newslineexpres

Home NEWS ???? ਭਾਰਤ ਵਿਕਾਸ ਪਰਿਸ਼ਦ ਸ਼ਿਵਾਜੀ ਸ਼ਾਖਾ ਨੇ ਵੰਡੇ ਤੁਲਸੀ ਦੇ ਪੌਦੇ

???? ਭਾਰਤ ਵਿਕਾਸ ਪਰਿਸ਼ਦ ਸ਼ਿਵਾਜੀ ਸ਼ਾਖਾ ਨੇ ਵੰਡੇ ਤੁਲਸੀ ਦੇ ਪੌਦੇ

by Newslineexpres@1

???? ਭਾਰਤ ਵਿਕਾਸ ਪਰਿਸ਼ਦ ਸ਼ਿਵਾਜੀ ਸ਼ਾਖਾ ਨੇ ਵੰਡੇ ਤੁਲਸੀ ਦੇ ਪੌਦੇ

ਪਟਿਆਲਾ, 11 ਜੂਨ – ਰਾਕੇਸ਼ ਸ਼ਰਮਾ / ਨਿਊਜ਼ਲਾਈਨ ਐਕਸਪ੍ਰੈਸ – ਭਾਰਤ ਵਿਕਾਸ ਪਰਿਸ਼ਦ ਆਪਣੀਆਂ 1700 ਸ਼ਾਖਾਵਾਂ ਰਾਹੀਂ ਪਿਛਲੇ 63 ਸਾਲਾਂ ਤੋਂ ਵੱਖ-ਵੱਖ ਸਮਾਜਿਕ ਗਤੀਵਿਧੀਆਂ ਵਿੱਚ ਰੁੱਝੀ ਹੋਈ ਹੈ। ਅੱਜ ਭਾਰਤ ਵਿਕਾਸ ਪਰਿਸ਼ਦ (ਸ਼ਿਵਾਜੀ ਸ਼ਾਖਾ) ਪਟਿਆਲਾ ਨੇ ਪ੍ਰਤਾਪ ਨਗਰ ਸ਼ਿਵ ਮੰਦਰ ਵਿਖੇ ਤੁਲਸੀ ਦੇ ਪੌਦੇ ਵੰਡੇ, ਜਿਸ ਵਿੱਚ 75 ਪੌਦੇ ਗਮਲਿਆਂ ਵਿੱਚ ਲਗਾਏ ਹੋਏ ਮੰਦਰ ਵਿੱਚ ਆਏ ਸ਼ਰਧਾਲੂਆਂ ਨੂੰ ਦਿੱਤੇ ਗਏ।


ਸ਼ਾਖਾ ਪ੍ਰਧਾਨ ਕਰਮਵੀਰ ਪੁਰੀ ਨੇ ਦੱਸਿਆ ਕਿ ਪੰਜਾਬ ਸਰਕਾਰ 5 ਜੂਨ ਤੋਂ 12 ਜੂਨ ਤੱਕ ਵਾਤਾਵਰਣ ਸਪਤਾਹ ਮਨਾ ਰਹੀ ਹੈ। ਇਸ ਤਰ੍ਹਾਂ ਵਾਤਾਵਰਣ ਸਪਤਾਹ ਮਨਾਉਂਦੇ ਹੋਏ ਪਰਿਸ਼ਦ ਨੇ ਲੋਕਾਂ ਨੂੰ ਤੁਲਸੀ ਦੇ ਪੌਦੇ ਵੰਡੇ, ਕਿਉਂਕਿ ਤੁਲਸੀ ਵਾਤਾਵਰਣ ਨੂੰ ਸ਼ੁੱਧ ਕਰਦੀ ਹੈ ਅਤੇ ਲੋਕ ਤੁਲਸੀ ਦੀ ਪੂਜਾ ਵੀ ਕਰਦੇ ਹਨ।

ਇਸ ਪ੍ਰੋਗਰਾਮ ਵਿੱਚ ਸ਼ਾਖਾ ਪ੍ਰਧਾਨ ਕਰਮਵੀਰ ਪੂਰੀ ਤੋਂ ਇਲਾਵਾ ਆਦੇਸ਼ ਗੁਪਤਾ, ਰਾਜੇਸ਼ ਗਰਗ, ਆਰ ਐਮ ਬਾਂਸਲ, ਜੀ ਆਰ ਸੇਠ, ਬ੍ਰਿਜ ਮੋਹਨ ਗੋਇਲ, ਪ੍ਰਦੀਪ ਗਰਗ, ਵਿਕਾਸ ਗੁਪਤਾ, ਸੁਨੀਲ ਧਵਨ, ਸੁਭਾਸ਼ ਜੈਨ, ਨਰਿੰਦਰ ਬਾਤਿਸ਼, ਰਾਕੇਸ਼ ਗੁਪਤਾ, ਰੰਜਨਾ ਪੁਰੀ, ਅੰਜੂ ਬਾਤਿਸ਼, ਸੁਮਨ ਬਾਂਸਲ, ਅਲਕਾ ਗਰਗ, ਅਨੀਤਾ ਅਤੇ ਹੋਰ ਬਹੁਤ ਸਾਰੇ ਮੈਂਬਰਾਂ ਨੇ ਭਾਗ ਲਿਆ।
Newsline Express

Related Articles

Leave a Comment