newslineexpres

Breaking News
🚩 ਲੋਕ ਹੜ੍ਹਾਂ ਬਾਰੇ ਕੋਈ ਚਿੰਤਾ ਨਾ ਕਰਨ, ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ-ਸਿਹਤ ਮੰਤਰੀ 🚩 ਪ੍ਰਸਿੱਧ ਅਮਰੀਕੀ ਅਟਾਰਨੀ ਜਸਪ੍ਰੀਤ ਸਿੰਘ ਗਿੱਲ ਵੱਲੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ 100 ਹੋਣਹਾਰ ਖਿਡਾਰੀਆਂ ਲਈ ਸਾਲਾਨਾ 50 ਲੱਖ ਰੁਪਏ ਦੀ ਡਾਈਟ ਸਹਾਇਤਾ ਦਾ ਐਲਾਨ 🚩 ਭਾਰਤੀ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ ਜਾਰੀ ਸੋਧੇ ਸ਼ਡਿਊਲ ਮੁਤਾਬਕ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ : ਡਾ. ਹਿਮਾਂਸ਼ੂ ਅਗਰਵਾਲ 🚩 ਹਾਰ ਜਾਂ ਫੇਲ ਹੋਣ ਦਾ ਡਰ ਮਨ ‘ਚੋਂ ਕੱਢਕੇ ਲਗਾਤਾਰ ਮਿਹਨਤ ਕਰਨ ਵਿਦਿਆਰਥੀ : ਡਾ. ਹਿਮਾਂਸ਼ੂ ਅਗਰਵਾਲ 🚩 ADC ਨੇ ਆਜ਼ਾਦੀ ਦਿਹਾੜੇ ਦੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨੂੰ ਸੌਂਪੀਆਂ ਵੱਖ-ਵੱਖ ਜ਼ਿੰਮੇਵਾਰੀਆਂ 🚩 ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟਰ ਰੰਗੇ ਹੱਥੀਂ ਕਾਬੂ
Joe Rogan Podcasts You Must Listen
Home Information ???? ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ‘ਚ ਜ਼ਿਲ੍ਹੇ ਦੀਆਂ ਵੱਧ ਦੁਰਘਟਨਾ ਸੰਭਾਵਤ ਸੜਕਾਂ ਦਾ ਡਾਟਾ ਦੋ ਦਿਨਾਂ ‘ਚ ਮੁਕੰਮਲ ਕਰਨ ਦੇ ਨਿਰਦੇਸ਼

???? ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ‘ਚ ਜ਼ਿਲ੍ਹੇ ਦੀਆਂ ਵੱਧ ਦੁਰਘਟਨਾ ਸੰਭਾਵਤ ਸੜਕਾਂ ਦਾ ਡਾਟਾ ਦੋ ਦਿਨਾਂ ‘ਚ ਮੁਕੰਮਲ ਕਰਨ ਦੇ ਨਿਰਦੇਸ਼

by Newslineexpres@1

???? ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ‘ਚ ਜ਼ਿਲ੍ਹੇ ਦੀਆਂ ਵੱਧ ਦੁਰਘਟਨਾ ਸੰਭਾਵਤ ਸੜਕਾਂ ਦਾ ਡਾਟਾ ਦੋ ਦਿਨਾਂ ‘ਚ ਮੁਕੰਮਲ ਕਰਨ ਦੇ ਨਿਰਦੇਸ਼

???? 2022 ਤੋਂ 2024 ਦੌਰਾਨ ਹੋਏ ਹਾਦਸਿਆਂ, ਜ਼ਿਆਦਾ ਖ਼ਤਰੇ ਵਾਲੇ ਮੋੜ, ਚੌਕ ਤੇ ਵਾਧੂ ਟ੍ਰੈਫਿਕ ਭਾਰ ਵਾਲੀਆਂ ਸੜਕਾਂ ਦੀ ਤੁਰੰਤ ਪਛਾਣ ਕੀਤੀ ਜਾਵੇ-ਏ.ਡੀ.ਸੀ.

