Skip to main content

newslineexpres

Breaking News
🚩 पटियाला में आज, रविवार को, फिर धूमधाम से होगा संगीतमय समागम ; न्यूज़लाईन एक्सप्रैस अखबार द्वारा साज़ और आवाज क्लब के सहयोग से विशेष प्रस्तुति आज 🚩अच्छे-भले ज्वेलर की 22 कैरेट ज्वेलरी को बड़े ब्रांडेड शोरूम ने बताया 20 कैरेट, मशीन सेटिंग के बाद निकली 22 कैरेट; पुलिस ने फिशर मशीन की जब्ती 👉 पुश्तैनी ज्वेलर्स को बदनाम करने की कथित साजिश का आरोप, सराफा एसोसिएशन ने उठाई आवाज़ 🚩 ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ ਭਗਵੰਤ ਮਾਨ ਸਰਕਾਰ : ਗੁਰਮੀਤ ਸਿੰਘ ਖੁੱਡੀਆਂ 🚩न्यूज़लाईन एक्सप्रैस द्वारा साज़ और आवाज क्लब के सहयोग से प्रस्तुत: संगीतमयी प्रोग्राम 16 अगस्त को  🚩 ਵੀਰ ਹਕੀਕਤ ਰਾਏ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ  🚩ਐਨ ਐਸ ਐਨ ਆਈ ਐਸ ਵਿਖੇ ਫਾਲਸ ਸੀਲਿੰਗ ਡਿੱਗਣ ਦੇ ਮਾਮਲੇ ਵਿੱਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ-ਡਾਇਰੈਕਟਰ ਮਿਗਲਾਨੀ
Joe Rogan Podcasts You Must Listen
Home Information ???? ਮੇਜਰ ਹਰਜੋਤ ਕੌਰ ਨੇ ਸੰਭਾਲਿਆ ਪਟਿਆਲਾ ਦੇ ਐਸ.ਡੀ.ਐਮ ਦਾ ਅਹੁਦਾ

???? ਮੇਜਰ ਹਰਜੋਤ ਕੌਰ ਨੇ ਸੰਭਾਲਿਆ ਪਟਿਆਲਾ ਦੇ ਐਸ.ਡੀ.ਐਮ ਦਾ ਅਹੁਦਾ

by Newslineexpres@1

???? ਮੇਜਰ ਹਰਜੋਤ ਕੌਰ ਨੇ ਸੰਭਾਲਿਆ ਪਟਿਆਲਾ ਦੇ ਐਸ.ਡੀ.ਐਮ ਦਾ ਅਹੁਦਾ

ਪਟਿਆਲਾ, 21 ਜੁਲਾਈ: ਨਿਊਜ਼ਲਾਈਨ ਐਕਸਪ੍ਰੈਸ
2022 ਬੈਚ ਦੇ ਪੀ.ਸੀ.ਐਸ. ਅਧਿਕਾਰੀ ਮੇਜਰ ਹਰਜੋਤ ਕੌਰ ਨੇ ਪਟਿਆਲਾ ਦੇ ਐਸ.ਡੀ.ਐਮ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। 10 ਸਾਲ ਭਾਰਤੀ ਫ਼ੌਜ ਵਿੱਚ ਦੇਸ਼ ਭਰ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਮੇਜਰ ਹਰਜੋਤ ਕੌਰ ਦੀਆਂ ਤਿੰਨ ਪੀੜ੍ਹੀਆਂ ਨੇ ਭਾਰਤੀ ਫ਼ੌਜ ਵਿੱਚ ਦੇਸ਼ ਦੀਆਂ ਸਰਹੱਦਾਂ ‘ਤੇ ਸੇਵਾ ਕੀਤੀ ਹੈ।
ਮੇਜਰ (ਸੇਵਾ ਮੁਕਤ) ਹਰਜੋਤ ਕੌਰ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਆਖਿਆ ਕਿ ਉਹ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪਟਿਆਲਾ ਦੇ ਵਸਨੀਕਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਸਰਕਾਰੀ ਸੇਵਾਵਾਂ ਤੇ ਲੋਕ ਭਲਾਈ ਸਕੀਮਾਂ ਦਾ ਲਾਭ ਪਹਿਲ ਦੇ ਅਧਾਰ ‘ਤੇ ਮੁਹੱਈਆ ਕਰਵਾਉਣਾ ਯਕੀਨੀ ਬਣਾਉਣਗੇ।
ਮੇਜਰ ਹਰਜੋਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਸਮੇਂ ਕੋਈ ਸਮੱਸਿਆ ਨਾ ਆਉਣ ਦੇਣਾ ਵੀ ਉਨ੍ਹਾਂ ਦੀ ਤਰਜੀਹ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਸੌਖੀ ਰਜਿਸਟਰੀ ਤੇ ਸਰਕਾਰੀ ਸੇਵਾਵਾਂ ਲੋਕਾਂ ਦੇ ਘਰਾਂ ਵਿਖੇ ਹੀ ਪ੍ਰਦਾਨ ਕਰਨ ਦੀ ਪਹਿਲਕਦਮੀ ਕੀਤੀ ਗਈ ਹੈ, ਇਹ ਸੇਵਾਵਾਂ ਸੁਖਾਲੇ ਢੰਗ ਨਾਲ ਲੋਕਾਂ ਨੂੰ ਪ੍ਰਦਾਨ ਕਰਵਾਉਣਾ ਵੀ ਉਨ੍ਹਾਂ ਦੀ ਤਰਜੀਹਾਂ ‘ਚ ਸ਼ਾਮਲ ਹੈ।

Related Articles

Leave a Comment