Skip to main content

newslineexpres

Breaking News
🚩 31 ਅਗਸਤ ਤੱਕ ਅਣਅਧਿਕਾਰਿਤ ਮੱਛੀ ਵਿਕ੍ਰੇਤਾਵਾਂ ਨੂੰ ਨਵੀਂ ਮੱਛੀ ਮੰਡੀ ’ਚ ਸ਼ਿਫਟ ਕਰਵਾਉਣ ਲਈ ਡੀਸੀ ਦੇ ਨਗਰ ਨਿਗਮ ਨੂੰ ਨਿਰਦੇਸ਼ 🚩 ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਅਬਲੋਵਾਲ ਵਿਖੇ ਸੜਕ ਦਾ ਕੰਮ ਜਲਦ ਮੁਕੰਮਲ ਕਰਕੇ ਡੇਅਰੀ ਫਾਰਮਰਜ਼ ਨੂੰ ਸ਼ਿਫਟ ਕੀਤਾ ਜਾਵੇ : ਡਾ. ਹਿਮਾਂਸ਼ੂ ਅਗਰਵਾਲ 🚩 ਭਗਵੰਤ ਮਾਨ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਪੰਜਾਬ ਨੂੰ ਖੇਡਾਂ ‘ਚ ਬਣਾਇਆ ਮੋਹਰੀ-ਬਲਤੇਜ ਸਿੰਘ ਪੰਨੂ 🚩 पटियाला में आज, रविवार को, फिर धूमधाम से होगा संगीतमय समागम ; न्यूज़लाईन एक्सप्रैस अखबार द्वारा साज़ और आवाज क्लब के सहयोग से विशेष प्रस्तुति आज 🚩अच्छे-भले ज्वेलर की 22 कैरेट ज्वेलरी को बड़े ब्रांडेड शोरूम ने बताया 20 कैरेट, मशीन सेटिंग के बाद निकली 22 कैरेट; पुलिस ने फिशर मशीन की जब्ती 👉 पुश्तैनी ज्वेलर्स को बदनाम करने की कथित साजिश का आरोप, सराफा एसोसिएशन ने उठाई आवाज़ 🚩 ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਭਗਵੰਤ ਮਾਨ ਸਰਕਾਰ : ਗੁਰਮੀਤ ਸਿੰਘ ਖੁੱਡੀਆਂ
Joe Rogan Podcasts You Must Listen
Home Hindu ???? ਸਮਾਜ ਭਲਾਈ ਹੀ ਅਸਲੀ ਮਾਨਵਤਾ ਦੀ ਸੇਵਾ : ਡਾ. ਕਾਂਸਲ

???? ਸਮਾਜ ਭਲਾਈ ਹੀ ਅਸਲੀ ਮਾਨਵਤਾ ਦੀ ਸੇਵਾ : ਡਾ. ਕਾਂਸਲ

by Newslineexpres@1

???? ਕਾਂਸਲ ਫਾਊਂਡੇਸ਼ਨ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਲਗਾਇਆ ਅੱਖਾਂ ਦਾ ਕੈਂਪ

