???? ਜਦੋਂ ਮੰਤਰੀ ਹੀ ਸੁਰੱਖਿਅਤ ਨਹੀਂ ਤਾਂ ਆਮ ਪਬਲਿਕ ਕਿਵੇਂ ਸੁਰੱਖਿਅਤ ਹੋਵੇਗੀ : ਵਿਜੈ ਕੁਕਾ
???? ਭਗਵੰਤ ਮਾਨ ਅਸਤੀਫ਼ਾ ਦੇਵੇ : ਡਾ. ਗੁਰਵਿੰਦਰ ਕਾਂਸਲ
???? ਪੰਜਾਬ ਸਰਕਾਰ ਨਿਕੰਮੀ ਹੈ : ਨਿਖਿਲ ਕਾਕਾ
ਪਟਿਆਲਾ, 8 ਅਪ੍ਰੈਲ – ਰਾਕੇਸ਼ ਸ਼ਰਮਾ / ਨਿਊਜ਼ਲਾਈਨ ਐਕਸਪ੍ਰੈਸ – ਹਲਕਾ ਪਟਿਆਲਾ ਦਿਹਾਤੀ ਦੇ ਹੀਰਾ ਬਾਗ ਵਿਖੇ ਭਾਜਪਾ ਯੁਵਾ ਨੇਤਾ ਡਾ. ਗੁਰਵਿੰਦਰ ਕਾਂਸਲ ਵੱਲੋਂ ਆਪਣੇ ਸਾਥੀਆਂ ਸਮੇਤ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵਿਸ਼ੇਸ ਤੌਰ ਉੱਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਕੂਕਾ ਅਤੇ ਭਾਜਪਾ ਯੁਵਾ ਪ੍ਰਧਾਨ ਨਿਖਿਲ ਕਾਕਾ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਵਿਜੈ ਕੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਦਿੱਲੀ ਤੋਂ ਹਾਰੇ ਹੋਏ ਬੇਰੋਜ਼ਗਾਰਾਂ ਦੀ ਮਹਿਮਾਨ ਨਿਵਾਜ਼ੀ ਵਿੱਚ ਲੱਗੀ ਹੋਈ ਹੈ ਜਿਹੜੇ ਕਿ ਪੰਜਾਬ ਵਿੱਚ ਆ ਕੇ ਰੋਜ਼ਗਾਰ ਲੱਭ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਮੰਤਰੀ ਹੀ ਨਹੀਂ ਸੁਰੱਖਿਅਤ ਤਾਂ ਆਮ ਲੋਕ ਕਿਵੇਂ ਸੁਰੱਖਿਅਤ ਹੋਣਗੇ।
ਪੰਜਾਬ ਦੇ ਤੇਜ਼-ਤਰਾਰ ਭਾਜਪਾ ਆਗੂ ਡਾ. ਗੁਰਵਿੰਦਰ ਕਾਂਸਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਰਬੜ ਦੀ ਸਟੈਂਪ ਹੈ ਜਦੋਂਕਿ ਪੰਜਾਬ ਦੀ ਅਸਲੀ ਸਰਕਾਰ ਤਾਂ ਦਿੱਲੀ ਤੋਂ ਨਕਾਰੇ ਗਏ ਬੰਦਿਆਂ ਦੁਆਰਾ ਚਲਾਈ ਜਾ ਰਹੀ ਹੈ, ਜਿਨ੍ਹਾਂ ਨੂੰ ਦਿੱਲੀ ਵਾਸੀਆਂ ਨੇ ਦਿੱਲੀ ਦੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਹੈ ਅਤੇ ਉਹ ਹੁਣ ਪੰਜਾਬ ਵਿੱਚ ਆ ਕੇ ਪੰਜਾਬ ਦੇ ਲੋਕਾਂ ਦੇ ਹੱਕ ਦਾ ਪੈਸਾ ਆਪਣੀ ਫੋਕੀ ਟੌਹਰ ਅਤੇ ਸਹੂਲਤਾਂ ਲੈ ਕੇ ਬਰਬਾਦ ਕਰ ਰਹੇ ਹਨ। ਡਾ. ਕਾਂਸਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਲਾਅ ਐਂਡ ਆਰਡਰ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕੇ ਨਹੀਂ ਤਾਂ ਭਗਵੰਤ ਮਾਨ ਅਸਤੀਫ਼ਾ ਦੇਵੇ।
ਯੁਵਾ ਆਗੂ ਨਿਖਿਲ ਕਾਕਾ ਨੇ ਕਿਹਾ ਕਿ ਪੰਜਾਬ ਸਰਕਾਰ ਨਿਕੰਮੀ ਸਰਕਾਰ ਹੈ ਜਿਨ੍ਹਾਂ ਦਾ ਪੰਜਾਬ ਨੂੰ ਲੈ ਕੇ ਕੋਈ ਮਜ਼ਬੂਤ ਪਲਾਨ ਨਹੀਂ ਹੈ ਤੇ ਨਾ ਹੀ ਕੋਈ ਪੰਜਾਬ ਵੱਲ ਧਿਆਨ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਣਾ ਜ਼ਰੂਰੀ ਹੋ ਗਿਆ ਹੈ।
ਇਸ ਮੌਕੇ ਯਾਦਵਿੰਦਰ ਕਾਂਸਲ, ਸ਼ਾਮ ਲਾਲ ਮਿੱਤਲ, ਮਦਨ ਲਾਲ ਕਾਂਸਲ ਅਨੂਪ ਸਿੰਗਲਾ, ਸਵਤੰਤਰ, ਰਾਕੇਸ਼, ਉਮੇਸ਼ ਠਾਕੁਰ, ਵਿਕਾਸ ਮਿੱਤਲ, ਹਣੀ, ਪਰਵੀਨ, ਦੀਪ, ਰੱਤਨ ਮੱਟੂ, ਨੀਰਜ, ਅਨੁਭਵ ਮੌਜੂਦ ਸਨ। Newsline Express
