newslineexpres

Home Hindu ???? ਪੰਜਾਬ ਦੇ ਸੀਨੀਅਰ ਹਿੰਦੂ ਨੇਤਾ ਵਿਜੇ ਸਿੰਘ ਭਾਰਦਵਾਜ ਦਾ ਦੇਹਾਂਤ ; ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਲਈ ਵੱਡਾ ਘਾਟਾ : ਵਿਜੈ ਕਪੂਰ

???? ਪੰਜਾਬ ਦੇ ਸੀਨੀਅਰ ਹਿੰਦੂ ਨੇਤਾ ਵਿਜੇ ਸਿੰਘ ਭਾਰਦਵਾਜ ਦਾ ਦੇਹਾਂਤ ; ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਲਈ ਵੱਡਾ ਘਾਟਾ : ਵਿਜੈ ਕਪੂਰ

by Newslineexpres@1

???? ਪੰਜਾਬ ਦੇ ਸੀਨੀਅਰ ਹਿੰਦੂ ਨੇਤਾ ਵਿਜੇ ਸਿੰਘ ਭਾਰਦਵਾਜ ਦਾ ਦੇਹਾਂਤ

???? ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਲਈ ਵੱਡਾ ਘਾਟਾ : ਵਿਜੈ ਕਪੂਰ

   ਪਟਿਆਲਾ, 5 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ –   ਹਿੰਦੂ ਸਮਾਜ ਲਈ ਬਹੁਤ ਹੀ ਦੁੱਖਦਾਈ ਖ਼ਬਰ ਆਈ ਹੈ। ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਪ੍ਰਧਾਨ ਵਿਜੇ ਸਿੰਘ ਭਾਰਦਵਾਜ ਜੀ ਦਾ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਨਾਲ ਪੂਰੇ ਹਿੰਦੂ ਸਮਾਜ ਵਿੱਚ ਸ਼ੋਕ ਦੀ ਲਹਿਰ ਹੈ। ਸ੍ਰੀ ਭਾਰਦਵਾਜ ਇੱਕ ਸਮਰਪਿਤ ਰਾਸ਼ਟਰਵਾਦੀ ਅਤੇ ਤੇਜ਼ ਤਰਾਰ ਹਿੰਦੂਤਵ ਸਮਰਪਤ ਨੇਤਾ ਸਨ, ਜਿਨ੍ਹਾਂ ਹਮੇਸ਼ਾ ਹਿੰਦੂ ਧਰਮ, ਸਭਿਆਚਾਰ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਰੱਖਿਆ ਲਈ ਨਿਸ਼ਕਾਮ ਸੇਵਾ ਅਤੇ ਸੰਘਰਸ਼ ਕੀਤਾ।
ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਸ੍ਰੀ ਭਾਰਦਵਾਜ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟਾਉਂਦੇ ਹੋਏ ਕਿਹਾ “ਵਿਜੇ ਸਿੰਘ ਭਾਰਦਵਾਜ ਜੀ ਦਾ ਇਸ ਸੰਸਾਰ ਤੋਂ ਜਾਣਾ ਨਾ ਸਿਰਫ ਹਿੰਦੂ ਸਮਾਜ ਲਈ, ਸਗੋਂ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਲਈ ਵੀ ਇੱਕ ਅਪੂਰਣ ਘਾਟਾ ਹੈ ਅਤੇ ਇਹ ਖ਼ਾਲੀਪਨ ਕਦੇ ਨਹੀਂ ਭਰਿਆ ਜਾ ਸਕਦਾ। ਉਨ੍ਹਾਂ ਨੇ ਨਿਸ਼ਕਾਮ ਹੋ ਕੇ ਹਿੰਦੂ ਧਰਮ ਲਈ ਕੰਮ ਕੀਤਾ ਹੈ।”

ਜ਼ਿਕਰਯੋਗ ਹੈ ਕਿ ਸ੍ਰੀ ਭਾਰਦਵਾਜ ਜੀ ਦੇ ਆਖ਼ਰੀ ਦਰਸ਼ਨ ਲਈ ਉਨ੍ਹਾਂ ਦਾ ਪਾਰਥਿਵ ਸ਼ਰੀਰ 7 ਅਪਰੈਲ, ਦਿਨ (ਸੋਮਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਉਨ੍ਹਾਂ ਦੇ ਨਿਵਾਸ ਮਕਾਨ ਨੰਬਰ 1508, ਸੈਕਟਰ 127, ਗਿਲਕੋ ਵੈਲੀ, ਖਰੜ ’ਚ ਰਖਿਆ ਜਾਵੇਗਾ ਜਿਸ ਤੋਂ ਬਾਅਦ ਦੁਪਹਿਰ 1 ਵਜੇ ਸ਼ਮਸ਼ਾਨ ਘਾਟ, ਫੇਜ਼ 7, ਉਦਯੋਗਿਕ ਖੇਤਰ, ਸੈਕਟਰ 73, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ। ਦੱਸ ਦਈਏ ਕਿ ਸ਼੍ਰੀ ਵਿਜੇ ਭਾਰਦਵਾਜ ਦਾ ਇਕ ਬੇਟਾ ਵਿਦੇਸ਼ ਵਿੱਚ ਹੈ ਜਿਸ ਕਾਰਨ ਉਸਦੇ ਆਉਣ ਤੋਂ ਬਾਅਦ ਹੀ ਸ਼੍ਰੀ ਭਾਰਦਵਾਜ ਦੀ ਮ੍ਰਿਤਕ ਦੇਹ ਦਾ ਸਸਕਾਰ 7 ਅਪ੍ਰੈਲ ਨੂੰ ਕੀਤਾ ਜਾਵੇਗਾ।

ਇਸ ਦੁਖਦਾਈ ਘੜੀ ਵਿੱਚ ਸਮੂਹ ਹਿੰਦੂ ਸੰਗਠਨ ਅਤੇ ਉਨ੍ਹਾਂ ਦੇ ਵਰਕਰ ਪਰਿਵਾਰ ਨਾਲ ਖੜੇ ਹਨ।
ਸ੍ਰੀ ਵਿਜੇ ਸਿੰਘ ਭਾਰਦਵਾਜ ਆਪਣੇ ਪਿੱਛੇ ਆਪਣੀ ਧਰਮ ਪਤਨੀ ਵੀਟਾ ਭਾਰਦਵਾਜ ਅਤੇ ਤਿੰਨ ਪੁੱਤਰ ਸਮਸ਼ੇਰ, ਅਰਜੁਨ ਅਤੇ ਰਾਣਾ ਨੂੰ ਛੱਡ ਗਏ ਹਨ।
ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਵਿਜੈ ਕਪੂਰ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਅਤੇ ਸੰਘਰਸ਼ ਸਾਰਿਆਂ ਲਈ ਹਮੇਸ਼ਾ ਪ੍ਰੇਰਣਾਦਾਇਕ ਰਹੇਗਾ।
Newsline Express

Related Articles

Leave a Comment