???? ਸਮਾਜ ਭਲਾਈ ਹੀ ਅਸਲੀ ਮਾਨਵਤਾ ਦੀ ਸੇਵਾ : ਡਾ. ਕਾਂਸਲ

ਪਟਿਆਲਾ, 13 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ –   ਕਾਂਸਲ ਫਾਊਂਡੇਸ਼ਨ ਦੇ ਪ੍ਰਧਾਨ ਡਾ. ਗੁਰਵਿੰਦਰ ਕਾਂਸਲ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾ. ਰਾਕੇਸ਼ ਵਰਮੀ, ਜਨਰਲ ਸਕਤੱਰ ਹਰਪ੍ਰੀਤ ਸੰਧੂ ਦੇ ਨਾਲ ਨਾਲ ਭਾਜਪਾ ਯੁਵਾ ਆਗੂ ਹਰਸ਼ਦੀਪ ਸਿੰਘ, ਸਤਿੰਦਰ ਪਾਠੀ, ਐਸ ਕੇ ਭਾਰਦਵਾਜ, ਰਾਕੇਸ਼ ਕੁਮਾਰ, ਹੇਮਾ, ਇਸ਼ਾਂਤ ਅਤੇ ਸੁਸ਼ਾਂਤ ਨੇ ਅਨੰਦ ਨਗਰ-ਬੀ ਦੇ ਗੁਰੂਦਵਾਰਾ ਹੋਈ ਮਰਦਾਨ ਵਿੱਖੇ ਅੱਖਾਂ ਦੇ ਮੁਫ਼ਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਜਿਸ ਵਿੱਚ ਚਿੱਟੇ ਅਤੇ ਕਾਲੇ ਮੋਤੀਏ ਦਾ ਓਪਰੇਸ਼ਨ ਵੀ ਮੁਫ਼ਤ ਵਿੱਚ ਕੀਤਾ ਜਾਏਗਾ। ਕਾਂਸਲ ਫਾਊਂਡੇਸ਼ਨ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮ ਕਰਦੇ ਆ ਰਹੇ ਹਨ ਤੇ ਕੈਂਪ ਦੌਰਾਨ ਡਾ. ਗੁਰਵਿੰਦਰ ਕਾਂਸਲ ਨੇ ਕਿਹਾ ਕਿ ਸਮਾਜ ਭਲਾਈ ਹੀ ਅਸਲੀ ਮਾਨਵਤਾ ਦੀ ਸੇਵਾ ਹੈ ਤੇ ਕਾਂਸਲ ਫਾਊਂਡੇਸ਼ਨ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਹਰ ਵਕਤ ਸਮਾਜ ਦੀ ਸੇਵਾ ਲਈ ਹਾਜ਼ਰ ਹਨ ਨਾਲ ਹੀ ਡਾ. ਕਾਂਸਲ ਨੇ ਇਹ ਵੀ ਦਸਿਆ ਕਿ ਗੁਰਦੁਆਰਾ ਅਨੰਦ ਨਗਰ-ਬੀ ਵਿੱਚ ਲਗਾਏ ਗਏ ਕੈਂਪ ਦੌਰਾਨ ਲਗਭਗ 120 ਵਿਅਕਤੀਆਂ ਨੇ ਲਾਭ ਲਿਆ ਹੈ।
ਇਸ ਮੌਕੇ ਡੈਡੀਕੇਟਿਡ ਬ੍ਰਦਰ ਗਰੁੱਪ ਦੇ ਪ੍ਰਧਾਨ ਡਾ. ਰਾਕੇਸ਼ ਵਰਮੀ, ਜਨਰਲ ਸਕਤੱਰ ਹਰਪ੍ਰੀਤ ਸੰਧੂ ਦਾ ਕਹਿਣਾ ਹੈ ਕਿ ਅਸੀਂ ਸਾਰੇ ਇੱਕ ਹੋਕੇ ਜਿਵੇਂ ਸਮਾਜ ਭਲਾਈ ਦੇ ਕੰਮ ਕਰਦੇ ਆਏ ਹੈ ਇਸ ਤਰ੍ਹਾਂ ਹੀ ਕਰਦੇ ਰਹਾਂਗੇ ਤੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਪਟਿਆਲਾ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਲਗਾਉਣ ਦੀ ਕੋਸ਼ਿਸ਼ ਕਰਨਗੇ ਜਿਸ ਤੋਂ ਪਟਿਆਲਾ ਵਾਸੀ ਜ਼ਿਆਦਾ ਤੋਂ ਜ਼ਿਆਦਾ ਲਾਭ ਲੈ ਸਕਣ। ਇਸ ਮੌਕੇ ਮਨਜੀਤ ਸਿੰਘ ਪੁਰਬਾ, ਫ਼ਕੀਰ ਚੰਦ ਮਿੱਤਲ, ਅਨਿਲ ਅੱਤਰੀ ਅਤੇ ਅਮਨਿੰਦਰ ਸੈਣੀ ਵੀ ਮੋਜੂਦ ਸਨ। Newsline Express

Related Articles

Leave a Comment