???? ਲੋਕਮਾਤਾ ਅਹਿਲਿਆਬਾਈ ਹੋਲਕਰ ਨੂੰ ਕਾਂਸਲ ਨੇ ਸਾਥੀਆਂ ਸਮੇਤ ਕੀਤੇ ਫੁੱਲ ਅਰਪਣ
ਪਟਿਆਲਾ, 1 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਤਿਆਗ, ਧਰਮ, ਸੇਵਾ ਅਤੇ ਚੰਗੇ ਸ਼ਾਸਨ ਦੀ ਪ੍ਰਤੀਕ ਲੋਕਮਾਤਾ ਅਹਿਲਿਆਬਾਈ ਹੋਲਕਰ ਦੇ ਜਨਮ ਦਿਹਾੜੇ ਤੇ ਭਜਪਾ ਦੇ ਸੀਨੀਅਰ ਯੁਵਾ ਨੇਤਾ ਐਡਵੋਕੇਟ ਗੁਰਵਿੰਦਰ ਕਾਂਸਲ ਨੇ ਸਾਥੀਆਂ ਨਾਲ ਫੁੱਲ ਅਰਪਣ ਕੀਤੇ, ਇਸ ਮੌਕੇ ਭਾਜਪਾ ਦੇ ਯੂਨੀਵਰਸਿਟੀ ਮੰਡਲ ਪ੍ਰਧਾਨ ਇੰਦਰ ਨਾਰੰਗ, ਯੂਨੀਵਰਸਿਟੀ ਮੰਡਲ ਮੀਤ ਪ੍ਰਧਾਨ ਵਿਜੇ ਸ਼ਰਮਾ, ਭੂਸ਼ਣ ਨਿਰੁਲਾ, ਪਰਵੀਨ, ਦੀਪ, ਵਿਕਰਮ ਵੀ ਮੋਜੂਦ ਸਨ। ਇਸ ਮੌਕੇ ਐਡ. ਕਾਂਸਲ ਨੇ ਇਹ ਵੀ ਕਿਹਾ ਕੇ ਲੋਕਮਾਤਾ ਅਹਿਲਿਆਬਾਈ ਹੋਲਕਰ ਨੇ ਆਪਣੇ ਸ਼ਾਸਨ ਦੌਰਾਨ ਮਹਿਲਾ ਨੇਤ੍ਰਤਵ, ਕਰੁਣਾ ਅਤੇ ਇਨਸਾਫ ਦੀ ਮਿਸਾਲ ਕਾਇਮ ਕੀਤੀ ਅਤੇ ਲੋਕਮਾਤਾ ਅਹਿਲਿਆਬਾਈ ਹੋਲਕਰ ਮਹਿਲਾਵਾਂ ਲਈ ਇੱਕ ਆਦਰਸ਼ ਹਨ ਨਾਲ ਹੀ ਐਡ. ਕਾਂਸਲ ਨੇ ਲੋਕਮਾਤਾ ਬਾਰੇ ਦਸਦੇ ਇਹ ਵੀ ਕਿਹਾ ਕਿ ਲੋਕਮਾਤਾ ਇੱਕ ਸ਼ਾਸਕ ਹੋਣ ਦੇ ਨਾਤੇ ਉਨ੍ਹਾਂ ਨੇ ਲੋਕਾਂ ਦੇ ਸਾਰੇ ਵਰਗਾਂ ਦਾ ਧਿਆਨ ਰੱਖਿਆ, ਜਿਨ੍ਹਾਂ ਵਿੱਚ ਕਮਜ਼ੋਰ ਅਤੇ ਪਛੜੇ ਵੀ ਸ਼ਾਮਲ ਸਨ। ਉਨ੍ਹਾਂ ਨੇ ਆਪਣੇ ਰਾਜ ਦੀ ਟੈਕਸ ਪ੍ਰਣਾਲੀ ਨੂੰ ਸੁਚਾਰੂ ਬਣਾਇਆ ਜਿਸ ਕਰਕੇ ਓਹਨਾਂ ਨੂੰ ਲੋਕਮਾਤਾ ਅਹਿਲਿਆਬਾਈ ਹੋਲਕਰ ਦਾ ਦਰਜਾ ਦਿੱਤਾ ਗਿਆ। Newsline Express
