰਗਠਨਾਂ ਦੇ ਪ੍ਰਮੁੱਖ ਨੇਤਾਵਾਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਪੂਰੇ ਸ਼੍ਰੀ ਕਾਲੀ ਮਾਤਾ ਮੰਦਰ ਦਾ ਨਿਰੀਖਣ ਕੀਤਾ ਅਤੇ ਹਿੰਦੂ ਸੰਗਠਨਾਂ ਦੁਆਰਾ ਦੱਸੇ ਗਏ ਮਰੰਮਤ ਅਤੇ ਮੰਦਰ ਦੀ ਵਿਵਸਥਾ ਨੂੰ ਸਹੀ ਕਰਨ ਦਾ ਫੈਸਲਾ ਕੀਤਾ ਗਿਆ। ਮੰਦਰ ਦੇ ਸੁੰਦਰੀਕਰਨ, ਸਰੋਵਰ ਦੀ ਸਫਾਈ, ਅਤੇ ਪ੍ਰਬੰਧਨ ਵਿਵਸਥਾ ਵਿੱਚ ਸੁਧਾਰ ਲਈ ਠੋਸ ਕਦਮ ਚੁੱਕਣ ਦਾ ਭਰੋਸਾ ਦਿੱਤਾ ਗਿਆ।
ਇਸ ਦੇ ਨਤੀਜੇ ਵਜੋਂ, ਹਿੰਦੂ ਸੰਗਠਨਾਂ ਨੇ 22 ਮਾਰਚ ਨੂੰ ਹੋਣ ਵਾਲੇ ਧਰਨੇ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਗੁਪਤਾ ਅਤੇ ਪ੍ਰਸਿੱਧ ਹਿੰਦੂ ਨੇਤਾ ਐਡਵੋਕੇਟ ਸ਼੍ਰੀ ਦੇਵਿੰਦਰ ਰਾਜਪੂਤ ਨੇ ਮੰਦਿਰ ਪਰਿਸਰ ਵਿਚ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਪਟਿਆਲਾ ਦੇ ਨਾਲ ਗੱਲਬਾਤ ਕੀਤੀ। ਇਸ ਮੌਕੇ
ਸ਼੍ਰੀ ਵਿਸ਼ਨੂੰ ਚੰਦ ਵਾਸੀ, ਉਪ ਪ੍ਰਧਾਨ ਸਟੇਟ ਬੈਂਕ ਆਫ਼ ਇੰਡੀਆ ਸੰਗਠਨ, ਸ਼੍ਰੀ ਸਵਤੰਤਰ ਰਾਜ ਪਾਸੀ, ਪ੍ਰਧਾਨ ਸ਼ਿਵ ਸ਼ਕਤੀ ਲੰਗਰ ਕਮੇਟੀ ਪਟਿਆਲਾ, ਐਡਵੋਕੇਟ ਪੰਕਜ ਗੌੜ, ਪੰਜਾਬ ਪ੍ਰਧਾਨ ਹਿੰਦੁਸਤਾਨ ਅਧਿਵਕਤਾ ਲੀਗਲ ਸੈਨਾ, ਸ਼੍ਰੀ ਅਜੈ ਸੇਠ, ਪਬਲਿਕ ਵੈਲਫੇਅਰ ਸੋਸਾਇਟੀ, ਸ਼੍ਰੀ ਕ੍ਰਿਸ਼ਨ ਕੁਮਾਰ ਗਾਬਾ, ਪੰਜਾਬ ਪ੍ਰਧਾਨ ਹਿੰਦੁਸਤਾਨ ਵਪਾਰ ਸੈਨਾ, ਸ਼੍ਰੀ ਪਵਨ ਗੋਇਲ, ਪ੍ਰਧਾਨ ਅਗਰਵਾਲ ਸਭਾ, ਸ਼੍ਰੀ ਵਿਨੀਤ ਸਹਿਗਲ, ਭਾਜਪਾ ਨੇਤਾ, ਸ਼੍ਰੀ ਸਾਹਿਲ ਗੋਇਲ, ਭਾਜਪਾ ਨੇਤਾ, ਸ਼੍ਰੀ ਹੇਮਰਾਜ ਗੋਇਲ, ਰਾਸ਼ਟਰੀ ਸਲਾਹਕਾਰ ਸ਼ਿਵਸੈਨਾ ਹਿੰਦੁਸਤਾਨ, ਸ਼੍ਰੀਮਤੀ ਸਵਰਾਜ ਘੁੰਮਣ ਭਾਟੀਆ, ਪ੍ਰਧਾਨ ਉੱਤਰੀ ਭਾਰਤ ਹਿੰਦੁਸਤਾਨ ਮਹਿਲਾ ਸੈਨਾ, ਸ਼੍ਰੀਮਤੀ ਨੀਲਮ ਸ਼ਰਮਾ, ਜ਼ਿਲ੍ਹਾ ਪ੍ਰਧਾਨ ਮਹਿਲਾ ਸੇਵਾ ਦਲ ਪਟਿਆਲਾ, ਸ਼੍ਰੀਮਤੀ ਮਾਰਗੋਟ ਡਿਸੂਜ਼ਾ, ਮਹਿਲਾ ਨੇਤਾ, ਸ਼੍ਰੀ ਰਾਜੇਸ਼ ਕੌਸ਼ਿਕ, ਪ੍ਰਧਾਨ ਉੱਤਰੀ ਭਾਰਤ ਸ਼ਿਵਸੈਨਾ ਹਿੰਦੁਸਤਾਨ, ਸ਼੍ਰੀ ਰਵਿੰਦਰ ਸਿੰਗਲ, ਚੇਅਰਮੈਨ ਪੰਜਾਬ, ਸ਼੍ਰੀ ਅਮਰਜੀਤ ਬੰਟੀ, ਪੰਜਾਬ ਚੇਅਰਮੈਨ ਯੁਵਾ ਸੈਨਾ, ਸ਼੍ਰੀ ਹਿਤੇਸ਼ ਰਿੰਕੂ, ਪੰਜਾਬ ਪ੍ਰਧਾਨ ਹਿੰਦੁਸਤਾਨ ਆਈਟੀ ਸੈਨਾ, ਡਾ. ਵਿਨੋਦ, ਪੰਜਾਬ ਉਪ ਪ੍ਰਧਾਨ ਸ਼ਿਵਸੈਨਾ ਪੰਜਾਬ, ਸ਼੍ਰੀ ਵਿਸ਼ਾਲ ਕੁਮਾਰ, ਜ਼ਿਲ੍ਹਾ ਚੇਅਰਮੈਨ ਸ਼ਿਵਸੈਨਾ ਪੰਜਾਬ, ਸ਼੍ਰੀ ਰਮਨਦੀਪ ਹੈਪੀ, ਜ਼ਿਲ੍ਹਾ ਪ੍ਰਧਾਨ ਸ਼ਿਵਸੈਨਾ ਸ਼ਿੰਦੇ ਗਰੁੱਪ ਪਟਿਆਲਾ, ਪੰਡਿਤ ਬਦਰੀ ਪ੍ਰਸਾਦ, ਪ੍ਰਦੇਸ਼ ਮਹਾਸਚਿਵ ਸ਼੍ਰੀ ਰਾਮ ਹਨੂਮਾਨ ਸੇਵਾ ਦਲ, ਸ਼੍ਰੀ ਪਵਨ ਸੜਾਨਾ, ਸ਼੍ਰੀ ਅਨੂਪ ਸ਼ਰਮਾ, ਵਰਿਸ਼ਠ ਨੇਤਾ ਹਿੰਦੂ ਯੁਵਾ ਵਾਹਿਨੀ ਪੰਜਾਬ, ਸ਼੍ਰੀ ਲਲਿਤ ਖੰਨਾ, ਸ਼੍ਰੀ ਰਾਮ ਹਨੂਮਾਨ ਸੇਵਾ ਦਲ, ਸ਼੍ਰੀ ਮੁਕੇਸ਼ ਕੁਮਾਰ, ਮੰਦਿਰ ਸ਼੍ਰੀ ਕੇਦਾਰਨਾਥ ਕਮੇਟੀ, ਸ਼੍ਰੀ ਅਜੀਤ ਸ਼ਰਮਾ, ਮੁੱਖ ਸੇਵਾਦਾਰ ਸ਼੍ਰੀ ਚੰਡੀ ਸੇਵਾ ਦਲ, ਸ਼੍ਰੀ ਆਰੀਆਨ ਯਾਦਵ, ਭੂਤਪੂਰਵ ਜ਼ਿਲ੍ਹਾ ਉਪ ਪ੍ਰਧਾਨ ਸ਼ਿਵਸੈਨਾ ਹਿੰਦੁਸਤਾਨ ਪਟਿਆਲਾ, ਸ਼੍ਰੀ ਰਾਜਵੀਰ ਸ਼ਰਮਾ, ਸ਼ਿਵ ਮੰਦਿਰ ਲਹਲ ਕਾਲੋਨੀ, ਸ਼੍ਰੀ ਰਵੀ ਸਹਿਲ, ਨਗਰ ਪ੍ਰਧਾਨ ਸ਼ਿਵਸੈਨਾ ਹਿੰਦੁਸਤਾਨ ਪਟਿਆਲਾ, ਸ਼੍ਰੀ ਸੋਨਮ ਰਾਜ ਬੰਸਲ, ਰਾਸ਼ਟਰੀ ਉਪ ਪ੍ਰਧਾਨ ਭਗਵਤ ਗੀਤਾ ਇੰਟਰਨੈਸ਼ਨਲ ਬੁੱਕ, ਸ਼੍ਰੀ ਕਪਿਲ, ਅਕਾਉਂਟੈਂਟ, ਪੰਡਿਤ ਸ਼ਿਵਰਾਜ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸ਼੍ਰੀ ਬ੍ਰਾਹਮਣ ਸਭਾ ਪਟਿਆਲਾ, ਸ਼੍ਰੀ ਗੁਰਵਿੰਦਰ ਜੱਗੀ, ਮੁਕੇਸ਼ ਕੁਮਾਰ, ਸ਼੍ਰੀ ਕੇਦਾਰ ਨਾਥ ਮੰਦਿਰ ਕਮੇਟੀ, ਅਨੂਪ ਸ਼ਰਮਾ, ਹਿੰਦੂ ਯੁਵਾ ਵਾਹਿਨੀ, ਵਿਸ਼ਾਲ, ਸ਼ਿਵ ਸੈਨਾ ਪੰਜਾਬ ਘਨੌਲੀ ਗਰੁੱਪ, ਰਮਨ ਦੀਪ ਹੈਪੀ, ਸ਼ਿਵ ਸੈਨਾ ਸ਼ਿੰਦੇ ਗਰੁੱਪ, ਰਿਸ਼ਾ ਸ਼ਰਮਾ, ਪ੍ਰਾਚੀਨ ਸ਼ਨੀ ਮੰਦਿਰ, ਅਕਸ਼ੈ ਕੁਮਾਰ ਬੋਬੀ, ਸੰਟੀ ਗਿੱਲ, ਹੇਰੀ, ਅਰੁਣ ਸਹੋਤਾ, ਸ਼ਿਬੂ ਗਿੱਲ, ਬਾਲਮੀਕਿ ਧਰਮ ਸਮਾਜ, ਕ੍ਰਿਸ਼ਨ ਕੁਮਾਰ, ਰਵਿਦਾਸ ਸਭਾ, ਸ਼ਮਿੰਦਰ ਸ਼ਮੀ, ਸ਼ਿਵ ਮੰਦਿਰ ਲਹਲ ਕਲੋਨੀ, ਸਰਵਜੀਤ ਗਿਰੀ, ਬਾਬਾ ਬਾਲਕ ਨਾਥ ਡੇਰਾ, ਸੋਨੂ ਬਾਬਾ ਜੀ, ਪ੍ਰੀਤ ਮਾਤਾ ਜੀ, ਸੌਰਵ ਸਿੰਗਲਾ, ਅਮਨ ਰੁੜਕੀ, ਸ਼੍ਰੀ ਵਿਨੀਤ ਸਹਿਗਲ, ਵਰਿਸ਼ਠ ਭਾਜਪਾ ਨੇਤਾ, ਸ਼੍ਰੀ ਸਾਹਿਲ ਗੋਇਲ, ਭਾਜਪਾ ਨੇਤਾ, ਪ੍ਰਦੀਪ ਗੁਪਤਾ, ਭਗਵਾਨ ਦਾਸ ਗੁਪਤਾ, ਸੈਂਟੀ ਜਖਮੀ, ਟੋਨੀ ਪ੍ਰਧਾਨ ਸ਼ਿਵ ਮੰਦਿਰ ਕਮੇਟੀ ਨਾਭਾ ਗੇਟ, ਸ਼੍ਰੀ ਹੰਸਰਾਜ ਗੁਪਤਾ, ਸ਼੍ਰੀ ਪਵਨ ਗੁਪਤਾ, ਸ਼੍ਰੀ ਈਸ਼ਵਰ ਚੰਦਰ ਸ਼ਰਮਾ, ਸ਼੍ਰੀ ਭੂਪਿੰਦਰ ਦਾਦਾ, ਸ਼੍ਰੀ ਅਜੈ ਸ਼ਰਮਾ, ਸ਼੍ਰੀ ਸ਼੍ਰਵਣ ਕੁਮਾਰ, ਸ਼੍ਰੀ ਬੰਟੀ ਬਡੂੰਗਰ ਆਦਿ ਨੇਤਾ ਤੇ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀ ਵੀ ਮੌਜੂਦ ਰਹੇ।
Newsline Express

