???? ਆਲ ਇੰਡੀਆ ਹਿੰਦੂ ਸ਼ਿਵ ਸੈਨਾ, ਬਜਰੰਗ ਦਲ ਹਿੰਦ ਅਤੇ ਅਖਿਲ ਸਨਾਤਨ ਹਿੰਦੂ ਰੱਖਿਆ ਦਲ ਵੱਲੋਂ ਸ਼ਰਧਾਂਜਲੀ ਸਮਾਰੋਹ 6 ਜੂਨ ਨੂੰ
ਪਟਿਆਲਾ, 19 ਮਈ – ਨਿਊਜ਼ਲਾਈਨ ਐਕਸਪ੍ਰੈਸ – ਆਲ ਇੰਡੀਆ ਹਿੰਦੂ ਸ਼ਿਵ ਸੈਨਾ, ਬਜਰੰਗ ਦਲ ਹਿੰਦ ਅਤੇ ਅਖਿਲ ਸਨਾਤਨ ਹਿੰਦੂ ਰੱਖਿਆ ਦਲ ਵੱਲੋਂ ਸਾਂਝੇ ਤੌਰ ’ਤੇ 6 ਜੂਨ ਨੂੰ ਪਟਿਆਲਾ ਵਿਖੇ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਸਥਾਨਕ ਹਿੰਦੂ ਸ਼ਿਵ ਸੈਨਾ ਭਵਨ ਵਿਖੇ ਇਸ ਸੰਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਖਾਸ ਤੌਰ ’ਤੇ ਭਵਿਆ ਭਾਰਦਵਾਜ, ਸਚਿਨ ਆਜ਼ਾਦ ਅਤੇ ਸ਼ਿਵਾਏ ਬਲਵਿੰਦਰ ਹਾਜ਼ਰ ਸਨ।
ਇਸ ਮੌਕੇ ਉੱਤੇ ਤਿੰਨੋ ਰਾਸ਼ਟਰੀ ਪ੍ਰਧਾਨਾਂ ਨੇ ਸਾਂਝਾ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪ੍ਰੇਸ਼ਨ ਬਲਿਊ ਸਟਾਰ ਅਤੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨਾਂ, ਪੰਜਾਬ ਪੁਲਿਸ ਦੇ ਮੁਲਾਜ਼ਮਾਂ, ਪੱਤਰਕਾਰਾਂ, ਬੁੱਧੀਜੀਵੀਆਂ, ਹਿੰਦੂਆਂ ਅਤੇ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਹ ਸ਼ਰਧਾਂਜਲੀ ਸਮਾਰੋਹ ਪਟਿਆਲਾ ਦੇ ਅਰਬਨ ਐਸਟੇਟ ਫੇਜ਼-1 ਦੇ ਖੁੱਲ੍ਹੇ ਮੈਦਾਨ ਵਿੱਚ ਟੈਂਟ ਲਗਾ ਕੇ ਆਯੋਜਿਤ ਕੀਤਾ ਜਾਵੇਗਾ, ਜਿੱਥੇ ਹਵਨ ਯੱਗ ਰਾਹੀਂ ਸ਼ਹੀਦਾਂ ਨੂੰ ਨਮਨ ਕੀਤਾ ਜਾਵੇਗਾ। ਇਸ ਤੋਂ ਬਾਅਦ, ਸਮੂਹ ਹਿੰਦੂ ਸੰਗਠਨ ਅਤੇ ਸ਼ਿਵ ਸੈਨਿਕ ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿਖੇ ਮੱਥਾ ਟੇਕਣਗੇ ਅਤੇ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਸਮਾਰੋਹ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਿਵ ਸੈਨਿਕ, ਬਜਰੰਗ ਦਲ ਅਤੇ ਅਖਿਲ ਸਨਾਤਨ ਹਿੰਦੂ ਰੱਖਿਆ ਦਲ ਦੇ ਕਾਰਕੁਨ ਹਿੱਸਾ ਲੈਣਗੇ। ਇਸ ਸ਼ਰਧਾਂਜਲੀ ਸਮਾਰੋਹ ਨੂੰ ਸਫਲ ਬਣਾਉਣ ਲਈ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਤਿਆਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਉੱਤੇ ਹੋਰ ਮਹੱਤਵਪੂਰਨ ਵਿਅਕਤੀ ਨਰਿੰਦਰ ਬੋਕਸਰ (ਮਹਾਸਚਿਵ ਪੰਜਾਬ), ਰਿੰਕੂ ਸਿੰਗਲਾ (ਪ੍ਰਮੁੱਖ ਬੁਲਾਰਾ, ਹਿੰਦੂ ਸ਼ਿਵ ਸੈਨਾ), ਪੁਨੀਤ ਜਿੰਦਲ (ਸਕੱਤਰ ਪੰਜਾਬ), ਰਮੇਸ਼ ਕੁਮਾਰ ਗੋਗੀ (ਜ਼ਿਲ੍ਹਾ ਪ੍ਰਧਾਨ), ਮੱਖਣ ਗਰਗ, ਸਾਹਿਲ ਗੋਇਲ, ਸੰਦੀਪ (ਉਪ ਪ੍ਰਧਾਨ, ਪੰਜਾਬ ਅਖਿਲ ਸਨਾਤਨ ਹਿੰਦੂ ਰੱਖਿਆ ਦਲ), ਮੋਂਟੀ ਭਾਰਦਵਾਜ, ਵਾਸੂ ਬੋਕਸਰ (ਜ਼ਿਲ੍ਹਾ ਸੰਯੋਜਕ), ਲਵ ਕੁਸ਼ (ਜ਼ਿਲ੍ਹਾ ਉਪ ਪ੍ਰਧਾਨ ਪਟਿਆਲਾ, ਅਖਿਲ ਹਿੰਦੂ ਰੱਖਿਆ ਦਲ), ਨਮਨ ਗੋਇਲ, ਵਿਜੇ ਕੁਮਾਰ, ਰੋਹਿਤ ਜਲੋਟਾ (ਪੰਜਾਬ ਪ੍ਰਧਾਨ, ਬਜਰੰਗ ਦਲ ਹਿੰਦ), ਗੀਤਾਂਸ਼ ਗੌਤਮ (ਚੇਅਰਮੈਨ, ਪੰਜਾਬ ਬਜਰੰਗ ਦਲ ਹਿੰਦ), ਪ੍ਰਿੰਸ ਗਰੇਵਾਲ (ਸੰਗਠਨ ਮੰਤਰੀ, ਪੰਜਾਬ ਬਜਰੰਗ ਦਲ ਹਿੰਦ), ਗੌਰਵ ਸ਼ਰਮਾ ਮੀਤ ਪ੍ਰਧਾਨ (ਪੰਜਾਬ ਬਜਰੰਗ ਦਲ ਹਿੰਦ), ਹਰਦੀਪ ਬਾਗਾਂ (ਜ਼ਿਲ੍ਹਾ ਪ੍ਰਧਾਨ, ਪਟਿਆਲਾ ਬਜਰੰਗ ਦਲ ਹਿੰਦ) ਆਦਿ ਸ਼ਾਮਲ ਸਨ।
Newsline Express