ਪਟਿਆਲਾ, 9 ਜੁਲਾਈ: ਨਿਊਜ਼ਲਾਈਨ ਐਕਸਪ੍ਰੈਸ – ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਅੱਜ ਇੱਥੇ ਏ.ਡੀ.ਸੀ ਨਵਰੀਤ ਕੌਰ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਮੌਕੇ ਜ਼ਿਲ੍ਹੇ ਦੀਆਂ ਵੱਧ ਦੁਰਘਟਨਾ ਸੰਭਾਵਤ ਸੜਕਾਂ ਦਾ ਡਾਟਾ ਦੋ ਦਿਨਾਂ ‘ਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਰੀਜ਼ਨਲ ਟਰਾਂਸਪੋਰਟ ਅਫ਼ਸਰ ਬਬਨਦੀਪ ਸਿੰਘ ਵਾਲੀਆ ਵੱਲੋਂ ਸੰਚਾਲਤ ਇਸ ਬੈਠਕ ਮੌਕੇ ਏ.ਡੀ.ਸੀ. ਸੇਖੋਂ ਨੇ ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇ, ਮੰਡੀ ਬੋਰਡ, ਨਗਰ ਨਿਗਮ, ਨਗਰ ਕੌਂਸਲਾਂ ਤੇ ਟ੍ਰੈਫਿਕ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ 2022 ਤੋਂ 2024 ਦੌਰਾਨ ਹੋਏ ਵੱਧ ਹਾਦਸਿਆਂ ਵਾਲੀਆਂ ਸੜਕਾਂ ਸਮੇਤ ਜਿਆਦਾ ਖ਼ਤਰੇ ਵਾਲੇ ਚੌਂਕ ਤੇ ਮੋੜ ਅਤੇ ਵਾਧੂ ਟ੍ਰੈਫਿਕ ਭਾਰ ਵਾਲੀਆਂ ਸੜਕਾਂ ਦੀ ਤੁਰੰਤ ਪਛਾਣ ਕੀਤੀ ਜਾਵੇ।

ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਸੜਕ ਦੁਰਘਟਨਾਵਾਂ ਕਰਕੇ ਬਹੁਤ ਸਾਰੀਆਂ ਜਾਨਾਂ ਅਜਾਂਈ ਚਲੀਆਂ ਜਾਂਦੀਆਂ ਹਨ ਅਤੇ ਕੁਝ ਜਰੂਰੀ ਬਦਲਾਅ ਕਰਕੇ ਅਤੇ ਸੜਕਾਂ ਨੂੰ ਠੀਕ ਕਰਨ ਸਮੇਤ ਸੜਕ ਸੁਰੱਖਿਆ ਨੇਮਾਂ ਦੀ ਪਾਲਣਾ ਕਰਕੇ ਇਹ ਹਾਦਸੇ ਰੋਕੇ ਜਾ ਸਕਦੇ ਹਨ ਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ, ਪੰਜਾਬ ਸਟੇਟ ਰੋਡ ਸੇਫਟੀ ਕੌਂਸਲ, ਰੋਡ ਸੇਫ਼ਟੀ ਦੀ ਲੀਡ ਏਜੰਸੀ ਦੇ ਡਾਇਰੈਕਟਰ ਜਨਰਲ ਵੱਲੋਂ ਮਿਲੇ ਪੱਤਰ ਦੇ ਅਧਾਰ ‘ਤੇ ਰਾਜ ਵਿੱਚ ਅਜਿਹੀਆਂ ਸੜਕਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿੱਥੇ ਵੱਧ ਦੁਰਘਟਨਾਵਾਂ ਵਾਪਰਦੀਆ ਹਨ, ਇਸ ਲਈ ਸਬੰਧਤ ਵਿਭਾਗ ਦੋ ਦਿਨਾਂ ਦੇ ਅੰਦਰ-ਅੰਦਰ ਇਹ ਡਾਟਾ ਤਿਆਰ ਕਰਕੇ ਪੁੱਜਦਾ ਕਰਨਾ ਯਕੀਨੀ ਬਣਾਉਣ।

