???? ਲੈਂਡ ਪੁਲਿੰਗ ਐਕਟ ਦੇ ਨਾਂਅ ‘ਤੇ ਕਿਸਾਨਾਂ ਨਾਲ ਹੋ ਰਹੀ ਠੱਗੀ ਉੱਤੇ ਵਿਜੇ ਸਾਂਪਲਾ ਨਾਲ ਐਡਵੋਕਟ ਕਾਂਸਲ ਨੇ ਕੀਤੀ ਮੁਲਾਕਾਤ
ਪਟਿਆਲਾ, 10 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਭਾਜਪਾ ਸੀਨੀਅਰ ਯੁਵਾ ਨੇਤਾ ਐਡਵੋਕਟ ਗੁਰਵਿੰਦਰ ਕਾਂਸਲ ਨੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨਾਲ ਅਹਿਮ ਬੈਠਕ ਦੌਰਾਨ ਲੈਂਡ ਪੁਲਿੰਗ ਐਕਟ ਦੇ ਨਾਂਅ ‘ਤੇ ਕਿਸਾਨਾਂ ਨਾਲ ਹੋ ਰਹੀ ਸਰੇਆਮ ਠੱਗੀ ਉੱਤੇ ਚਰਚਾ ਕਰਦੇ ਕਿਹਾ ਕਿ ਪੰਜਾਬ ਸਰਕਾਰ ਇਸ ਐਕਟ ਨਾਲ ਕਿਸਾਨਾਂ ਦੀ ਜ਼ਮੀਨ ਕਿਸਾਨਾਂ ਨੂੰ ਗੁੰਮਰਾਹ ਕਰਕੇ ਹੜੱਪਣ ਦਾ ਕੰਮ ਕਰ ਰਹੀ ਹੈ ਜਿਸ ਨਾਲ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਜ਼ਮੀਨ ‘ਤੇ ਹਰ ਤਰ੍ਹਾਂ ਦੀ ਰੋਕ ਲਗਾ ਦਿੱਤੀ ਗਈ ਹੈ। ਸਰਕਾਰ ਤੋਂ ਪਲਾਟ ਮਿਲਣ ਤੋਂ ਪਹਿਲਾਂ ਜੇਕਰ ਕੋਈ ਲੋੜ ਪੈ ਜਾਵੇ ਤਾਂ ਮਾਲਕ ਨਾ ਹੀ ਆਪਣੀ ਜ਼ਮੀਨ ਵੇਚ ਸਕਦਾ ਹੈ ਨਾ ਹੀ ਉਸਤੇ ਕੋਈ ਲੋਣ ਲੈ ਸਕਦਾ ਹੈ। ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਸੂਬਾ ਸਰਕਾਰ ਕਿਸਾਨਾਂ ਪ੍ਰਤੀ ਮਾੜੀ ਸੋਚ ਰੱਖ ਕੇ ਥੋਖੇ ਨਾਲ ਕਿਸਾਨਾਂ ਦੀ ਜ਼ਮੀਨ ਉੱਤੇ ਕਬਜਾ ਕਰ ਰਹੀ ਹੈ।
ਐਡਵੋਕੇਟ ਗੁਰਵਿੰਦਰ ਕਾਂਸਲ ਦਾ ਕਹਿਣਾ ਹੈ ਕਿ ਲੈਂਡ ਪੁਲਿੰਗ ਐਕਟ ਦੌਰਾਨ ਕਿਸਾਨਾਂ ਦੀ ਜ਼ਮੀਨ ਉੱਤੇ ਕੋਈ ਇੰਡਸਟਰੀ ਲਗਾਉਣਾ, ਕੋਈ ਹਸਪਤਾਲ ਬਣਾਉਣਾ ਤਾਂ ਸਮਝ ਵੀ ਆਉਂਦਾ ਹੈ ਜਿਸ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਵੀ ਹੋਵੇਗਾ ਅਤੇ ਉਹਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਪਰ ਇਹ ਐਕਟ ਕਿਸਾਨਾਂ ਦੀ ਜ਼ਮੀਨਾਂ ਉੱਤੇ ਕਾਲੋਨੀਆਂ ਕੱਟਣ ਲਈ ਲਿਆਂਦਾ ਗਿਆ ਹੈ ਤਾਂ ਇਹ ਐਕਟ ਨਹੀਂ ਬਲਕਿ ਕਿਸਾਨ ਭਰਾਵਾਂ ਨਾਲ ਨਾ-ਇਨਸਾਫੀ ਹੈ।
ਵਿਜੇ ਸਾਂਪਲਾ ਨੇ ਇਸ ਮੁਲਾਕਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਦੀ ਇਹ ਨੀਤੀ ਸੂਬੇ ਦੇ 1200 ਪਿੰਡਾਂ ਵਿਚੋਂ 158 ਪਿੰਡਾਂ ਦੀ 40000 ਏਕੜ ਤੋਂ ਵੱਧ ਦੀ ਜ਼ਮੀਨ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਗਰੀਬ ਕਿਸਾਨਾਂ ਨਾਲ ਅਤਿਆਚਾਰ ਕਰ ਰਹੀ ਹੈ ਤੇ ਪੰਜਾਬ ਸਰਕਾਰ ਦੇ ਲੈਂਡ ਪੁਲਿੰਗ ਐਕਟ ਦੀ ਭਾਜਪਾ ਸਖ਼ਤ ਨਿੰਦਾ ਕਰਦੀ ਹੈ। ਵਿਜੇ ਸਾਂਪਲਾ ਨੇ ਇਹ ਵੀ ਕਿਹਾ ਕਿ ਭਾਜਪਾ ਕਿਸਾਨਾਂ ਦੇ ਨਾਲ ਹਮੇਸ਼ਾ ਤੋਂ ਖੜ੍ਹਦੀ ਆਈ ਹੈ ਤੇ ਹੁਣ ਵੀ ਨਾਲ ਖੜ੍ਹੇਗੀ ਅਤੇ ਇਸ ਐਕਟ ਦਾ ਡੱਟ ਕੇ ਵਿਰੋਧ ਕਰੇਗੀ। Newsline Express
