newslineexpres

Home AAP ???? ਸੀ.ਐਮ. ਦੀ ਯੋਗਸ਼ਾਲਾ ਦੀ ਯੋਗਾ ਟੀਚਰ ਸਪਨਾ ਦਾ ਸਨਮਾਨ

???? ਸੀ.ਐਮ. ਦੀ ਯੋਗਸ਼ਾਲਾ ਦੀ ਯੋਗਾ ਟੀਚਰ ਸਪਨਾ ਦਾ ਸਨਮਾਨ

by Newslineexpres@1

???? ਸੀ.ਐਮ. ਦੀ ਯੋਗਸ਼ਾਲਾ ਦੀ ਯੋਗਾ ਟੀਚਰ ਸਪਨਾ ਦਾ ਸਨਮਾਨ

ਪਟਿਆਲਾ, 26 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ –  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਹੋਈ “ਸੀਐਮ ਦੀ ਯੋਗਸ਼ਾਲਾ” ਮੁਹਿੰਮ ਦੀ ਲੜੀ ਦੇ ਤਹਿਤ ਪਟਿਆਲਾ ਦੇ ਟੈਂਕੀਵਾਲਾ ਮਿਊਨਸੀਪਲ ਪਾਰਕ ਦੇ ਤਫ਼ਜਲਪੁਰਾ ਪਟਿਆਲਾ ਵਿੱਚ ਪਿਛਲੇ ਲਗਭਗ ਇੱਕ ਸਾਲ ਤੋਂ ਚੱਲ ਵੀ ਵੱਧ ਸਮੇਂ ਤੋਂ ਯੋਗਸ਼ਾਲਾ ਚਲਾ ਜਾ ਰਹੀ ਹੈ। ਇਸ ਕਲਾਸ ਦੀ ਯੋਗ੍ਸ਼ਾਲਾ ਦੀ ਇੰਸਟਰਕਟਰ ਮਿਸ ਸਪਨਾ ਦੀ ਮਿਹਨਤ ਤੇ ਦਿਲਚਸਪੀ ਨਾਲ ਸੱਤ ਅੱਠ ਮੈਂਬਰਾਂ ਤੋਂ ਸ਼ੁਰੂ ਹੋਈ ਇਸ ਯੋਗਸ਼ਾਲਾ ਵਿੱਚ 25 ਤੋਂ ਵੱਧ ਮੈਂਬਰ ਸ਼ਾਮਿਲ ਹੋ ਗਏ ਹਨ, ਜੋਕਿ ਲਗਾਤਾਰ ਯੋਗਾ ਕਰਕੇ ਆਪਣੀ ਤੰਦਰੁਸਤ ਸਿਹਤ ਦਾ ਲਾਭ ਲੈ ਰਹੇ ਹਨ। ਯੋਗਾ ਟੀਚਰ ਸਪਨਾ ਦੀ ਲਗਨ, ਮਿਹਨਤ ਤੇ ਬਹੁਤ ਵਧੀਆ ਵਿਵਹਾਰ ਦੀ ਕਦਰ ਕਰਦੇ ਹੋਏ ਇਲਾਕਾ ਵਾਸੀਆਂ ਵੱਲੋਂ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਉਸ ਮੌਕੇ ਸੁਖਦੇਵ ਰਾਮ, ਸੁਨੀਲ ਵਰਮਾ, ਓਮ ਪ੍ਰਕਾਸ਼ ਸੈਨੀ ਅਤੇ ਉਹਨਾਂ ਦੇ ਬਾਕੀ ਸਾਥੀਆਂ ਵੱਲੋਂ ਰੱਖੇ ਸਨਮਾਨ ਸਮਾਰੋਹ ਮੌਕੇ ਵਿੱਚ ਭਾਰੀ ਗਿਣਤੀ ਇਲਾਕਾ ਅਤੇ ਹੋਰ ਸਨਮਾਨਿਤ ਸਖਸੀਅਤਾਂ ਨੇ ਯੋਗਾ ਟੀਚਰ ਸਪਨਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਖਾਸ ਤੌਰ ‘ਤੇ ਪਹੁੰਚੇ ਸੀਨੀਅਰ ਐਡਵੋਕੇਟ ਹਰੀ ਨਾਰਾਇਣ ਮਹਿਸਮਪੁਰੀ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਗਰੇਟਰ ਵੱਲੋਂ ਮਿਸ ਸਪਨਾ ਦੀ ਅਣਥਕ ਮਿਹਨਤ ਤੇ ਲਗਨ ਦੀ ਸ਼ਲਾਘਾ ਕੀਤੀ। ਇਸ ਮੌਕੇ ਅਮਰਿੰਦਰ ਵਾਲੀਆ ਵੱਲੋਂ ਸਪੈਸ਼ਲ ਤੌਰ ਉੱਤੇ ਤਿਆਰ ਕੀਤਾ ਸੰਦੇਸ਼ ਪੜ੍ਹਿਆ ਵਿ ਪੜ੍ਹਿਆ ਗਿਆ ਜਿਸ ਰਾਹੀਂ ਸਪਨਾ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ।

  ਜ਼ਿਕਰਯੋਗ ਹੈ ਕਿ ਇਸ ਸਨਮਾਨ ਸਮਾਰੋਹ ਦੀ ਸ਼ੁਰੂਆਤ ਪੰਡਿਤ ਸੁਰੇਸ਼ ਕੁਮਾਰ ਨੇ ਮੰਦਰ ਜਾਪ ਕਰਕੇ ਕੀਤੀ। ਅੰਮ੍ਰਿਤ ਲਾਲ, ਅਮਰਜੀਤ ਸਿੰਘ, ਜਗਦੀਸ਼ ਵਰਮਾ ਤੇ ਬਿਮਲਾ ਵਰਮਾ ਵੱਲੋਂ ਮਿਸ ਸਪਨਾ ਦੇ ਵਧੀਆ ਸੁਭਾਅ ਤੇ ਲਗਣ ਲਈ ਖੁਸ਼ੀ ਜਾਹਿਰ ਕੀਤੀ ਤੇ ਅਸ਼ੀਰਵਾਦ ਦਿੱਤਾ। ਉਨ੍ਹਾਂ ਨੂੰ ਚੈੱਕ ਅਤੇ ਬਰੈਸਲੇਟ ਤੋਂ ਇਲਾਵਾ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਨੀਲ ਅਤੇ ਸੁਰਿੰਦਰ ਸ਼ਰਮਾ ਤੋਂ ਇਲਾਵਾ ਕਈ ਹੋਰ ਸੈਰ ਪ੍ਰੇਮੀ ਵੀ ਹਾਜ਼ਰ ਹੋਏ ਅਤੇ ਇਸ ਯੋਗ ਕਲਾਸ ਦੇ ਮੈਂਬਰਾਂ ਵੱਲੋਂ ਮਿਠਾਈ ਅਤੇ ਫਲ ਵੰਡੇ ਗਏ।  ਯੋਗ ਟੀਚਰ ਸਪਨਾ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਕੀਤਾ। Newsline Express

Related Articles

Leave a Comment