Skip to main content

newslineexpres

Breaking News
Joe Rogan Podcasts You Must Listen
Home Hindu ???? ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਸੁੰਦਰੀਕਰਨ ਲਈ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨਾਲ ਮੁਲਾਕਾਤ

???? ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਸੁੰਦਰੀਕਰਨ ਲਈ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨਾਲ ਮੁਲਾਕਾਤ

by Newslineexpres@1

???? ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਸੁੰਦਰੀਕਰਨ ਲਈ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨਾਲ ਮੁਲਾਕਾਤ

???? ਪਟਿਆਲਾ ਪ੍ਰਸ਼ਾਸਨ ਨੇ ਪ੍ਰਸਿੱਧ ਤੇ ਇਤਿਹਾਸਕ ਮੰਦਰ ਦੇ ਵਿਕਾਸ ਤੇ ਸ਼ਰਧਾਲੂਆਂ ਦੀ ਸੁਵਿਧਾ ਦਾ ਦਿੱਤਾ ਭਰੋਸਾ : ਪਵਨ ਗੁਪਤਾ

???? ਪੁਜਾਰੀਆਂ ਦੀ ਪੈਨਸ਼ਨ ਦਾ ਮੁੱਦਾ ਜਾਵੇਗਾ ਪੰਜਾਬ ਸਰਕਾਰ ਕੋਲ : ਡਿਪਟੀ ਕਮਿਸ਼ਨਰ

      ਪਟਿਆਲਾ, 5 ਅਪ੍ਰੈਲ – ਰਾਕੇਸ਼ ਸ਼ਰਮਾ / ਨਿਊਜ਼ਲਾਈਨ ਐਕਸਪ੍ਰੈਸ –   ਪਟਿਆਲਾ ਦੇ ਪ੍ਰਸਿੱਧ ਤੇ ਇਤਿਹਾਸਕ ਮੰਦਰ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਪਿਛਲੇ ਸਮੇਂ ਵਿੱਚ ਸਮੂਹ ਹਿੰਦੂ ਸੰਗਠਨਾਂ ਦੇ ਨੇਤਾਵਾਂ ਵੱਲੋਂ ਮੰਦਰ ਦੇ ਵਿਕਾਸ, ਸੁੰਦਰੀਕਰਨ ਅਤੇ ਲਈ ਸ਼ਰਧਾਲੂਆਂ ਦੀ ਸੁਵਿਧਾ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾਂਦੇ ਰਹੇ ਹਨ। ਮਾਤਾ ਸ਼੍ਰੀ ਕਾਲੀ ਮਾਤਾ ਮੰਦਰ ਅੰਦਰ ਬਾਹਰ ਸਫ਼ਾਈ ਲਈ, ਸੁੰਦਰੀਕਰਨ ਲਈ, ਸਰੋਵਰ ਨੂੰ ਸਾਫ਼ ਪਾਣੀ ਨਾਲ ਚਾਲੂ ਕਰਨ ਲਈ, ਮੰਦਰ ਦੇ ਫਰਸ਼, ਗੁੰਬਦ ਅਤੇ ਸੀਵਰੇਜ ਦੀ ਹਾਲਤ ਨੂੰ ਸੁਧਾਰਨ, ਮੰਦਰ ਦੇ ਪਿਛਲੇ ਗੇਟ ਨੂੰ ਸ਼ਰਧਾਲੂਆਂ ਲਈ ਖੋਲ੍ਹਣ ਸਬੰਧੀ, ਮੰਦਰ ਦੇ ਚਾਰੇ ਪਾਸੇ ਸੁੰਦਰ ਕੋਰੀਡੋਰ ਬਣਾਉਣ ਲਈ ਜ਼ਰੂਰੀ ਕਾਰਵਾਈ ਕਰਦੇ ਹੋਏ, ਪ੍ਰਸਾਦ ਦੀਆਂ ਦੁਕਾਨਾਂ ਤੋਂ ਇਲਾਵਾ ਹੋਰ ਸਾਰੀਆਂ ਰੁਕਾਵਟਾਂ ਹਟਾਉਣ ਸਬੰਧੀ, ਪ੍ਰਸਾਦ ਦੀ ਕੁਆਲਟੀ ਸੁਧਾਰਨ ਸਬੰਧੀ, ਚੁੰਨੀ, ਸ਼ਰਾਬ ਅਤੇ ਨਾਰੀਅਲ ਦੇ ਠੇਕੇ ਸਬੰਧੀ ਜ਼ਰੂਰੀ ਸੁਧਾਰ ਕਰਨ, ਸ਼ਰਧਾਲੂਆਂ ਲਈ ਗਰਮੀ ਵਿੱਚ ਠੰਡਾ ਪੀਣ ਵਾਲਾ ਪਾਣੀ ਦੀ ਵਿਵਸਥਾ ਕਰਨ ਅਤੇ ਨਵੀਆਂ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਲਗਾਉਣ ਸਬੰਧੀ, ਅੰਗਰੇਜ਼ੀ ਬਾਥਰੂਮਾਂ ਦੀ ਗਿਣਤੀ ਵਧਾਉਣ ਸਬੰਧੀ, ਧਰਮਸ਼ਾਲਾ ਅਤੇ ਗਠੜੀ ਘਰ ਨੂੰ ਚਾਲੂ ਕਰਨ ਅਤੇ ਮੰਦਰ ਦੇ ਦੋ ਸੁੰਦਰ ਗੇਟ ਇੱਕ ਮਾਲ ਰੋਡ ਵੱਲ ਅਤੇ ਦੂਜਾ ਮੰਦਰ ਦੇ ਪਿਛਲੇ ਪਾਸੇ ਬਣਾਉਣ ਅਤੇ ਹੋਰਾਂ ਕੰਮ ਲਈ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਡੀ.ਸੀ. ਪਟਿਆਲਾ ਅਤੇ ਐਸ.ਐਸ.ਪੀ. ਪਟਿਆਲਾ ਨਾਲ ਹਿੰਦੂ ਸੰਗਠਨਾਂ ਦੇ ਨੇਤਾਵਾਂ ਦੀ ਮੌਜੂਦਗੀ ਵਿੱਚ ਵਿਚਾਰ ਕੀਤਾ ਗਿਆ ਸੀ।
ਇਹਨਾਂ ਸਾਰੇ ਪ੍ਰਬੰਧਾਂ ਸੰਬਧੀ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਜ਼ਿਲ੍ਹਾ ਪੁਲਿਸ ਪ੍ਰਸਾਸਨ ਦਾ ਧਿਆਨ ਦੋਬਾਰਾ ਖਿੱਚਣ ਲਈ, ਹਿੰਦੂ ਸੰਗਠਨਾਂ ਦੇ ਪ੍ਰਮੁੱਖ ਨੇਤਾਵਾਂ ਦੇ ਆਧਾਰ ‘ਤੇ ਇੱਕ ਛੋਟਾ ਪ੍ਰਤੀਨਿਧੀ ਮੰਡਲ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਗੁਪਤਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤਿ ਯਾਦਵ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਮਿਲਿਆ। ਇਸ ਦੌਰਾਨ ਪ੍ਰਸਿੱਧ ਮੰਦਰ ਸ਼੍ਰੀ ਕਾਲੀ ਮਾਤਾ ਮੰਦਰ ਦੇ ਸੁੰਦਰੀਕਰਨ ਤੇ ਹੋਰ ਮੁੱਦਿਆਂ ‘ਤੇ ਵਿਸਤਾਰ ਨਾਲ ਚਰਚਾ ਹੋਈ, ਜਿਨ੍ਹਾਂ ‘ਤੇ ਸਹਿਮਤੀ ਪ੍ਰਗਟਾਉਂਦੇ ਹੋਏ ਡਿਪਟੀ ਕਮਿਸ਼ਨਰ ਨੇ ਇਹ ਯਕੀਨ ਦਿਵਾਇਆ ਕਿ ਇੱਕ ਵਿਆਪਕ ਕਾਰਜ ਨੀਤੀ ਬਣਾ ਕੇ ਸਾਰੇ ਪ੍ਰਕਾਰ ਦੇ ਸੁਧਾਰ ਅਤੇ ਨਵ-ਨਿਰਮਾਣ ਕੀਤੇ ਜਾਣਗੇ ਤਾਂ ਜੋ ਮੰਦਰ ਦੀ ਸ਼ਾਨ ਅਤੇ ਸੁੰਦਰਤਾ ਹੋਰ ਵਧ ਸਕੇ, ਮੰਦਰ ਦਾ ਮਾਹੌਲ ਭਗਤੀ-ਭਾਵਨਾ ਨਾਲ ਭਰਪੂਰ, ਸ਼ਾਂਤ ਅਤੇ ਸਾਫ਼-ਸੁਥਰਾ ਹੋ ਸਕੇ, ਤਾਂ ਜੋ ਸ਼ਰਧਾਲੂਆਂ ਨੂੰ ਚੰਗਾ ਮਹਿਸੂਸ ਹੋਵੇ।
ਪ੍ਰਸ਼ਾਸਨ ਨਾਲ ਪਵਨ ਗੁਪਤਾ ਨੇ ਸ੍ਰੀ ਕਾਲੀ ਦੇਵੀ ਮੰਦਰ ਵਿੱਚ ਕਾਰਜ ਕਰ ਰਹੇ ਪੰਡਿਤ-ਪੁਜਾਰੀਆਂ ਦੇ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਲਈ ਸਰਕਾਰ ਵੱਲੋਂ ਜ਼ਰੂਰੀ ਪੈਨਸ਼ਨ ਯੋਜਨਾ ਨੂੰ ਮਨਜ਼ੂਰ ਕਰਨ ਦੀ ਮੰਗ ਕੀਤੀ ਤਾਂ ਇਸ ‘ਤੇ ਡੀ.ਸੀ. ਪਟਿਆਲਾ ਨੇ ਯਕੀਨ ਦਿਵਾਇਆ ਕਿ ਇਸ ਮਾਮਲੇ ਨੂੰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਇਸ ਵਿਸ਼ੇ ‘ਤੇ ਸਰਕਾਰ ਕੋਈ ਢੁਕਵਾਂ ਫੈਸਲਾ ਕਰ ਸਕੇ।
ਉਪਰੋਕਤ ਤੋਂ ਅਲਾਵਾ ਡਿਪਟੀ ਕਮਿਸ਼ਨਰ ਪਟਿਆਲਾ ਨੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਮੰਦਰ ਦੇ ਸ਼ਰਧਾਲੂਆਂ ਦੀ ਸੁਵਿਧਾ ਅਤੇ ਮੰਦਰ ਦੇ ਸੁੰਦਰੀਕਰਨ ਲਈ ਹਰ ਪ੍ਰਕਾਰ ਦੇ ਜ਼ਰੂਰੀ ਕਦਮ ਚੁੱਕੇ ਜਾਣਗੇ।
ਪਵਨ ਗੁਪਤਾ ਨੇ ਅੱਜ ਸਮਾਜ ਨੂੰ ਹਰ ਪ੍ਰਕਾਰ ਦੇ ਮਤਭੇਦ ਭੁੱਲ ਕੇ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਮਾਜ ਸੇਵਕ ਸਿੰਘ ਸਵਤੰਤਰ ਰਾਜ ਪਾਸੀ (ਚੇਅਰਮੈਨ, ਸ਼ਿਵ ਸ਼ਕਤੀ ਸੇਵਾ ਦਲ ਲੰਗਰ ਚੈਰੀਟੇਬਲ ਟਰੱਸਟ) ਵੀ ਸ਼ਾਮਲ ਸਨ।
Newsline Express

Related Articles

Leave a Comment