ਏ.ਡੀ.ਸੀ. ਨੇ ਅੱਗੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ 28 ਅਪ੍ਰੈਲ 2025 ਨੂੰ ਜਾਰੀ ਨਿਰਦੇਸ਼ਾਂ ਮੁਤਾਬਕ ਇਕ ਐਸ.ਓ.ਪੀ ਤਿਆਰ ਕੀਤੀ ਗਈ ਹੈ, ਜਿਸ ਤਹਿਤ ਕਿਸੇ ਵੀ ਸੜਕ ‘ਤੇ ਵੱਧ ਖ਼ਤਰੇ ਵਾਲੇ ਕੌਰੀਡੋਰ, ਜਿੱਥੇ ਕਿ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਤਿੰਨ ਸਾਲਾਂ ਦੌਰਾਨ 3 ਹਾਦਸੇ ਹੋਏ ਹੋਣ ਤੇ 100 ਮੀਟਰ ਦਾ ਰੋਡ ਜਿੱਥੇ ਦੋ ਹਾਦਸੇ ਤੇ 500 ਮੀਟਰ ਦੇ ਘੇਰੇ ‘ਚ 2 ਹਾਦਸੇ ਹੋਏ ਹੋਣ, ਇਨ੍ਹਾਂ ਨੂੰ ਹਾਈ ਰਿਸਕ ਕੌਰੀਡੋਰ ਕਿਹਾ ਜਾਵੇਗਾ।

ਇਸੇ ਤਰ੍ਹਾਂ ਹਾਈ ਡੈਨਸਿਟੀ ਕੌਰੀਡੋਰ ‘ਚ ਬੱਸ ਸਟਾਪੇਜ, ਡਾਇਵਰਸ਼ਨ, ਇੰਟਰਸੈਕਸ਼ਨਜ, ਜੰਕਸ਼ਨ, ਦੋ ਸੜਕਾਂ ਦਾ ਮਿਲਾਨ, ਵੱਧ ਪੈਦਲ ਚੱਲਣ ਵਾਲਿਆਂ ਦੀ ਗਿਣਤੀ, ਸਾਇਕਲ ਦੇ ਦੋ ਪਹੀਆ ਵਾਹਨਾਂ ਦੀ ਮੂਵਮੈਂਟ, ਰੈਡ ਲਾਈਟ ਆਦਿ ਵਾਲੇ ਥਾਂ ਇਸ ‘ਚ ਆਉਂਦੇ ਹਨ। ਜਦੋਂਕਿ ਕਰੂਸ਼ੀਅਲ ਜੰਕਸ਼ਨ, ਜਿੱਥੇ ਸਿਗਨਲ ਨਾ ਲੱਗੇ ਹੋਣ ਤੇ ਸਿਗਨਲ ਵਾਲੇ 4 ਮਾਰਗੀ ਲੇਨ ਜੋਕਿ ਜੰਕਸ਼ਨ ਨਾਲ ਮਿਲਦੇ ਹੋਣ।

ਨਵਰੀਤ ਕੌਰ ਸੇਖੋਂ ਨੇ ਹਦਾਇਤ ਕੀਤੀ ਸਾਰੇ ਸਬੰਧਤ ਵਿਭਾਗ ਤੁਰੰਤ ਇਸ ਉਪਰ ਕਾਰਵਾਈ ਕਰਦੇ ਹੋਏ ਰਿਪੋਰਟ ਜਮ੍ਹਾਂ ਕਰਵਾਉਣਗੇ। ਇਸ ਮੌਕੇ ਐਸ.ਪੀ. ਟ੍ਰੈਫਿਕ ਅੱਛਰੂ ਰਾਮ, ਐਚ.ਪੀ.ਐਸ ਲਾਂਬਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Related Articles

Leave a Comment