Skip to main content

newslineexpres

Breaking News
Joe Rogan Podcasts You Must Listen
Home Chandigarh ???? ਮੋਦੀ ਸਰਕਾਰ ਦੀਆਂ ਨੀਤੀਆਂ ਹਰ ਵਰਗ ਲਈ ਲਾਭਕਾਰੀ : ਗੁਰਵਿੰਦਰ ਕਾਂਸਲ, ਵਿਜੈ ਕੁਕਾ

???? ਮੋਦੀ ਸਰਕਾਰ ਦੀਆਂ ਨੀਤੀਆਂ ਹਰ ਵਰਗ ਲਈ ਲਾਭਕਾਰੀ : ਗੁਰਵਿੰਦਰ ਕਾਂਸਲ, ਵਿਜੈ ਕੁਕਾ

by Newslineexpres@1

???? ਮੋਦੀ ਸਰਕਾਰ ਦੇ 11 ਸਾਲ .… ਬੇਮਿਸਾਲ ….*

???? ਮੋਦੀ ਸਰਕਾਰ ਦੀਆਂ ਨੀਤੀਆਂ ਹਰ ਵਰਗ ਲਈ ਲਾਭਕਾਰੀ : ਗੁਰਵਿੰਦਰ ਕਾਂਸਲ, ਵਿਜੈ ਕੁਕਾ

ਪਟਿਆਲਾ, 12 ਜੂਨ – ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ –   ਭਾਜਪਾ ਦੇ ਆਗੂ ਵਿਜੇ ਕੁਮਾਰ ਕੂਕਾ, ਡਾ. ਗੁਰਵਿੰਦਰ ਕਾਂਸਲ ਅਤੇ ਹਰਦੇਵ ਬੱਲੀ ਵੱਲੋਂ “ਮੋਦੀ ਸਰਕਾਰ ਦੇ 11 ਸਾਲ, ਬੇਮਿਸਾਲ” ਮੁਹਿੰਮ ਵਿਸ਼ੇ ਉੱਤੇ ਜਿਲ੍ਹਾ ਪੱਧਰ ਉੱਤੇ ਪ੍ਰੈਸ ਕਾਨਫਰੰਸ ਕੀਤੀ ਗਈ।
ਭਾਜਪਾ ਦੇ ਜਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ, ਭਾਜਪਾ ਦੇ ਸੀਨੀਅਰ ਯੁਵਾ ਨੇਤਾ ਡਾ. ਗੁਰਵਿੰਦਰ ਕਾਂਸਲ ਅਤੇ ਭਾਜਪਾ ਜਿਲ੍ਹੇ ਦੇ ਮਹਾ ਮੰਤਰੀ ਹਰਦੇਵ ਬੱਲੀ ਵੱਲੋਂ “ਮੋਦੀ ਸਰਕਾਰ ਦੇ 11 ਸਾਲ, ਬੇਮਿਸਾਲ…” ਵਿਸ਼ੇ ਉੱਤੇ ਪੱਧਰ ‘ਤੇ ਕਰਦਿਆਂ ਸੰਬੋਧਨ ਕਰਦੇ ਪੱਤਰਕਾਰਾਂ ਨੂੰ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਹਰ ਵਰਗ ਲਈ ਲਾਭਕਾਰੀ ਸਾਬਤ ਹੋਈਆਂ ਹਨ ਤੇ ਇਸ ਦੌਰਾਨ ਕਿਸਾਨਾਂ ਦੇ ਹਿੱਤਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ ਜਿਵੇਂ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ 1.75 ਲੱਖ ਕਰੋੜ ਰੁਪਏ ਤੋਂ ਵੱਧ ਦੇ ਦਾਅਵੇ ਨਿਪਟਾਏ ਗਏ ਹਨ ਅਤੇ ਮੈਗਾ ਫੂਡ ਪਾਰਕ ਦੀ ਗਿਣਤੀ 2014 ਤੋਂ 3 ਦੀ ਥਾਂ ਵੱਧ ਕੇ 2024 ਵਿੱਚ 24 ਹੋ ਗਈ।
ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਬੇਮਿਸਾਲ 11 ਸਾਲ 140 ਕਰੋੜ ਦੇਸ਼ਵਾਸੀਆਂ ਦੇ ਵਿਸ਼ਵਾਸ ਦੇ 11 ਸਾਲ ਹਨ ਅਤੇ ਗ਼ਰੀਬਾਂ ਦੀ ਸੇਵਾ, ਕਿਸਾਨਾਂ ਦੀ ਭਲਾਈ, ਨਾਰੀ ਸ਼ਕਤੀ ਲਈ, ਨਵੀਂ ਗਤੀ, ਮੱਧ ਵਰਗ ਤੇ ਸਸਤੀ ਸਿਹਤ ਸੇਵਾ ਦੇ 11 ਸਾਲ ਨੇ ਹਨ। ਇਸ ਦੌਰਾਨ ਵਿਰਾਸਤ ਅਤੇ ਵਿਕਾਸ ਵਿੱਚ ਪ੍ਰਸ਼ਾਦ ਯੋਜਨਾ ਤਹਿਤ ਸੱਭਿਆਚਾਰਕ ਸਥਾਨਾਂ ਦੇ ਵਿਕਾਸ ਵਿੱਚ ਲਗਭਗ 1900 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਗਿਆ ਅਤੇ ਨਾਲ ਹੀ ਅਤੇ ਨਾਲ ਹੀ ਕਾਰੋਬਾਰ ਦੀ ਸਰਲਤਾ ਲਈ ਇਕ ਕਾਰੋਬਾਰ ਨੂੰ ਆਸਾਨ ਬਣਾਉਣ ਲਈ 1500 ਤੋਂ ਵੱਧ ਪੁਰਾਣੇ ਕਾਨੂੰਨ ਰੱਦ ਕੀਤੇ ਗਏ ਅਤੇ 2022-23 ਵਿੱਚ 1.80 ਲੱਖ ਤੋਂ ਵੱਧ ਨਵੀਂਆਂ ਤਕਨੀਕਾਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਹੋਈ।
Newsline Express

Related Articles

Leave a Comment