???? ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਲਗਾਇਆ ਯੋਗ ਕੈਂਪ
???? ਭਾਰਤੀ ਸੱਭਿਆਚਾਰ ਦੀ ਮਹਿਮਾ ਅਤੇ ਇੱਕ ਆਦਰਸ਼ ਚਰਿੱਤਰ ਨਿਰਮਾਣ ਬਾਰੇ ਦਿੱਤਾ ਗਿਆਨ
ਪਟਿਆਲਾ, 19 ਮਈ – ਨਿਊਜ਼ਲਾਈਨ ਐਕਸਪ੍ਰੈਸ – ਆਲ ਇੰਡੀਆ ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਵੱਲੋਂ ਤੇਜਸਵਿਨੀ ਭਵ: ਅਭਿਆਨ ਤਹਿਤ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਯੋਗਾ ਕੈਂਪ ਲਗਾਇਆ ਗਿਆ। ਇਸ ਤਹਿਤ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਵੱਲੋਂ ਇਹ ਪ੍ਰੋਗਰਾਮ ਲੜਕੀਆਂ ਨੂੰ ਭਾਰਤੀ ਸੱਭਿਆਚਾਰ ਦੀ ਮਹਿਮਾ ਤੋਂ ਜਾਣੂ ਕਰਵਾਉਣ, ਆਦਰਸ਼ ਚਰਿੱਤਰ ਨਿਰਮਾਣ ਦੀਆਂ ਵੱਖ-ਵੱਖ ਕਲਾਵਾਂ ਦਾ ਗਿਆਨ ਦੇਣ, ਇਕਾਗਰਤਾ, ਦ੍ਰਿੜਤਾ, ਮਨੋਬਲ, ਵਿਸ਼ਵਾਸ, ਸੰਜਮ ਆਦਿ ਵਰਗੇ ਗੁਣਾਂ ਦਾ ਵਿਕਾਸ ਕਰਨ, ਕਿਸ਼ੋਰ ਲੜਕੀਆਂ ਅੰਦਰ ਸੰਭਾਵਨਾਵਾਂ ਨੂੰ ਜਗਾਉਣ, ਔਖੇ ਤੋਂ ਔਖੇ ਹਾਲਾਤਾਂ ਦਾ ਸਾਹਮਣਾ ਕਰਨ ਦੀ ਕਲਾ ਸਿੱਖਣ, ਅੱਜ ਦੇ ਆਧੁਨਿਕ ਪਹਿਰਾਵੇ ਅਤੇ ਫੈਸ਼ਨ ਤੋਂ ਬਚ ਕੇ ਆਪਣੀ ਸੁੰਦਰਤਾ ਨੂੰ ਵਧਾਉਣ ਅਤੇ ਹਰ ਕੰਨਿਆ ਨੂੰ ਭਾਰਤੀ ਪਰੰਪਰਾ ਦੇ ਅਧੀਨ ਹੁਸ਼ਿਆਰ ਬਣਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ।

ਆਲ ਇੰਡੀਆ ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਵੱਲੋਂ ਸ਼੍ਰੀ ਪ੍ਰੇਮ ਸਿੰਘ ਸੋਹਲ, ਸ਼੍ਰੀਮਤੀ ਸੁਨੀਤਾ, ਸ਼੍ਰੀਮਤੀ ਵਿਮਲਾ, ਸ਼੍ਰੀਮਤੀ ਕਮਲਾ ਅਤੇ ਸ਼੍ਰੀਮਤੀ ਮੀਰਾ ਨੇ ਕੈਂਪ ਦੌਰਾਨ ਸਕੂਲੀ ਵਿਦਿਆਰਥਣਾਂ ਨੂੰ ਭਾਰਤੀ ਪਰੰਪਰਾਵਾਂ ਅਤੇ ਯੋਗ ਅਭਿਆਸਾਂ ਬਾਰੇ ਜਾਣਕਾਰੀ ਦਿੱਤੀ। ਵੀਰ ਹਕੀਕਤ ਰਾਏ ਸਕੂਲ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਕੈਂਪ ਦੌਰਾਨ ਦੱਸੇ ਗਏ ਯੋਗ ਅਭਿਆਸਾਂ ਅਤੇ ਰਸਮਾਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਕੀਤਾ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ।
Newsline Express