Skip to main content

newslineexpres

Joe Rogan Podcasts You Must Listen
Home Information ???? ਕੋਰਟ ਦੀ ਚੌਥੀ ਮੰਜ਼ਿਲ ਤੋਂ ਵਕੀਲ ਨੇ ਮਾਰੀ ਛਾਲ, ਮੌਤ

???? ਕੋਰਟ ਦੀ ਚੌਥੀ ਮੰਜ਼ਿਲ ਤੋਂ ਵਕੀਲ ਨੇ ਮਾਰੀ ਛਾਲ, ਮੌਤ

by Newslineexpres@1

???? ਕੋਰਟ ਦੀ ਚੌਥੀ ਮੰਜ਼ਿਲ ਤੋਂ ਵਕੀਲ ਨੇ ਮਾਰੀ ਛਾਲ, ਮੌਤ

ਫਰੀਦਾਬਾਦ, 2 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਸੈਕਟਰ-12 ਸਥਿਤ ਕੋਰਟ ਕੰਪਲੈਕਸ ‘ਚ ਇਕ ਵਕੀਲ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸਾਥੀ ਵਕੀਲਾਂ ਨੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਮਾਛਗਰ ਪਿੰਡ ਦੇ 56 ਸਾਲਾ ਜੇ.ਪੀ.ਧਨਖੜ ਵਜੋਂ ਹੋਈ ਹੈ। ਧਨਖੜ ਪਿਛਲੇ ਕਈ ਸਾਲਾਂ ਤੋਂ ਸੈਕਟਰ-12 ਦੀ ਅਦਾਲਤ ਵਿੱਚ ਪ੍ਰੈਕਟਿਸ ਕਰ ਰਿਹਾ ਸੀ। ਵਕੀਲ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਡਿੱਗਣ ਕਾਰਨ ਉਸ ਦੀ ਗਰਦਨ ‘ਤੇ ਗੰਭੀਰ ਸੱਟ ਲੱਗੀ। ਉਸ ਦੇ ਨੱਕ ਅਤੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ। ਸਾਥੀ ਵਕੀਲਾਂ ਨੇ ਉਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ।

Related Articles

Leave a Comment