Skip to main content

newslineexpres

Breaking News
Joe Rogan Podcasts You Must Listen
Home NEWS 30 ਲੱਖ ਰੁਪਏ ਦੇ ਤੇਲ ਘੁਟਾਲੇ ਵਿੱਚ 3 ਸਿਹਤ ਅਧਿਕਾਰੀ ਮੁਅੱਤਲ

30 ਲੱਖ ਰੁਪਏ ਦੇ ਤੇਲ ਘੁਟਾਲੇ ਵਿੱਚ 3 ਸਿਹਤ ਅਧਿਕਾਰੀ ਮੁਅੱਤਲ

by Newslineexpres@1

   ਬਠਿੰਡਾ, 30 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਸਿਹਤ ਵਿਭਾਗ ਨੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਕਥਿਤ 30 ਲੱਖ ਰੁਪਏ ਦੇ ਤੇਲ ਘੁਟਾਲੇ ਦੇ ਸਬੰਧ ਵਿੱਚ ਇੱਕ ਸੀਨੀਅਰ ਮੈਡੀਕਲ ਅਫਸਰ ਸਮੇਤ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਡਾ. ਗੁਰਮੇਲ ਸਿੰਘ, ਜੋ ਇਸ ਸਮੇਂ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਵਿੱਚ ਸੀਨੀਅਰ ਮੈਡੀਕਲ ਅਫਸਰ ਵਜੋਂ ਤਾਇਨਾਤ ਹਨ; ਸ਼ੀਨਮ ਸਿੰਗਲਾ, ਜੂਨੀਅਰ ਸਹਾਇਕ; ਅਤੇ ਜਗਜੀਤ ਸਿੰਘ, ਡੇਟਾ ਐਂਟਰੀ ਆਪਰੇਟਰ ਸ਼ਾਮਲ ਹਨ। ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਬਠਿੰਡਾ ਦੇ ਮੁੱਖ ਮੈਡੀਕਲ ਅਫ਼ਸਰ (ਸੀਐੱਮਓ) ਡਾ: ਰਮਨਦੀਪ ਸਿੰਘ ਨੇ ਕਿਹਾ, “ ਬਠਿੰਡਾ ਦੇ ਐੱਸਐੱਮਓ ਰਹੇ ਡਾ: ਗੁਰਮੇਲ ਸਿੰਘ ਸਮੇਤ ਤਿੰਨ ਅਧਿਕਾਰੀਆਂ ਨੂੰ ਤੇਲ ਘੁਟਾਲੇ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਸਾਨੂੰ ਅੱਜ ਮੁਅੱਤਲੀ ਦੇ ਹੁਕਮ ਪ੍ਰਾਪਤ ਹੋਏ ਹਨ। ਵਿਜੀਲੈਂਸ ਬਿਊਰੋ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।” ਸੂਤਰਾਂ ਅਨੁਸਾਰ ਸਰਕਾਰੀ ਵਾਹਨਾਂ ਅਤੇ ਐਂਬੂਲੈਂਸਾਂ ਲਈ ਤੇਲ ਦੇ ਬਿੱਲ ਮਨਜ਼ੂਰ ਕੀਤੇ ਗਏ ਸਨ, ਇਹ ਵਾਹਨ ਵਰਤੋਂ ਵਿੱਚ ਨਹੀਂ ਸਨ। ਵਿਜੀਲੈਂਸ ਬਿਊਰੋ ਨੇ ਝੂਠੇ ਤੇਲ ਕਲੇਮਾਂ ਅਤੇ ਫੰਡਾਂ ਦੀ ਦੁਰਵਰਤੋਂ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ, ਸਬੰਧਤ ਰਿਕਾਰਡ ਪ੍ਰਾਪਤ ਕੀਤੇ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲੱਗਾ ਹੈ ਕਿ ਘੁਟਾਲੇ ਨਾਲ ਜੁੜੀਆਂ ਮੁੱਢਲੀਆਂ ਸ਼ਿਕਾਇਤਾਂ ਤੋਂ ਬਾਅਦ ਡਾ: ਗੁਰਮੇਲ ਨੂੰ ਪਹਿਲਾਂ ਹੀ ਬਠਿੰਡਾ ਤੋਂ ਸੁਨਾਮ ਤਬਦੀਲ ਕਰ ਦਿੱਤਾ ਗਿਆ ਸੀ।

Related Articles

Leave a Comment