Skip to main content

newslineexpres

Breaking News
Joe Rogan Podcasts You Must Listen
Home AAP ???? ਭੀਖ ਮੰਗਣ ਵਾਲੇ ਬੱਚਿਆਂ ਦੇ ਹੋਣਗੇ ਡੀਐਨਏ ਟੈਸਟ ; ਸਾਰੇ ਜ਼‍ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਆਦੇਸ਼ ਜਾਰੀ

???? ਭੀਖ ਮੰਗਣ ਵਾਲੇ ਬੱਚਿਆਂ ਦੇ ਹੋਣਗੇ ਡੀਐਨਏ ਟੈਸਟ ; ਸਾਰੇ ਜ਼‍ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਆਦੇਸ਼ ਜਾਰੀ

by Newslineexpres@1

???? ਭੀਖ ਮੰਗਣ ਵਾਲੇ ਬੱਚਿਆਂ ਦੇ ਹੋਣਗੇ ਡੀਐਨਏ ਟੈਸਟ

???? ਸਾਰੇ ਜ਼‍ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਆਦੇਸ਼ ਜਾਰੀ

ਚੰਡੀਗੜ੍ਹ, 17 ਜੁਲਾਈ – ਰਾਕੇਸ਼ ਕੌਸ਼ਲ / ਨਿਊਜ਼ਲਾਈਨ ਐਕਸਪ੍ਰੈਸ –   ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਸਾਰੇ ਡੀਸੀਜ਼ ਨੂੰ ਸਖ਼ਤ ਹੁਕਮ ਜਾਰੀ ਕਰਦਿਆਂ ਹੋਇਆ ਭੀਖ ਮੰਗਣ ਵਾਲੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਉਣ ਲਈ ਕਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਅੱਗੇ ਆ ਕੇ ਮਾਸੂਮ ਜਿੰਦਗੀਆਂ ਨੂੰ ਬਚਾਈਏ। ਇਸ ਲਈ ਅਸੀਂ ਇਹ ਫੈਸਲਾ ਲਿਆ ਹੈ ਕਿ ਭੀਖ ਮੰਗਣ ਵਾਲੇ ਬੱਚਿਆਂ ਦਾ ਡੀਐਨਏ ਟੈਸਟ ਕਰਵਾਵਾਂਗੇ ਅਤੇ ਇਸ ਬਾਰੇ ਅਸੀਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੀ ਹੁਕਮ ਦਿੱਤੇ ਹਨ।

ਡੀਐਨਏ ਟੈਸਟ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਬਾਲ ਘਰਾਂ ‘ਚ ਰੱਖਾਂਗੇ ਤੇ ਜਿਹੜੇ ਲੋਕ ਆਪਣੇ ਆਪ ਨੂੰ ਇਨ੍ਹਾਂ ਬੱਚਿਆਂ ਦੇ ਮਾਪੇ ਹੋਣ ਦਾ ਦਾਅਵਾ ਕਰਦੇ ਹਨ, ਉਹਨਾਂ ਨੂੰ ਓਦੋਂ ਤੱਕ ਨਾਲ ਰੱਖਾਂਗੇ, ਜਿੰਨੀ ਦੇਰ ਤੱਕ ਡੀਐਨਏ ਟੈਸਟ ਦੀ ਰਿਪੋਰਟ ਨਹੀਂ ਆ ਜਾਂਦੀ।

ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਜੇਕਰ ਇਹ ਸਾਬਤ ਹੋ ਜਾਂਦਾ ਕਿ ਇਹਨਾਂ ਦੇ ਪੇਰੈਂਟਸ ਨਾਲ ਨਹੀਂ ਹਨ ਤਾਂ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਅਤੇ ਅਜਿਹੇ ਲੋਕਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ।

ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਅਸੀਂ ਬਹੁਤ ਸਖਤੀ ਨਾਲ ਇਹ ਕਦਮ ਚੁੱਕ ਰਹੇ ਹਾਂ ਕਿ ਜਿਹੜੇ ਬੱਚੇ ਪੰਜਾਬ ਦੇ ਵਿੱਚ ਸੜਕਾਂ ‘ਤੇ ਭੀਖ ਮੰਗਦੇ ਹਨ, ਉਨ੍ਹਾਂ ਨੂੰ ਅਸੀਂ ਪੂਰਨ ਤੌਰ ‘ਤੇ ਸੜਕਾਂ ਤੋਂ ਹਟਾ ਕੇ ਸਕੂਲਾਂ ਵੱਲ ਲੈ ਕੇ ਜਾਈਏ।  Newsline Express

Related Articles

Leave a Comment