Skip to main content

newslineexpres

Joe Rogan Podcasts You Must Listen
Home Information ????ਕੈਨੇਡਾ ‘ਚ ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ, ਕੁੱਝ ਦਿਨ ਪਹਿਲਾਂ ਹੀ ਖੁੱਲ੍ਹਿਆ ਸੀ Kap’s ਰੈਸਟੋਰੈਂਟ

????ਕੈਨੇਡਾ ‘ਚ ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ, ਕੁੱਝ ਦਿਨ ਪਹਿਲਾਂ ਹੀ ਖੁੱਲ੍ਹਿਆ ਸੀ Kap’s ਰੈਸਟੋਰੈਂਟ

by Newslineexpres@1

ਸਰੀ (ਕੈਨੇਡਾ), 10 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ  – ਕਾਮੇਡੀਅਨ ਸੁਪਰਸਟਾਰ ਕਪਿਲ ਸ਼ਰਮਾ ਦੇ ਕੈਨੇਡਾ ਦੇ ਸਰੀ ਵਿੱਚ ਖੋਲ੍ਹੇ ਗਏ ਕੈਫੇ ‘ਤੇ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕੁਝ ਸ਼ੱਕੀ ਲਗਾਤਾਰ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ।

ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਨੇ ਕੁਝ ਦਿਨ ਪਹਿਲਾਂ ਹੀ ਕੈਪਸ ਕੈਫੇ ਲਾਂਚ ਕੀਤਾ ਸੀ ਅਤੇ ਕੈਫੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਸੀ। ਵੀਡੀਓ ਫੁਟੇਜ ਵਿੱਚ ਕੁਝ ਨਕਾਬਪੋਸ਼ ਨੌਜਵਾਨ ਲਗਾਤਾਰ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ। ਭਾਵੇਂ ਇਸ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ, ਪਰ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਸੁਰੱਖਿਆ ਏਜੰਸੀਆਂ ਹੁਣ ਫੁਟੇਜ ਦੀ ਜਾਂਚ ਕਰ ਰਹੀਆਂ ਹਨ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

Related Articles

Leave a Comment