???? ਮਿੰਨੀ ਸਕੱਤਰੇਤ ਦੀ ਚੌਥੀ ਮੰਜ਼ਿਲ ਉਤੇ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਅੱਗ ਉਤੇ ਪਾਇਆ ਕਾਬੂ
???? ਐਂਬੂਲੈਂਸ ਤੇ ਸਿਵਲ ਡਿਫੈਂਸ ਦੀ ਟੀਮ ਬਚਾਅ ਲਈ ਰਹੀ ਮੌਜ਼ੂਦ


ਪਟਿਆਲਾ, 10 ਜਨਵਰੀ – ਰਾਜ ਕੁਮਾਰ / ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਮਿੰਨੀ ਸਕੱਤਰੇਤ ਵਿਖੇ ਅੱਜ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਏ-ਬਲਾਕ ਦੀ ਚੌਥੀ ਮੰਜ਼ਿਲ ਦੇ ਰਿਕਾਰਡ ਵਿੱਚ ਅਚਾਨਕ ਅੱਗ ਲੱਗ ਗਈ। ਕੁਝ ਹੀ ਮਿੰਟਾਂ ਵਿੱਚ ਵੱਖ ਵੱਖ ਦਫ਼ਤਰਾਂ ਦੇ ਕਰਮਚਾਰੀ ਨੇ ਬਿਲਡਿੰਗ ਤੋਂ ਬਾਹਰ ਆ ਗਏ। ਖ਼ਬਰ ਲੱਗਣ ਦੀ ਖ਼ਬਰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸਭ ਤੋਂ ਪਹਿਲਾਂ ਸਿਵਿਲ ਡਿਫੈਂਸ ਦੇ ਇੱਕ ਵਾਰਡਨ ਐਡਵੋਕੇਟ ਹਰਦੀਪ ਸਿੰਘ ਨੇ ਦਿੱਤੀ।
ਖ਼ਬਰ ਮਿਲਦੇ ਹੀ ਪੀ.ਡਬਲਿਊ.ਡੀ ਦੀ ਰੇਸਕਿਊ ਟੀਮ ਤੇ ਫਾਇਰ ਬ੍ਰਿਗੇਡ ਨੇ ਅੱਗ ਉੱਤੇ ਕਾਬੂ ਪਾਇਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਣ ਤੋਂ ਰੋਕਿਆ।


ਇਸ ਮੌਕੇ ਮੀਡੀਆ, ਐਂਬੂਲੈਂਸ ਤੇ ਸਿਵਿਲ ਡਿਫੈਂਸ ਦੀ ਟੀਮ ਵੀ ਬਚਾਅ ਲਈ ਪਹੁੰਚ ਗਈਆਂ। ਇਨ੍ਹਾਂ ਵਿੱਚ ਸਿਵਲ ਡਿਫੈਂਸ ਦੇ ਚੀਫ਼ ਵਾਰਡਨ ਕੇ.ਐਸ.ਸੇਖੋਂ, ਐਚ.ਪੀ.ਐਸ ਲਾਂਬਾ, ਐਡਵੋਕੇਟ ਗੁਰਦੀਪ ਸਿੰਘ, ਪੱਤਰਕਾਰ ਅਸ਼ੋਕ ਵਰਮਾ, ਰਾਜਕੁਮਾਰ, ਕੁਲਵੰਤ ਧੀਮਾਨ, ਪ੍ਰਿਤਪਾਲ ਸਿੰਘ ਸੋਢੀ, ਤਰਮੰਦਰ ਕੁਮਾਰ, ਗੁਰਕੀਰਤ ਸਿੰਘ, ਪਰਮਜੀਤ ਸਿੰਘ ਵੀ ਮੌਕੇ ਉਤੇ ਹਾਜ਼ਰ ਰਹੇ।
ਪਤੱਰਕਾਰਾਂ ਨਾਲ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤਿ ਯਾਦਵ ਅਤੇ ਫਾਇਰ ਅਫ਼ਸਰ ਪਟਿਆਲਾ ਨੇ ਕਿਹਾ ਕਿ ਅੱਗ ਲੱਗਣ ਦਾ ਅਸਲ ਕਾਰਨ ਮੌਕੇ ਉਤੇ ਭਾਵੇਂ ਪਤਾ ਨਹੀਂ ਲੱਗਿਆ, ਪਰ ਅੱਗ ਉੱਤੇ ਜਲਦੀ ਹੀ ਕਾਬੂ ਪਾ ਲਿਆ ਗਿਆ ਤੇ ਬੇਸ਼ੱਕ ਥੋੜ੍ਹਾ ਰਿਕਾਰਡ ਵੀ ਜਲ ਗਿਆ ਪ੍ਰੰਤੂ ਕਿਸੇ ਤਰ੍ਹਾਂ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਸਮੂਹ ਅਧਿਕਾਰੀ ਤੇ ਸਟਾਫ਼ ਅੱਗ ਦੀ ਖ਼ਬਰ ਮਿਲਦੇ ਹੀ ਚੌਕਸ ਹੋ ਗਿਆ ਤੇ ਸਭ ਬਿਲਡਿੰਗ ਤੋਂ ਬਾਹਰ ਆ ਗਏ।
ਜ਼ਿਕਰਯੋਗ ਹੈ ਕਿ ਮਿੰਨੀ ਸਕੱਤਰੇਤ ਦੇ ਏ-ਬਲਾਕ ਵਿੱਚ ਡਵੀਜ਼ਨਲ ਕਮਿਸ਼ਨਰ ਦਫ਼ਤਰ, ਡਿਪਟੀ ਕਮਿਸ਼ਨਰ ਦਫ਼ਤਰ, ਏਡੀਸੀ, ਐਸ.ਡੀ.ਐਮ, ਤਹਿਸੀਲਦਾਰ, ਡੀਡੀਪੀਓ, ਜਿਲ੍ਹਾ ਫੂਡ ਸਪਲਾਈ, ਲੋਕ ਸੰਪਰਕ ਅਫਸਰ, ਚੋਣ ਦਫਤਰ ਸਮੇਤ ਹੋਰ ਦਫਤਰ ਵੀ ਹਨ ਜਿੱਥੇ ਸੈਂਕੜੇ ਕਰਮਚਾਰੀ ਤੇ ਹਰ ਰੋਜ਼ ਹਜ਼ਾਰਾਂ ਲੋਕ ਆਉਂਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਜੇਕਰ ਇਹ ਅੱਗ ਕੋਈ ਭਿਅੰਕਰ ਰੂਪ ਲੈ ਲੈਂਦੀ ਤਾਂ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ।
Newsline Express


