Skip to main content

newslineexpres

Joe Rogan Podcasts You Must Listen
Home Education ???? ਮਾਡਲ ਸਕੂਲ ਦੇ ਐਨਸੀਸੀ ਕੈਡਿਟਸ ਨੇ ਮਨਾਇਆ 93ਵਾਂ ਭਾਰਤੀ ਵਾਯੂ ਸੈਨਾ ਦਿਵਸ

???? ਮਾਡਲ ਸਕੂਲ ਦੇ ਐਨਸੀਸੀ ਕੈਡਿਟਸ ਨੇ ਮਨਾਇਆ 93ਵਾਂ ਭਾਰਤੀ ਵਾਯੂ ਸੈਨਾ ਦਿਵਸ

by Newslineexpres@1

???? ਮਾਡਲ ਸਕੂਲ ਦੇ ਐਨਸੀਸੀ ਕੈਡਿਟਸ ਨੇ ਮਨਾਇਆ 93ਵਾਂ ਭਾਰਤੀ ਵਾਯੂ ਸੈਨਾ ਦਿਵਸ

ਪਟਿਆਲਾ, 8 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ –  ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਨ.ਸੀ.ਸੀ ਕੈਡਿਟਾਂ ਵੱਲੋਂ 93ਵਾਂ ਭਾਰਤੀ ਵਾਯੂ ਸੈਨਾ ਦਿਵਸ ਪੂਰੇ ਉਤਸਾਹ ਨਾਲ ਮਨਾਇਆ ਗਿਆ। ਏ ਐਨ ਓ ਸਤਵੀਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ 1932 ਵਿੱਚ ਇਸ ਦੀ ਸਥਾਪਨਾ ਤੋਂ ਲੈਕੇ 93ਵੇਂ ਸਾਲਾਂ ਵਿੱਚ ਭਾਰਤੀ ਹਵਾਈ ਫੌਜ ਦੀਆਂ ਵੱਖ–ਵੱਖ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਕਿਹਾ ਕਿ ਸਾਡੇ ਭਾਰਤੀ ਹਵਾਈ ਫੌਜ ਦੇ ਅਫਸਰਾਂ ਦੀ ਯੋਗਤਾ ਤੇ ਉਹਨਾਂ ਦੀ ਆਧੁਨਿਕ ਏਅਰ ਕਰਾਫਟ, ਭਾਰਤੀ ਹਵਾਈ ਫੌਜ ਨੂੰ ਦੁਨੀਆਂ ਦੀ ਸਭ ਤੋਂ ਮਜ਼ਬੂਤ ਫੌਜਾਂ ਵਿੱਚ ਇੱਕ ਬਣਾਉਂਦੀ ਹੈ। ਇਸ ਮੌਕੇ ਏ.ਐਨ.ਓ ਸਤਵੀਰ ਸਿੰਘ ਗਿੱਲ ਨੇ ਭਾਰਤੀ ਵਾਯੂ ਸੈਨਾ ਦੇ ਏਅਰ ਚੀਫ ਮਾਰਸਲ ਅਰਜੁਨ ਸਿੰਘ, ਏਅਰ ਮਾਰਸਲ ਸੁਬਰੋਤੋ ਮੁਖਰਜੀ, ਏਅਰ ਕਮਾਂਡਰ ਬਾਬਾ ਮੇਹਰ ਸਿੰਘ ਜੀ, ਫਲਾਇੰਗ ਅਫਸਰ ਐਨ.ਐਸ.ਸੇਖੋਂ ਅਤੇ ਹੋਰ ਬਹੁਤ ਸਾਰੇ ਭਾਰਤੀ ਵਾਯੂ ਸੈਨਾ ਦੇ ਅਫਸਰਾਂ ਨੂੰ ਯਾਦ ਕੀਤਾ।

Newsline Express

Related Articles

Leave a Comment