Skip to main content

newslineexpres

Joe Rogan Podcasts You Must Listen
Home Information ???? ਹਰਿਦੁਆਰ : ਮਨਸਾ ਦੇਵੀ ਮੰਦਿਰ ‘ਚ ਮਚੀ ਭਗਦੜ; 6 ਦੀ ਮੌਤ

???? ਹਰਿਦੁਆਰ : ਮਨਸਾ ਦੇਵੀ ਮੰਦਿਰ ‘ਚ ਮਚੀ ਭਗਦੜ; 6 ਦੀ ਮੌਤ

by Newslineexpres@1

ਉਤਰਾਖੰਡ, 27 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਹਰਿਦੁਆਰ ਦੇ ਪ੍ਰਸਿੱਧ ਮਨਸਾ ਦੇਵੀ ਮੰਦਰ ਵਿੱਚ ਐਤਵਾਰ ਸਵੇਰੇ ਸ਼ਰਧਾਲੂਆਂ ਦੀ ਭਾਰੀ ਭੀੜ ਵਿਚਕਾਰ ਭਗਦੜ ਮਚ ਗਈ, ਜਿਸ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਹਾਦਸੇ ਵਿੱਚ 4 ਹੋਰ ਲੋਕ ਗੰਭੀਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਚਸ਼ਮਦੀਦਾਂ ਮੁਤਾਬਕ ਇਹ ਹਾਦਸਾ ਸਵੇਰੇ ਵਾਪਰਿਆ, ਜਦੋਂ ਮੰਦਰ ਪਰਿਸਰ ਵਿੱਚ ਭੀੜ ਅਚਾਨਕ ਵੱਧ ਗਈ। ਕਈ ਲੋਕ ਫਿਸਲ ਕੇ ਡਿੱਗ ਪਏ ਅਤੇ ਹੋਰ ਸ਼ਰਧਾਲੂ ਉਨ੍ਹਾਂ ਉੱਤੇ ਚੜ੍ਹ ਗਏ। ਮੰਦਰ ਪ੍ਰਸ਼ਾਸਨ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਕਿਹਾ ਕਿ ਸਥਿਤੀ ਹੁਣ ਕਾਬੂ ਵਿੱਚ ਹੈ, ਪਰ ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਅਧਿਕਾਰੀਆਂ ਨੇ ਕਿਹਾ ਕਿ ਭੀੜ ਪ੍ਰਬੰਧਨ ਵਿੱਚ ਹੋਈ ਕੁਤਾਹੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਸਮੇਂ ਹਜ਼ਾਰਾਂ ਸ਼ਰਧਾਲੂ ਮੰਦਰ ਵਿੱਚ ਮੌਜੂਦ ਸਨ, ਜੋ ਦੂਰ-ਦੂਰ ਤੋਂ ਦਰਸ਼ਨ ਲਈ ਆਏ ਸਨ।

Related Articles

Leave a Comment